Wed, Jan 15, 2025
Whatsapp

ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਸੈਲੀਬ੍ਰਿਟੀਜ਼ 'ਚ ਸ਼ਾਹਰੁਖ ਖਾਨ ਪਹਿਲੇ ਨੰਬਰ 'ਤੇ, ਜਾਣੋ ਵਿਰਾਟ ਕੋਹਲੀ ਨੇ ਕਿੰਨਾ ਅਦਾ ਕੀਤਾ ਇਨਕਮ ਟੈਕਸ

ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਬਾਲੀਵੁੱਡ ਅਤੇ ਖੇਡਾਂ ਦੇ ਖੇਤਰ ਤੋਂ ਮਸ਼ਹੂਰ ਟੈਕਸ ਅਦਾ ਕਰਨ ਵਾਲਿਆਂ ਵਿੱਚ ਪਹਿਲੇ ਨੰਬਰ 'ਤੇ ਹਨ।

Reported by:  PTC News Desk  Edited by:  Amritpal Singh -- September 05th 2024 12:30 PM
ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਸੈਲੀਬ੍ਰਿਟੀਜ਼ 'ਚ ਸ਼ਾਹਰੁਖ ਖਾਨ ਪਹਿਲੇ ਨੰਬਰ 'ਤੇ, ਜਾਣੋ ਵਿਰਾਟ ਕੋਹਲੀ ਨੇ ਕਿੰਨਾ ਅਦਾ ਕੀਤਾ ਇਨਕਮ ਟੈਕਸ

ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਸੈਲੀਬ੍ਰਿਟੀਜ਼ 'ਚ ਸ਼ਾਹਰੁਖ ਖਾਨ ਪਹਿਲੇ ਨੰਬਰ 'ਤੇ, ਜਾਣੋ ਵਿਰਾਟ ਕੋਹਲੀ ਨੇ ਕਿੰਨਾ ਅਦਾ ਕੀਤਾ ਇਨਕਮ ਟੈਕਸ

Celebrity Taxpayers Update: ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਬਾਲੀਵੁੱਡ ਅਤੇ ਖੇਡਾਂ ਦੇ ਖੇਤਰ ਤੋਂ ਮਸ਼ਹੂਰ ਟੈਕਸ ਅਦਾ ਕਰਨ ਵਾਲਿਆਂ ਵਿੱਚ ਪਹਿਲੇ ਨੰਬਰ 'ਤੇ ਹਨ। ਸ਼ਾਹਰੁਖ ਖਾਨ ਨੇ ਵਿੱਤੀ ਸਾਲ 2023-24 'ਚ 92 ਕਰੋੜ ਰੁਪਏ ਦਾ ਇਨਕਮ ਟੈਕਸ ਅਦਾ ਕੀਤਾ ਹੈ। ਦੂਜੇ ਸਥਾਨ 'ਤੇ ਤਾਮਿਲ ਫਿਲਮ ਅਦਾਕਾਰ ਵਿਜੇ ਹਨ, ਜਿਨ੍ਹਾਂ ਨੇ ਪਿਛਲੇ ਵਿੱਤੀ ਸਾਲ ਦੌਰਾਨ 80 ਕਰੋੜ ਰੁਪਏ ਦਾ ਇਨਕਮ ਟੈਕਸ ਅਦਾ ਕੀਤਾ ਹੈ। ਖਿਡਾਰੀਆਂ 'ਚ ਇਨਕਮ ਟੈਕਸ ਭਰਨ ਦੇ ਮਾਮਲੇ 'ਚ ਕ੍ਰਿਕਟਰ ਵਿਰਾਟ ਕੋਹਲੀ ਪਹਿਲੇ ਸਥਾਨ 'ਤੇ ਹਨ, ਜਿਨ੍ਹਾਂ ਨੇ 66 ਕਰੋੜ ਰੁਪਏ ਦਾ ਇਨਕਮ ਟੈਕਸ ਅਦਾ ਕੀਤਾ ਹੈ, ਜਦਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ 38 ਕਰੋੜ ਰੁਪਏ ਦੇ ਨਾਲ ਦੂਜੇ ਸਥਾਨ 'ਤੇ ਹਨ।

ਬਾਲੀਵੁੱਡ ਮਸ਼ਹੂਰ ਟੈਕਸਦਾਤਾ


ਫਾਰਚਿਊਨ ਇੰਡੀਆ ਨੇ ਵਿੱਤੀ ਸਾਲ 2023-24 ਲਈ ਮਸ਼ਹੂਰ ਟੈਕਸਦਾਤਾਵਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਮੁਤਾਬਕ ਸ਼ਾਹਰੁਖ ਖਾਨ ਨੇ 92 ਕਰੋੜ ਰੁਪਏ ਦਾ ਇਨਕਮ ਟੈਕਸ ਅਦਾ ਕੀਤਾ ਹੈ। ਅਭਿਨੇਤਾ ਵਿਜੇ 80 ਕਰੋੜ ਰੁਪਏ ਦੇ ਟੈਕਸ ਭੁਗਤਾਨ ਨਾਲ ਦੂਜੇ ਸਥਾਨ 'ਤੇ ਅਤੇ ਸਲਮਾਨ ਖਾਨ 75 ਕਰੋੜ ਰੁਪਏ ਦੇ ਇਨਕਮ ਟੈਕਸ ਭੁਗਤਾਨ ਨਾਲ ਤੀਜੇ ਸਥਾਨ 'ਤੇ ਹਨ। ਬਿੱਗ ਬੀ ਯਾਨੀ ਅਮਿਤਾਭ ਬੱਚਨ ਨੇ 2023-24 ਵਿੱਚ 71 ਕਰੋੜ ਰੁਪਏ ਦਾ ਇਨਕਮ ਟੈਕਸ ਅਦਾ ਕੀਤਾ ਹੈ। ਅਜੇ ਦੇਵਗਨ ਨੇ 42 ਕਰੋੜ ਅਤੇ ਰਣਬੀਰ ਕਪੂਰ ਨੇ 36 ਕਰੋੜ ਰੁਪਏ ਦਾ ਇਨਕਮ ਟੈਕਸ ਅਦਾ ਕੀਤਾ ਹੈ।

ਰਿਤਿਕ ਰੋਸ਼ਨ ਨੇ 28 ਕਰੋੜ, ਕਪਿਲ ਸ਼ਰਮਾ ਨੇ 26 ਕਰੋੜ, ਕਰੀਨਾ ਕਪੂਰ ਨੇ 20 ਕਰੋੜ, ਸ਼ਾਹਿਦ ਕਪੂਰ ਨੇ 14 ਕਰੋੜ, ਕਿਆਰਾ ਅਡਵਾਨੀ ਨੇ 12 ਕਰੋੜ ਅਤੇ ਕੈਟਰੀਨਾ ਕੈਫ ਨੇ 11 ਕਰੋੜ ਦਾ ਟੈਕਸ ਅਦਾ ਕੀਤਾ ਹੈ। ਇਸ ਸੂਚੀ ਵਿੱਚ ਪੰਕਜ ਤ੍ਰਿਪਾਠੀ ਵੀ ਸ਼ਾਮਲ ਹੈ। ਉਸ ਨੇ 11 ਕਰੋੜ ਰੁਪਏ ਦਾ ਇਨਕਮ ਟੈਕਸ ਅਦਾ ਕੀਤਾ ਹੈ। ਆਮਿਰ ਖਾਨ ਨੇ 11 ਕਰੋੜ, ਮਲਿਆਲਮ ਫਿਲਮ ਅਭਿਨੇਤਾ ਮੋਹਨ ਲਾਲ ਨੇ 14 ਕਰੋੜ, ਅੱਲੂ ਅਰਜੁਨ ਨੇ 14 ਕਰੋੜ ਰੁਪਏ ਦਾ ਇਨਕਮ ਟੈਕਸ ਅਦਾ ਕੀਤਾ ਹੈ।

ਮਸ਼ਹੂਰ ਟੈਕਸਦਾਤਾਵਾਂ ਵਿੱਚ ਕ੍ਰਿਕਟਰ ਵੀ

ਸੈਲੀਬ੍ਰਿਟੀ ਟੈਕਸ ਦੇਣ ਵਾਲਿਆਂ 'ਚ ਵੱਡੀ ਗਿਣਤੀ 'ਚ ਕ੍ਰਿਕਟਰ ਵੀ ਸ਼ਾਮਲ ਹਨ। ਵਿਰਾਟ ਕੋਹਲੀ 66 ਕਰੋੜ ਰੁਪਏ ਦੇ ਟੈਕਸ ਦੇ ਨਾਲ ਪਹਿਲੇ ਸਥਾਨ 'ਤੇ ਹਨ। ਮਾਹੀ ਯਾਨੀ ਮਹਿੰਦਰ ਸਿੰਘ ਧੋਨੀ ਨੇ 38 ਕਰੋੜ ਰੁਪਏ ਦਾ ਇਨਕਮ ਟੈਕਸ ਅਦਾ ਕੀਤਾ ਹੈ। ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਵਿੱਤੀ ਸਾਲ 2023-24 'ਚ 28 ਕਰੋੜ ਰੁਪਏ ਦਾ ਇਨਕਮ ਟੈਕਸ ਅਦਾ ਕੀਤਾ ਹੈ। ਆਲਰਾਊਂਡਰ ਹਾਰਦਿਕ ਪੰਡਯਾ ਨੇ 13 ਕਰੋੜ ਰੁਪਏ ਅਤੇ ਰਿਸ਼ਭ ਪੰਤ ਨੇ 10 ਕਰੋੜ ਰੁਪਏ ਦਾ ਇਨਕਮ ਟੈਕਸ ਅਦਾ ਕੀਤਾ ਹੈ।

- PTC NEWS

Top News view more...

Latest News view more...

PTC NETWORK