Mon, Mar 31, 2025
Whatsapp

SGPC Budget 2025-26 Highlights : ਸ਼੍ਰੋਮਣੀ ਕਮੇਟੀ ਵੱਲੋਂ 1386 ਕਰੋੜ 47 ਲੱਖ ਦਾ ਬਜਟ ਪੇਸ਼, 1984 ਪੀੜਤਾਂ, ਧਰਮੀ ਫੌਜੀਆਂ, ਬੰਦੀ ਸਿੰਘਾਂ ਤੇ ਮੁਲਾਜ਼ਮਾਂ ਲਈ ਵਿਸ਼ੇਸ਼ ਫੰਡ

SGPC Budget Live News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਆਪਣਾ ਵਿੱਤੀ ਸਾਲ 2025-26 ਲਈ ਆਪਣਾ ਬਜਟ ਪੇਸ਼ ਕਰਨ ਜਾ ਰਹੀ ਹੈ। ਬਜਟ 12 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਵੱਲੋਂ ਪੇਸ਼ ਕੀਤਾ ਜਾਵੇਗਾ।

Reported by:  PTC News Desk  Edited by:  KRISHAN KUMAR SHARMA -- March 28th 2025 10:59 AM -- Updated: March 28th 2025 02:46 PM
SGPC Budget 2025-26 Highlights : ਸ਼੍ਰੋਮਣੀ ਕਮੇਟੀ ਵੱਲੋਂ 1386 ਕਰੋੜ 47 ਲੱਖ ਦਾ ਬਜਟ ਪੇਸ਼, 1984 ਪੀੜਤਾਂ, ਧਰਮੀ ਫੌਜੀਆਂ, ਬੰਦੀ ਸਿੰਘਾਂ ਤੇ ਮੁਲਾਜ਼ਮਾਂ ਲਈ ਵਿਸ਼ੇਸ਼ ਫੰਡ

SGPC Budget 2025-26 Highlights : ਸ਼੍ਰੋਮਣੀ ਕਮੇਟੀ ਵੱਲੋਂ 1386 ਕਰੋੜ 47 ਲੱਖ ਦਾ ਬਜਟ ਪੇਸ਼, 1984 ਪੀੜਤਾਂ, ਧਰਮੀ ਫੌਜੀਆਂ, ਬੰਦੀ ਸਿੰਘਾਂ ਤੇ ਮੁਲਾਜ਼ਮਾਂ ਲਈ ਵਿਸ਼ੇਸ਼ ਫੰਡ

Mar 28, 2025 02:46 PM

ਸ਼੍ਰੋਮਣੀ ਕਮੇਟੀ ਅਧੀਨ ਗੁਰਦੁਆਰਾ ਸਾਹਿਬਾਨਾਂ ਦਾ ਖਰਚ ਬਜਟ...ਵੇਖੋ ਵੇਰਵੇ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇटी ਪ੍ਰਬੰਧਕ ਹੇਠ ਗੁਰਦੁਆਰਾ ਸਾਹਿਬਾਨ ਦੀ ਕੁੱਲ ਗਿਣਤੀ 72 ਹੈ, ਜਿਨ੍ਹਾਂ ਲਈ ਬਜਟ ਵਿੱਚ ਹੇਠ ਲਿਖੇ ਅਨੁਸਾਰ ਬਜਟ ਰੱਖਿਆ ਗਿਆ ਹੈ। 

ਤਨਖਾਹ ਸਟਾਫ਼ - ਗੁਰਦੁਆਰਾ ਦਫਾ-੮੫ ਦੇ ਸਟਾਫ ਦੀਆਂ ਤਨਖਾਹਾਂ ਲਈ 2 ਅਰਬ 71 ਕਰੋੜ 86  ਲੱਖ 70 ਹਜ਼ਾਰ ਰੁਪਏ ਰੱਖੇ ਗਏ ਹਨ।

ਖਰਚ ਕੜਾਹ ਪ੍ਰਸ਼ਾਦਿ - ਕੜਾਹ ਪ੍ਰਸ਼ਾਦਿ ਤਿਆਰ ਕਰਨ ਲਈ 73 ਕਰੋੜ 33 ਲੱਖ 16 ਹਜ਼ਾਰ ਰੁਪਏ 

ਸ੍ਰੀ ਅਖੰਡ ਪਾਠ ਸਾਹਿਬ  - ਗੁਰਦੁਆਰਾ ਸਾਹਿਬਾਨਾਂ ਵਿੱਚ ਸੰਗਤਾਂ ਵਲੋਂ ਕਰਵਾਏ ਜਾਣ ਵਾਲੇ ਸ੍ਰੀ ਅਖੰਡ ਪਾਠ ਸਾਹਿਬ ਦੀ ਭੇਟਾ ਦੇਣ ਲਈ 45 ਕਰੋੜ 91 ਲੱਖ 32 ਹਜ਼ਾਰ ਰੁਪਏ

ਗੁਰੂ ਕੇ ਲੰਗਰ ਲਈ ਖ਼ਰਚ - 1 ਅਰਬ 7 ਕਰੋੜ 55 ਲੱਖ 70 ਹਜ਼ਾਰ ਰੁਪਏ

ਮੇਲੇ-ਗੁਰਪੁਰਬ - 10 ਕਰੋੜ 34 ਲੱਖ ਉਨਤਾਲੀ ਹਜ਼ਾਰ ਰੁਪਏ

ਬਿਜਲੀ, ਪਾਣੀ ਅਤੇ ਜਨਰੇਟਰ ਖਰਚ - 36 ਕਰੋੜ 14 ਲੱਖ ਪੈਂਤੀ ਹਜ਼ਾਰ ਰੁਪਏ

ਪ੍ਰਸਾਦਿ, ਸਿਰੋਪਾਓ - 9 ਕਰੋੜ 54 ਲੱਖ 67 ਹਜ਼ਾਰ ਰੁਪਏ

ਜਿਉਟਮੈਟ, ਟਾਟ ਅਤੇ ਪਾਏਦਾਨ - 2 ਕਰੋੜ 41 ਲੱਖ ਪਚਾਨਵੇਂ ਹਜ਼ਾਰ ਰੁਪਏ

ਨਿਹੰਗ ਸਿੰਘਾਂ ਨੂੰ ਬੰਧਾਨ ਦੇਣ ਲਈ  - 1 ਕਰੋੜ 23 ਲੱਖ 38 ਹਜ਼ਾਰ ਰੁਪਏ

ਬੀਮਾ ਮੁਲਾਜ਼ਮਾਂ :- 7 ਕਰੋੜ 44 ਲੱਖ 52 ਹਜ਼ਾਰ ਰੁਪਏ

ਖਰਚ ਗੱਡੀਆਂ (ਮੁਰੰਮਤ ਅਤੇ ਤੇਲ) - 5 ਕਰੋੜ 41 ਲੱਖ ਚੌਦਾਂ ਹਜ਼ਾਰ ਰੁਪਏ

ਰਿਜ਼ਰਵ ਫੰਡ ਅਤੇ ਤਰੱਕੀ ਗੁਰਦੁਆਰਾ ਸਾਹਿਬ ਫੰਡ -  44 ਕਰੋੜ 90 ਲੱਖ 85 ਹਜ਼ਾਰ ਰੁਪਏ ਰਿਜ਼ਰਵ ਫੰਡ ਅਤੇ ਤਰੱਕੀ ਗੁਰਦੁਆਰਾ ਸਾਹਿਬ ਫੰਡ ਵੱਖਰੇ ਰੱਖੇ ਗਏ ਹਨ।

Mar 28, 2025 02:31 PM

ਨਵੀਆਂ ਸਰਾਵਾਂ ਲਈ ਬਜਟ 'ਚ 25 ਕਰੋੜ ਰੁਪਏ

ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਦੀ ਸਹੂਲਤ ਲਈ ਨਵੀਆਂ ਸਰਾਵਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਾਈ ਜੈਤਾ ਜੀ ਨਿਵਾਸ, ਬਾਬਾ ਬਸੰਤ ਸਿੰਘ ਨਿਵਾਸ ਅਤੇ ਭਗਤ ਨਾਮਦੇਵ ਜੀ ਨਿਵਾਸ ਦੀ ਉਸਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ੯੮ ਕਮਰਿਆਂ ਵਾਲੀ ਸਰ੍ਹਾਂ ਬਾਬਾ ਬਸੰਤ ਸਿੰਘ ਨਿਵਾਸ ਦੀਆਂ ਤਿੰਨ ਮੰਜ਼ਿਲਾਂ ਦਾ ਲੈਟਰ ਪੈ ਚੁੱਕਾ ਹੈ ਅਤੇ ਅਗਲੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਭਗਤ ਨਾਮਦੇਵ ਜੀ ਨਿਵਾਸ ਦੇ ੮੭ ਕਮਰਿਆਂ ਵਾਲੀ ਸਰਾਂ ਦੀਆਂ ਸੱਤ ਮੰਜ਼ਲਾਂ ਉੱਪਰ ਲੈਂਟਰ ਪੈ ਚੁੱਕਾ ਹੈ, ਜਲਦੀ ਹੀ ਰਹਿੰਦੇ ਕਾਰਜ ਮੁਕੰਮਲ ਕਰਕੇ ਇਸ ਨੂੰ ਯਾਤਰੂਆਂ ਦੀ ਰਿਹਾਇਸ਼ ਲਈ ਤਿਆਰ ਕਰਵਾ ਕੇ ਵਰਤੋਂ ਵਿੱਚ ਲ਼ਿਆਂਦਾ ਜਾਵੇਗਾ। ਇਸੇ ਤਰ੍ਹਾਂ ੯੩ ਕਮਰਿਆਂ ਵਾਲੀ ਭਾਈ ਜੈਤਾ ਜੀ ਨਿਵਾਸ ਦੀਆਂ ਸੱਤ ਮੰਜ਼ਲਾਂ ਉੱਪਰ ਲੈਂਟਰ ਪੈ ਚੁੱਕਾ ਹੈ। ਕਮਰਿਆਂ ਦੀ ਪਾਰਟੀਸ਼ਨ ਦਾ ਕੰਮ ਚੱਲ੍ਹ ਰਿਹਾ ਹੈ ਅਤੇ ਇਹ ਸਰਾਂ ਵੀ ਜਲਦੀ ਹੀ ਸੰਗਤ ਦੀ ਰਿਹਾਇਸ਼ ਲਈ ਵਰਤੀ ਜਾਵੇਗੀ। ਇਸ ਸਾਲ ਦੇ ਬਜਟ ਵਿੱਚ ਇਨ੍ਹਾਂ ਕਾਰਜ ਲਈ ਪੰਝੀ ਕਰੋੜ ਰੁਪਏ ਰੱਖੇ ਗਏ ਹਨ।

Mar 28, 2025 02:26 PM

ਧਰਮ ਪ੍ਰਚਾਰ ਲਈ 1 ਅਰਬ 10 ਕਰੋੜ ਰੁਪਏ ਬਜਟ 'ਚ ਰੱਖੇ

ਧਰਮ ਪ੍ਰਚਾਰ ਲਈ ਸ਼੍ਰੋਮਣੀ ਕਮੇਟੀ ਵੱਲੋਂ 1 ਅਰਬ 10 ਕਰੋੜ ਰੁਪਏ ਬਜਟ ਵਿੱਚ ਰੱਖੇ ਗਏ ਹਨ। ਇਸ ਦੇ ਖਰਚੇ ਅੰਮ੍ਰਿਤ-ਸੰਚਾਰ, ਭੇਟਾ ਰਹਿਤ ਗੁਰਮਤਿ ਸਾਹਿਤ, ਗੁਰਮਤਿ ਪ੍ਰਕਾਸ਼, ਗੁਰਮਤਿ ਗਿਆਨ, ਗੁਰਮਤਿ ਵਿਦਿਆਲੇ, ਸਿੱਖ ਮਿਸ਼ਨਰੀ ਕਾਲਜ, ਧਰਮ ਪ੍ਰਚਾਰ ਲਹਿਰ, ਧਾਰਮਿਕਦੀਵਾਨ, ਮੇਲੇ, ਗੁਰਮਤਿ ਕੈਂਪ, ਸ਼ਤਾਬਦੀਆਂ, ਸਿੱਖ ਮਿਸ਼ਨ, ਧਾਰਮਿਕ ਪ੍ਰੀਖਿਆ, ਪੱਤਰ ਵਿਹਾਰਕੋਰਸ, ਇਤਿਹਾਸਿਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ, ਤੇ ਸਮਾਜ- ਸੇਵੀ ਸੰਸਥਾਵਾਂ ਨੂੰ ਸਹਾਇਤਾ,ਧਾਰਮਿਕ ਵਿੱਦਿਆ ਆਦਿ ਹੁੰਦੇ ਹਨ। ਇਨ੍ਹਾਂ ਖਰਚਿਆਂ ਵਿੱਚ ਦਫਤਰੀ ਸਟਾਫ, ਸਮੂਹ ਸਿੱਖ ਮਿਸ਼ਨ,ਸਮੂਹ ਗੁਰਮਤਿ ਮਿਸ਼ਨਰੀ ਕਾਲਜ ਤੇ ਵਿਦਿਆਲੇ, ਧਾਰਮਿਕ ਟੀਚਰ, ਪੰਜ ਪਿਆਰੇ ਸਾਹਿਬਾਨ,ਪ੍ਰਚਾਰਕ, ਕਵੀਸ਼ਰ, ਅਤੇ ਢਾਡੀ ਸਿੰਘਾਂ ਦੀਆਂ ਤਨਖਾਹਾਂ ਪੁਰ ਹੋਣ ਵਾਲਾ ਅੰਦਾਜਨ 40 ਕਰੋੜ ਰੁਪਏ ਖਰਚ ਵੀ ਸ਼ਾਮਲ ਹੈ।

Mar 28, 2025 02:24 PM

ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਲਈ ਬਜਟ 'ਚ 5 ਕਰੋੜ 50 ਲੱਖ ਰੁਪਏ

• ਸਟਾਫ ਦੀ ਤਨਖਾਹ ਲਈ 4 ਕਰੋੜ 50 ਲੱਖ ਰੁਪਏ ਰੱਖੇ ਗਏ ਹਨ।

• ਲੈਬ ਖਰਚ (ਐਕਸਰੇ, ਈ.ਸੀ.ਜੀ., ਅਲਟਰਾਸਾਉਂਡ ਆਦਿ) ਲਈ 11 ਲੱਖ ਰੁਪਏ

• ਬਿੱਲ ਬਿਜਲੀ ਅਤੇ ਸਮਾਨ ਲਈ 12 ਲੱਖ ਰੁਪਏ

• ਹਸਪਤਾਲ ਦੇ ਸੇਵਾ ਮੁਕਤ ਹੋਣ ਵਾਲੇ ਸਟਾਫ ਦੀ ਗ੍ਰੈਚੂਇਟੀ ਲਈ 46 ਲੱਖ 50 ਹਜ਼ਾਰ ਰੁਪਏ

• ਸਟਾਫ ਦੇ ਮੈਡੀਕਲੇਮ ਅਤੇ ਐਕਸੀਡੈਂਟਲ ਬੀਮੇ ਲਈ 8 ਲੱਖ ਰੁਪਏ

Mar 28, 2025 02:13 PM

ਖੇਡ ਵਿਭਾਗ (Sports Funds) ਲਈ ਬਜਟ 'ਚ 3 ਕਰੋੜ 9 ਲੱਖ ਰੁਪਏ... ਵੇਖੋ ਵੇਰਵੇ

• ਖੇਡ ਵਿਭਾਗ ਦੇ ਦਫਤਰੀ ਸਟਾਫ ਦੀ ਤਨਖਾਹ ਲਈ 20 ਲੱਖ ਰੁਪਏ

• ਖਿਡਾਰੀਆਂ ਦੀਆਂ ਸਕੂਲ ਫੀਸਾਂ ਲਈ 10 ਲੱਖ ਰੁਪਏ

• ਕਬੱਡੀ ਖਿਡਾਰੀਆਂ ਦੀ ਤਨਖਾਹ ਲਈ 60 ਲੱਖ ਰੁਪਏ

• ਟੀਮ ਤੋਂ ਬਾਹਰਲੇ ਮਹਿਮਾਨ ਖਿਡਾਰੀਆਂ ਲਈ 10 ਲੱਖ ਰੁਪਏ

• ਹਾਕੀ ਟੀਮ ਦੇ ਸਟਾਫ ਦੀ ਤਨਖਾਹ ਲਈ 30 ਲੱਖ ਰੁਪਏ

• ਹਾਕੀ ਖਿਡਾਰੀਆਂ ਦੀ ਖੁਰਾਕ ਅਤੇ ਲੰਗਰ ਪਾਣੀ ਲਈ 24 ਲੱਖ ਰੁਪਏ

• ਹਾਕੀ ਦੇ ਗਾਇਡ, ਕੋਚ ਅਤੇ ਖਿਡਾਰੀਆਂ ਦੇ ਮਾਣ-ਸਨਮਾਨ ਲਈ 5 ਲੱਖ ਰੁਪਏ

• ਹਾਕੀ ਖਿਡਾਰੀਆਂ ਦੀ ਬੱਸ ਅਤੇ ਸਫਰ ਖਰਚ ਲਈ 10 ਲੱਖ ਰੁਪਏ

• ਗਰਾਊਂਡਾਂ ਦੀ ਸਾਂਭ-ਸੰਭਾਲ ਲਈ 5 ਲੱਖ ਰੁਪਏ

• ਖੇਡ ਵਿਭਾਗ ਦੇ ਸਟਾਫ ਦੀ ਗ੍ਰੈਚੂਇਟੀ ਲਈ 9 ਲੱਖ ਰੁਪਏ

• ਖਿਡਾਰੀਆਂ ਦੀਆਂ ਵਰਦੀਆਂ ਅਤੇ ਸਪੋਰਟਸ ਕਿੱਟਾਂ ਲਈ 6 ਲੱਖ ਰੁਪਏ

• ਹੋਰ ਮੱਦ ਵਿੱਚ ਖਰਚ ਕਰਨ ਲਈ 1 ਕਰੋੜ 10 ਲੱਖ ਰੁਪਏ ਵੱਖਰਾ ਰਿਜ਼ਰਵ ਫੰਡ

Mar 28, 2025 02:04 PM

ਜਥੇਦਾਰਾਂ ਦੀ ਨਿਯੁਕਤੀ ਸਬੰਧੀ ਮਤਾ ਪਾਸ

ਸ਼੍ਰੋਮਣੀ ਕਮੇਟੀ ਵੱਲੋਂ ਬਜਟ ਇਜਲਾਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਯੋਗਤਾ ਨਿਯੁਕਤੀ ਤੇ ਕਾਰਜ ਖੇਤਰ ਤੈਅ ਕਰਨ ਲਈ ਮਤਾ ਪ੍ਰਵਾਨ ਕੀਤਾ ਗਿਆ ਹੈ। ਇਸ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ।

Mar 28, 2025 02:02 PM

ਵਿਦਿਆ ਫੰਡ ਲਈ ਬਜਟ ਵਿੱਚ 55 ਕਰੋੜ 80 ਲੱਖ ਰੁਪਏ...ਵੇਖੋ ਵੇਰਵੇ

• ਸਾਬਤ ਸੂਰਤ ਸਿੱਖ ਬੱਚਿਆਂ ਨੂੰ ਸਿਵਲ ਪ੍ਰਸ਼ਾਸਨ ਵਿੱਚ ਅੱਗੇ ਲਿਆਉਣ ਲਈ ਰਿਹਾਇਸ਼, ਲੰਗਰ, ਕਿਤਾਬਾਂ, ਕੰਪਿਊਟਰ ਆਦਿ ਖਰਚਿਆਂ ਲਈ 1 ਕਰੋੜ ਬਤਾਲੀ ਲੱਖ ਰੁਪਏ ਰੱਖੇ ਗਏ ਹਨ। ਕਿਸੇ ਹੋਰ ਮੱਦ ਵਿੱਚ ਖਰਚ ਕਰਨ ਦੀ ਲੋੜ ਪੈਂਦੀ ਹੈ ਤਾਂ 60 ਲੱਖ ਰੁਪਏ ਵੱਖਰਾ ਰਿਜ਼ਰਵ ਫੰਡ ਰੱਖਿਆ ਗਿਆ ਹੈ।

• ਕਿਸੇ ਹੋਰ ਮੱਦ ਵਿੱਚ ਖਰਚ ਕਰਨ ਲਈ 2 ਕਰੋੜ 80 ਲੱਖ ਰੁਪਏ ਵੱਖਰਾ ਰਿਜ਼ਰਵ ਫੰਡ ਰੱਖਿਆ ਗਿਆ ਹੈ।

Mar 28, 2025 02:00 PM

ਸ਼੍ਰੋਮਣੀ ਕਮੇਟੀ ਸਾਲਾਨਾ ਬਜਟ ਲਾਈਵ

Mar 28, 2025 01:58 PM

ਸ਼੍ਰੋਮਣੀ ਕਮੇਟੀ ਵੱਲੋਂ ਸੱਜਣ ਕੁਮਾਰ ਨੂੰ ਉਮਰ ਕੈਦ ਦਾ ਸਵਾਗਤ

ਬਜਟ ਇਜਲਾਸ ਵਿੱਚ ਸ਼੍ਰੋਮਣੀ ਕਮੇਟੀ ਨੇ ਸੱਜਣ ਕੁਮਾਰ ਨੂੰ ਹੋਈ ਉਮਰ ਕੈਦ ਦੀ ਸਜਾ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ 1984 ਕਤਲੇਆਮ ਦੇ ਬਾਕੀ ਦੋਸ਼ੀਆਂ ਨੂੰ ਸਜ਼ਾ ਦੇ ਕੇ ਪੀੜਿਤ ਪਰਿਵਾਰਾਂ ਨੂੰ ਇਨਸਾਫ ਦੇਣ ਦੀ ਵੀ ਮੰਗ ਕੀਤੀ ਗਈ।

Mar 28, 2025 01:56 PM

ਅਮਿਤ ਸ਼ਾਹ ਦੇ ਬਿਆਨ ਦੇ ਵਿਰੋਧ 'ਚ ਨਿੰਦਾ ਪ੍ਰਸਤਾਵ

ਸ਼੍ਰੋਮਣੀ ਕਮੇਟੀ ਵੱਲੋਂ ਬਜਟ ਇਜਲਾਸ 'ਚ ਅਮਿਤ ਸ਼ਾਹ ਦੇ ਬਿਆਨ ਦੇ ਵਿਰੋਧ 'ਚ ਨਿੰਦਾ ਮਤਾ ਲਿਆਦਾ ਗਿਆ ਹੈ। ਦੱਸ ਦਈਏ ਕਿ ਬੀਤੇ ਦਿਨੀ ਲੋਕ ਸਭਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਸਾ ਸਬੰਧੀ ਵਿਵਾਦਤ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ।

Mar 28, 2025 01:52 PM

ਵਿਦਿਆ ਫੰਡ ਲਈ ਬਜਟ ਵਿੱਚ 55 ਕਰੋੜ 80 ਲੱਖ ਰੁਪਏ...ਵੇਖੋ ਵੇਰਵੇ

ਇਹ ਰਕਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ 'ਚ ਚਲਦੇ ਸਕੂਲਾਂ/ਕਾਲਜਾਂ ਦੇ ਅਨ-ਏਡਿਡ ਸਟਾਫ ਦੀਆਂ ਤਨਖਾਹਾਂ, ਏਡਿਡ ਸਕੂਲਾਂ/ਕਾਲਜਾਂ ਦੇ ਗਵਰਨਿੰਗ ਬਾਡੀ ਦਾ ਬਣਦਾ 5 ਪ੍ਰਤੀਸ਼ਤ ਹਿੱਸਾ, ਸਕੂਲਾਂ/ਕਾਲਜਾਂ ਦੀਆਂ ਇਮਾਰਤਾਂ, ਇਹਨਾਂ ਲਈ ਲੋੜੀਂਦੇ ਸਾਜੋ ਸਮਾਨ, ਖੇਡ ਵਿਭਾਗ ਆਦਿ ਲਈ ਖਰਚ ਕੀਤਾ ਜਾਂਦਾ ਹੈ।

• ਵਿਦਿਅਕ ਅਦਾਰਿਆਂ ਨੂੰ ਵਿਦਿਆ ਫੰਡ ਵਿਚ 34 ਕਰੋੜ ਰੁਪਏ ਵਿੱਤੀ ਸਹਾਇਤਾ ਲਈ ਰੱਖੇ ਗਏ ਹਨ। ਵਿਦਿਆ ਵਿਭਾਗ ਦੇ ਸਟਾਫ ਦੀ ਤਨਖਾਹ ਲਈ 2 ਕਰੋੜ ਤੀਹ ਲੱਖ ਰੁਪਏ ਰੱਖੇ ਗਏ ਹਨ।

• ਵਿਦਿਆ ਵਿਭਾਗ ਦੇ ਸਟਾਫ ਨੂੰ ਗਰੈਚੂਇਟੀ ਦੇਣ ਲਈ ਇੱਕੀ ਲੱਖ ਰੁਪਏ ਰੱਖੇ ਗਏ ਹਨ।

• ਵਿਦਿਅਕ ਅਦਾਰਿਆਂ (ਸਕੂਲਾਂ/ਕਾਲਜਾਂ) ਦੇ ਸੇਵਾਮੁਕਤ ਹੋਏ ਸਟਾਫ ਨੂੰ ਗ੍ਰੈਚੂਇਟੀ ਆਦਿ ਭੁਗਤਾਨ ਲਈ 3 ਕਰੋੜ ਰੁਪਏ ਰੱਖੇ ਗਏ ਹਨ।

• ਇਸ਼ਤਿਹਾਰਬਾਜੀ ਲਈ 20 ਲੱਖ ਰੁਪਏ ਰੱਖੇ ਗਏ ਹਨ।

• ਵਿੱਦਿਅਕ ਅਦਾਰਿਆਂ ਵਿੱਚ ਖਾਲਸਾਈ ਖੇਡਾਂ, ਗਿਆਨ ਪ੍ਰਚੰਡ ਪ੍ਰਸ਼ਨੋਤਰੀ ਮੁਕਾਬਲੇ ਅਤੇ ਗੁਰਮਤਿ ਸਭਿਆਚਾਰਕ ਮੁਕਾਬਲਿਆਂ ਲਈ 29 ਲੱਖ ਰੁਪਏ ਰੱਖੇ ਗਏ ਹਨ।

• ਵਿੱਦਿਅਕ ਅਦਾਰਿਆਂ ਦੇ ਇਨਫਰਾਸਟ੍ਰਚਰ, ਨਵੀਆਂ ਬੱਸਾਂ, ਨਵੇਂ ਫਰਨੀਚਰ, ਆਦਿ ਲਈ 3 ਕਰੋੜ ਰੁਪਏ ਰੱਖੇ ਗਏ ਹਨ।

• ਵਿੱਦਿਅਕ ਅਦਾਰਿਆਂ ਦੀਆਂ ਇਮਾਰਤਾਂ ਦੀ ਸਾਂਭ ਸੰਭਾਲ, ਰੰਗ ਗੋਗਨ ਅਤੇ ਮੁਰੰਮਤਾਂ ਆਦਿ ਲਈ 5 ਕਰੋੜ ਰੁਪਏ ਰੱਖੇ ਗਏ ਹਨ।

• ਵਿੱਦਿਅਕ ਅਦਾਰਿਆਂ ਦੀਆਂ ਇਮਾਰਤਾਂ ਦੇ ਵਿਸਥਾਰ ਅਤੇ ਪੁਰਾਣੀਆਂ ਇਮਾਰਤਾਂ ਦੇ ਸੁੰਦਰੀਕਰਨ ਲਈ 2 ਕਰੋੜ ਪੰਜਾਹ ਲੱਖ ਰੁਪਏ ਰੱਖੇ ਗਏ ਹਨ।

Mar 28, 2025 01:39 PM

ਧਰਮੀ ਫੌਜੀਆਂ ਲਈ ਸ਼ਹੀਦੀ ਫੰਡ ਅਤੇ ਲੰਮੀ ਸੇਵਾ ਵਾਲੇ ਮੁਲਾਜ਼ਮਾਂ ਲਈ ਫੰਡ

ਟਰੱਸਟ ਫੰਡਜ਼ ਲਈ 65 ਕਰੋੜ 36 ਲੱਖ ਰੁਪਏ ਬਜਟ 'ਚ ਰੱਖੇ...ਵੇਖੋ ਵੇਰਵੇ

• 1984 ਦੇ ਫੌਜੀ ਹਮਲੇ ਸਮੇਂ ਬੈਰਕਾਂ ਛੱਡਣ ਵਾਲੇ ਧਰਮੀ ਫੌਜੀਆਂ ਅਤੇ ਜਨਰਲ ਕੋਰਟ ਮਾਰਸ਼ਲ ਕੀਤੇ ਗਏ ਧਰਮੀ ਫੌਜੀਆਂ ਅਤੇ ਸਵਰਗਵਾਸ ਹੋ ਗਏ ਹਨ ਉਨ੍ਹਾਂ ਦੇ ਵਾਰਸਾਂ ਨੂੰ ਲਈ ਸ਼ਹੀਦੀ ਫੰਡ ਵਿੱਚ ਇੱਕ ਕਰੋੜ ਰੁਪਏ ਰੱਖੇ ਗਏ ਹਨ।

• ਲੰਮੀ ਸੇਵਾ ਕਰਨ ਉਪ੍ਰੰਤ ਸੇਵਾ ਮੁਕਤ ਹੋਏ ਮੁਲਾਜ਼ਮਾਂ ਨੂੰ ਗ੍ਰੈਚੂਇਟੀ ਅਤੇ ਜਮ੍ਹਾਂ ਰਿਆਇਤੀ ਛੁੱਟੀਆਂ ਦਾ ਸੇਵਾਫਲ ਦੇਣ ਲਈ 38 ਕਰੋੜ ਸੋਲਾਂ ਲੱਖ ਰੁਪਏ ਰੱਖੇ ਗਏ ਹਨ।

• ਟਰੱਸਟ ਬ੍ਰਾਂਚ ਅਤੇ ਅਕਾਉਂਟ ਬ੍ਰਾਂਚ ਵਿਖੇ ਡਿਊਟੀ ਕਰਨ ਵਾਲੇ ਸਟਾਫ ਦੀ ਤਨਖਾਹ, ਗ੍ਰੈਚੂਇਟੀ ਫੰਡ, ਖਰਚ ਮੁਕਦਮੇਂ, ਬੀਮਾ ਮੁਲਾਜ਼ਮਾਂ, ਸਟੇਸ਼ਨਰੀ ਅਤੇ ਫੁੱਟਕਲ ਆਦਿ ਲਈ ਹਿੱਸਾ ਖਰਚ ਦਫਤਰ ਵਿਚ 2 ਕਰੋੜ ਸੱਠ ਲੱਖ ਰੁਪਏ ਰੱਖੇ ਗਏ ਹਨ।

Mar 28, 2025 01:35 PM

ਜੇਲ੍ਹਾਂ ਵਿੱਚ ਬੰਦ ਸਿੰਘਾਂ ਦੇ ਕੇਸਾਂ ਦੀ ਪੈਰਵਾਈ, 1984 ਪੀੜਤਾਂ ਲਈ ਫੰਡ

ਟਰੱਸਟ ਫੰਡਜ਼ ਲਈ 65 ਕਰੋੜ 36 ਲੱਖ ਰੁਪਏ ਬਜਟ 'ਚ ਰੱਖੇ...ਵੇਖੋ ਵੇਰਵੇ

• ਜੇਲ੍ਹਾਂ ਵਿੱਚ ਬੰਦ ਸਿੱਖਾਂ ਦੇ ਕੇਸਾਂ ਦੀ ਪੈਰਵਾਈ ਲਈ ਤੀਹ ਲੱਖ ਰੁਪਏ ਅਤੇ ੧੯੮੪ ਦੇ ਫੌਜੀ ਹਮਲੇ ਸਮੇਂ ਗ੍ਰਿਫ਼ਤਾਰ ਸਿੰਘਾਂ ਦੇ ਮੁਆਵਜ਼ੇ, ਦਿੱਲੀ ਅਤੇ ਕਾਨਪੁਰ ਵਿਖੇ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਅਤੇ ਸਪੈਸ਼ਲ ਅਦਾਲਤਾਂ ਦੇ ਕੇਸਾਂ ਵਿੱਚ ਵਕੀਲਾਂ ਦੀ ਫੀਸ ਆਦਿ ਲਈ ਹੋਰ ਵੱਖਰੇ ਲੱਖ ਰੁਪਏ ਕੁੱਲ ਸੱਠ ਲੱਖ ਰੁਪਏ ਸ਼ਹੀਦੀ ਫੰਡ ਵਿੱਚ ਰੱਖੇ ਗਏ ਹਨ। ਇਸ ਤੋਂ ਇਲਾਵਾ ਜਨਰਲ ਬੋਰਡ ਫੰਡ ਵਿੱਚ ਇੱਕ ਕਰੋੜ ਅੱਸੀ ਲੱਖ ਰੁਪਏ ਵੀ ਵੱਖਰੇ ਰੱਖੇ ਗਏ ਹਨ।

• ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਸਿੰਘਾਂ ਨੂੰ ਹਰ ਮਹੀਨੇ ਚਾਲੀ ਹਜ਼ਾਰ ਰੁਪਏ ਸਨਮਾਨ ਭੱਤਾ ਦਿੱਤਾ ਜਾਂਦਾ ਹੈ। ਇਸ ਕਾਰਜ ਲਈ ਸ਼ਹੀਦੀ ਫੰਡ ਵਿੱਚ ਪੰਜਤਾਲੀ ਲੱਖ ਰੁਪਏ ਰੱਖੇ ਗਏ ਹਨ।

• ਸ਼ਹੀਦ ਅਤੇ ਜ਼ਖਮੀ ਸਿੰਘਾਂ ਦੇ ਪ੍ਰੀਵਾਰਾਂ ਨੂੰ ਸਹਾਇਤਾ ਦੇਣ ਲਈ ਸ਼ਹੀਦੀ ਫੰਡ ਵਿੱਚ 10 ਲੱਖ ਰੁਪਏ ਰੱਖੇ ਗਏ ਹਨ।

• ਰਲੀਫ ਫੰਡ ਲਈ ਸੱਤ ਲੱਖ ਰੁਪਏ ਰੱਖੇ ਗਏ ਹਨ।


Mar 28, 2025 01:28 PM

ਟਰੱਸਟ ਫੰਡਜ਼ ਲਈ 65 ਕਰੋੜ 36 ਲੱਖ ਰੁਪਏ ਬਜਟ 'ਚ ਰੱਖੇ...ਵੇਖੋ ਵੇਰਵੇ... ਸਰਕਾਰੀ ਤਸ਼ੱਦਦ ਪੀੜਤਾਂ, ਆਰਥਿਕ ਕਮਜ਼ੋਰ, ਕੁਦਰਤੀ ਆਫ਼ਤਾਂ ਪੀੜਤਾਂ ਲਈ ਫੰਡ

• ਸਫਰ ਖਰਚ ਲਈ ਦਸ ਲੱਖ ਰੁਪਏ ਰੱਖੇ ਗਏ ਹਨ।

• ਜੇ ਇਨ੍ਹਾਂ ਮੱਦਾਂ ਤੋਂ ਇਲਾਵਾ ਕਿਸੇ ਹੋਰ ਮੱਦ ਵਿੱਚ ਖਰਚ ਕਰਨ ਦੀ ਲੋੜ ਪੈਂਦੀ ਹੈ ਤਾਂ ਗੁਰਬਾਣੀ ਅਤੇ ਗੁਰਮਤਿ ਲਿਟਰੇਚਰ ਫੰਡ ਵਿੱਚ ਦੋ ਕਰੋੜ ਸੋਲਾਂ ਲੱਖ ਰੁਪਏ ਵੱਖਰਾ ਰਿਜ਼ਰਵ ਫੰਡ ਰੱਖਿਆ ਗਿਆ ਹੈ।

• ਬੀਮਾਰੀਆਂ ਤੋਂ ਪੀੜਤ ਮਰੀਜ਼ਾਂ, ਗਰੀਬ ਬੱਚਿਆਂ ਦੀ ਪੜ੍ਹਾਈ ਲਿਖਾਈ, ਅਤੇ ਆਰਥਿਕ ਪੱਖੋਂ ਕਮਜ਼ੋਰ ਵਿਅਕਤੀਆਂ ਦੀ ਸਹਾਇਤਾ ਲਈ ਧਰਮ ਅਰਥ ਫੰਡ ਵਿਚ ਤਿੰਨ ਕਰੋੜ ਵੀਹ ਲੱਖ ਰੁਪਏ ਰੱਖੇ ਗਏ ਹਨ।

• ਪੰਥਕ ਭਲਾਈ ਫੰਡ ਵਿਚੋਂ ਸਹਾਇਤਾ ਲਈ ਛਿਹੱਤਰ ਲੱਖ ਰੁਪਏ ਰੱਖੇ ਗਏ ਹਨ। ਸਿੱਖ ਪੰਥ ਲਈ ਕੁਰਬਾਨੀ ਕਰਨ ਵਾਲੇ ਅਤੇ ਸਰਕਾਰੀ ਤਸ਼ੱਦਦ ਤੋਂ ਪੀੜਤ ਪ੍ਰੀਵਾਰਾਂ ਦੇ ਵਾਰਿਸਾਂ ਨੂੰ ਹਰ ਮਹੀਨੇ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਹਨ। ਇਸ ਕਾਰਜ ਲਈ ਧਰਮ ਅਰਥ ਫੰਡ ਵਿਚੋਂ ਇਸ ਸਾਲ ਪੰਜ ਲੱਖ ਰੁਪਏ ਰੱਖੇ ਗਏ ਹਨ।

• ਭਾਈਚਾਰਕ ਸੁਧਾਰ ਫੰਡ ਵਿੱਚੋਂ ਭਾਈਚਾਰਕ ਭਲਾਈ ਲੈਬ (ਲੈਬੋਰਟਰੀ) ਸਥਾਪਤ ਕਰਨ ਲਈ ਤੀਹ ਲੱਖ ਰੁਪਏ ਰੱਖੇ ਗਏ ਹਨ।

• ਭਾਈਚਾਰਕ ਸੁਧਾਰ ਫੰਡ ਵਿੱਚੋਂ ਭਾਈਚਾਰਕ ਭਲਾਈ ਦਵਾਖਾਨਾ ਸਥਾਪਤ ਕਰਨ ਲਈ ਤੀਹ ਲੱਖ ਰੁਪਏ ਰੱਖੇ ਗਏ ਹਨ।

• ਭਾਈਚਾਰਕ ਸੁਧਾਰ ਫੰਡ ਵਿੱਚੋਂ ਆਰਥਿਕ ਪੱਖੋਂ ਕਮਜ਼ੋਰ ਵਿਅਕਤੀਆਂ ਦੀ ਸਹਾਇਤਾ ਲਈ ਇਕੱਤਰ ਲੱਖ ਰੁਪਏ ਰੱਖੇ ਗਏ ਹਨ।

• ਜੇ ਇਨ੍ਹਾਂ ਮੱਦਾਂ ਤੋਂ ਇਲਾਵਾ ਕਿਸੇ ਹੋਰ ਮੱਦ ਵਿੱਚ ਖ਼ਰਚ ਕਰਨ ਦੀ ਲੋੜ ਪੈਂਦੀ ਹੈ ਤਾਂ ਭਾਈਚਾਰਕ ਸੁਧਾਰ ਫੰਡ ਵਿੱਚ ਇੱਕ ਕਰੋੜ ਚੁਤਾਲੀ ਲੱਖ ਰੁਪਏ ਵੱਖਰਾ ਰਿਜ਼ਰਵ ਫੰਡ ਰੱਖਿਆ ਗਿਆ ਹੈ।

• ਵਾਹਿਗੁਰੂ ਮਿਹਰ ਰੱਖਣ ਕਿ ਕਦੇ ਵੀ ਕੋਈ ਆਫਤ ਨਾ ਆਵੇ, ਪਰ ਫਿਰ ਵੀ ਜੇ ਕੋਈ ਕੁਦਰਤੀ ਆਫਤ ਤੂਫਾਨ, ਭੁਚਾਲ ਤੇ ਸੁਨਾਮੀ ਆਦਿ ਆਉਦੀ ਹੈ ਤਾਂ ਇਨ੍ਹਾਂ ਤੋਂ ਪੀੜਤ ਲੋਕਾਂ ਦੀ ਮਦਦ ਲਈ ਕੁਦਰਤੀ ਆਫਤਾਂ ਫੰਡ ਵਿਚ ਇੱਕ ਕਰੋੜ ਪੰਜਾਹ ਲੱਖ ਰੁਪਏ ਰੱਖੇ ਗਏ ਹਨ।

Mar 28, 2025 01:22 PM

ਟਰੱਸਟ ਫੰਡਜ਼ ਲਈ 65 ਕਰੋੜ 36 ਲੱਖ ਰੁਪਏ ਬਜਟ 'ਚ ਰੱਖੇ...ਵੇਖੋ ਵੇਰਵੇ

ਇਸ ਸਮੇਂ ਸਿੱਖ ਇਤਿਹਾਸ ਬੋਰਡ ਫੰਡ, ਗੁਰਬਾਣੀ ਤੇ ਗੁਰਮਤਿ ਲਿਟਰੇਚਰ ਫੰਡ, ਧਰਮ ਅਰਥ ਫੰਡ, ਭਾਈਚਾਰਕ ਸੁਧਾਰ ਫੰਡ, ਸ਼ਹੀਦੀ ਫੰਡ, ਕੁਦਰਤੀ ਆਫਤਾਂ ਫੰਡ ਸਮੇਤ ਕੁੱਲ ੨੦ ਟਰੱਸਟ ਹਨ। 

• ਸਿੱਖ ਇਤਿਹਾਸ ਖੋਜ ਫੰਡ ਦੇ ਸਟਾਫ ਦੀ ਤਨਖਾਹ ਲਈ ਖਰਚ 1 ਕਰੋੜ 27 ਲੱਖ ਰੁਪਏ ਰੱਖੇ ਗਏ ਹਨ।

• ਸਿੱਖ ਇਤਿਹਾਸ ਖੋਜ ਫੰਡ ਦੇ ਸਟਾਫ ਦੀ ਗ੍ਰੈਚੂਇਟੀ ਲਈ 13 ਲੱਖ 70 ਹਜ਼ਾਰ ਰੁਪਏ ਰੱਖੇ ਗਏ।

• ਸਿੱਖ ਇਤਿਹਾਸ ਦੀ ਖੋਜ, ਲਿਖਾਈ, ਛਪਾਈ, ਨਵੀਆਂ ਪੁਸਤਕਾਂ, ਪੁਰਾਤਨ ਗ੍ਰੰਥਾਂ ਦੀ ਛਪਾਈ ਅਤੇ ਹੱਥ ਲ਼ਿਖਤ ਖਰੜਿਆਂ ਲਈ ਦੋ ਲੱਖ ਰੁਪਏ।

• ਜੇ ਇਨ੍ਹਾਂ ਮੱਦਾਂ ਤੋਂ ਇਲਾਵਾ ਕਿਸੇ ਹੋਰ ਮੱਦ ਵਿੱਚ ਖਰਚ ਕਰਨ ਦੀ ਲੋੜ ਪੈਂਦੀ ਹੈ ਤਾਂ ਸਿੱਖ ਇਤਿਹਾਸ ਖੋਜ ਫੰਡ ਵਿੱਚ ਇੱਕ ਕਰੋੜ ਸੱਤਰ ਲੱਖ ਰੁਪਏ ਵੱਖਰਾ ਰਿਜ਼ਰਵ ਫੰਡ ਰੱਖਿਆ ਗਿਆ

• ਗੁਰਬਾਣੀ ਅਤੇ ਗੁਰਮਤਿ ਲਿਟਰੇਚਰ ਫੰਡ ਵਿਖੇ ਡਿਉਟੀ ਕਰਨ ਵਾਲੇ ਸਟਾਫ ਦੀ ਤਨਖਾਹ ਲਈ 1 ਕਰੋੜ ਸੱਠ ਲੱਖ ਰੁਪਏ ਰੱਖੇ ਗਏ ਹਨ।

• ਗੁਰਬਾਣੀ ਅਤੇ ਗੁਰਮਤਿ ਲਿਟਰੇਚਰ ਫੰਡ ਵਿਖੇ ਡਿਊਟੀ ਕਰਨ ਵਾਲੇ ਸਟਾਫ ਦੀ ਗ੍ਰੈਚੂਇਟੀ ਲਈ 14 ਲੱਖ ਅੱਸੀ ਹਜ਼ਾਰ ਰੁਪਏ ਰੱਖੇ ਗਏ ਹਨ।

• ਗੁਰਬਾਣੀ ਅਤੇ ਗੁਰਮਤਿ ਲਿਟਰੇਚਰ ਫੰਡ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਛਪਾਈ ਤੇ ਕਾਗਜ਼, ਜਿਲਦਬੰਦੀ ਪੋਥੀਆਂ ਅਤੇ ਗੁਰਬਾਣੀ ਦੇ ਗੁਟਕਿਆਂ ਦੀ ਛਪਾਈ ਲਈ 1 ਕਰੋੜ ਸੱਤਰ ਲੱਖ ਰੁਪਏ ਰੱਖੇ ਗਏ ਹਨ।

• ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵੱਖ-ਵੱਖ ਸ਼ਹਿਰਾਂ ਅਤੇ ਇਲਾਕਿਆਂ ਵਿੱਚ ਲੈ ਕੇ ਜਾਣ ਵਾਲੀ ਗੱਡੀ ਦੇ ਡੀਜ਼ਲ, ਮੁਰੰਮਤ ਆਦਿ ਖਰਚ ਲਈ ਪੰਦਰਾਂ ਲੱਖ ਰੁਪਏ ਰੱਖੇ ਗਏ ਹਨ।

• ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵੱਖ-ਵੱਖ ਸ਼ਹਿਰਾਂ ਅਤੇ ਇਲਾਕਿਆਂ ਵਿੱਚ ਲੈ ਕੇ ਜਾਣ ਵਾਸਂਤੇ ਨਵੀਂ ਬੱਸ ਖਰੀਦ ਕਰਨ ਲਈ ਪੰਜਾਹ ਲੱਖ ਰੁਪਏ ਰੱਖੇ ਗਏ ਹਨ।

Mar 28, 2025 01:17 PM

ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਨੂੰ ਲੈ ਕੇ ਪਾਇਆ ਗਿਆ ਵਿਸ਼ੇਸ਼ ਮਤਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੜੇ ਗਏ ਮਤੇ ਵਿੱਚ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੇ ਸਰਵਉੱਚ ਅਸਥਾਨ ਹਨ। ਪ੍ਰਭੂਸੱਤਾ ਸੰਪੰਨ, ਸਿੱਖਾਂ ਦੀ ਅਜ਼ਾਦ ਹਸਤੀ ਵਜੋਂ ਇਸ ਅਸਥਾਨ ਦਾ ਮਹੱਤਵ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਅਸਲੋਂ ਨਿਵੇਕਲਾ ਹੈ। ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਨਤਮਸਤਕ ਹੁੰਦਿਆਂ ਇਥੋਂ ਦੇ ਆਦੇਸ਼ਾਂ, ਸੰਦੇਸ਼ਾਂ ਤੇ ਹੁਕਮਨਾਮਿਆਂ ਨੂੰ ਮੰਨਦੇ ਹਨ। ਇਸ ਪ੍ਰਸੰਗ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਬੇਹੱਦ ਸਤਿਕਾਰਤ ਹੈ। ਮੌਜੂਦਾ ਸਮੇਂ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਨੂੰ ਲੈ ਕੇ ਪੰਥ ਅੰਦਰ ਇਕ ਵੱਡੀ ਚਰਚਾ ਚੱਲ ਰਹੀ ਹੈ।

ਇਸ ਪ੍ਰਥਾਏ ਅੱਜ ਦਾ ਜਨਰਲ ਇਜਲਾਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਤੇ ਸੇਵਾ ਮੁਕਤੀ ਸਬੰਧੀ ਨਿਯਮ ਨਿਰਧਾਰਤ ਕਰਨ ਦੀ ਪ੍ਰਵਾਨਗੀ ਦਿੰਦਾ ਹੈ। ਜਨਰਲ ਇਜਲਾਸ ਇਸ ਕਾਰਜ ਵਾਸਤੇ ਪੰਥਕ ਨੁਮਾਇੰਦਿਆਂ ਦੀ ਇਕ ਉੱਚ ਪੱਧਰੀ ਕਮੇਟੀ ਗਠਿਤ ਕਰਨ ਨੂੰ ਵੀ ਪ੍ਰਵਾਨਗੀ ਦਿੰਦਾ ਹੈ।

Mar 28, 2025 01:12 PM

ਮੈਡੀਕਲ ਸਹਾਇਤਾ, ਮੁਲਾਜ਼ਮਾਂ, ਸਾਬਕਾ ਮੁਲਾਜ਼ਮਾਂ ਲਈ ਕਿੰਨਾ ਬਜਟ...

• ਸਬ-ਆਫਿਸਾਂ ਦੇ ਖਰਚ ਸਮੇਤ ਤਨਖਾਹ ਸਟਾਫ (ਸਬ ਆਫਿਸ ਚੰਡੀਗੜ੍ਹ, ਸਬ ਆਫਿਸ ਮਾਲਵਾ ਜੋਨ (ਤਲਵੰਡੀ ਸਾਬ੍ਹੋ ਕੀ), ਅਤੇ ਸਬ ਆਫਿਸ ਦੁਆਬਾ ਜੋਨ (ਸ੍ਰੀ ਅਨੰਦਪੁਰ ਸਾਹਿਬ) ਲਈ ਤਿੰਨ ਕਰੋੜ ਬਤਾਲੀ ਲੱਖ ਪੰਜਾਹ ਹਜ਼ਾਰ ਰੁਪਏ ਰੱਖੇ ਗਏ ਹਨ।

• ਸੇਵਾਮੁਕਤ ਹੋਣ ਵਾਲੇ ਮੁਲਾਜ਼ਮਾਂ ਨੂੰ ਰਿਟਾਇਰਮੈਂਟ ਉਪ੍ਰੰਤ ਦੇਣ ਵਾਲੇ ਸੇਵਾਫਲ (ਗ੍ਰੈਚੂਇਟੀ) ਲਈ ਤਿੰਨ ਕਰੋੜ ਪੰਤਾਲੀ ਲੱਖ ਰੁਪਏ ਰੱਖੇ ਗਏ ਹਨ।

• ਮੈਂਬਰ ਸਾਹਿਬਾਨ ਅਤੇ ਮੁਲਾਜ਼ਮਾਂ ਦਾ ਮੈਡੀਕਲ ਅਤੇ ਐਕਸੀਡੈਂਟਲ ਬੀਮਾ ਕਰਵਾਉਣ ਲਈ ਇੱਕ ਕਰੋੜ ਬੱਤੀ ਲੱਖ ਰੁਪਏ ਰੱਖੇ ਗਏ ਹਨ।

• ਰਿਟਾਇਰ ਹੋ ਚੁੱਕੇ ਸਾਬਕਾ ਮੁਲਾਜ਼ਮਾਂ ਦੇ ਮੈਡੀਕਲੇਮ ਬੀਮੇ ਲਈ ਵੀਹ ਲੱਖ ਰੁਪਏ ਰੱਖੇ ਗਏ ਹਨ।

• ਗੱਡੀਆਂ ਦੀ ਮੁਰੰਮਤ ਅਤੇ ਤੇਲ ਖਰਚ ਲਈ ਇਸ ਸਾਲ ਵੀ ਪੰਜਾਹ ਲੱਖ ਰੁਪਏ ਰੱਖੇ ਗਏ ਹਨ।

• ਇਸ਼ਤਿਹਾਰਬਾਜੀ ਲਈ ਚਾਲੀ ਲੱਖ ਰੁਪਏ ਰੱਖੇ ਹਨ।

• ਨਿਸਚੈ ਅਕੈਡਮੀ ਦੀ ਨਵੀਂ ਇਮਾਰਤ ਬਣਾਉਣ ਅਤੇ ਧਰਮਸ਼ਾਲਾ ਚਾਨਣਾ ਸਿੰਘ ਖਜ਼ਾਨਾ ਗੇਟ ਵਿਖੇ ਨਵੇਂ ਸਟਾਫ ਕੁਆਰਟਰ ਬਨਾਉਣ ਲਈ ਦਸ ਕਰੋੜ ਰੁਪਏ ਰੱਖੇ ਗਏ ਹਨ।

• ਨਵੀਆਂ ਗੱਡੀਆਂ ਖਰੀਦ ਕਰਨ ਲਈ ਸੱਤਰ ਲੱਖ ਰੁਪਏ ਰੱਖੇ ਗਏ ਹਨ।

• ਗੁਰਦੁਆਰਾ ਕਲਗੀਧਰ ਨਿਵਾਸ, ਚੰਡੀਗੜ੍ਹ ਵਿਖੇ ਸੋਲਰ ਸਿਸਟਮ ਲਗਵਾਉਣ ਲਈ ਤੀਹ ਲੱਖ ਰੁਪਏ ਰੱਖੇ ਗਏ ਹਨ।

• ਸਬ-ਆਫਿਸ ਚੰਡੀਗੜ੍ਹ ਵਿਖੇ ਗੱਡੀਆਂ ਆਦਿ ਖੜੀਆਂ ਕਰਨ ਵਾਸਤੇ ਨਵਾਂ ਸ਼ੈਡ ਬਨਾਉਣ ਲਈ ਤੀਹ ਲੱਖ ਰੁਪਏ ਰੱਖੇ ਗਏ ਹਨ।

• ਜੇ ਇਨ੍ਹਾਂ ਮੱਦਾਂ ਤੋਂ ਇਲਾਵਾ ਕਿਸੇ ਹੋਰ ਮੱਦ ਵਿੱਚ ਖਰਚ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਛੇ ਕਰੋੜ ਵੀਹ ਲੱਖ ਰੁਪਏ ਵੱਖਰਾ ਰਿਜ਼ਰਵ ਫੰਡ ਵੀ ਰੱਖਿਆ ਗਿਆ ਹੈ।

Mar 28, 2025 01:07 PM

ਸਿੱਖ ਸੰਸਥਾਵਾਂ, ਸਕਾਲਰਸ਼ਿਪਾਂ ਅਤੇ ਨਵੀਂ ਪਹਿਲ ਲਈ ਕੁੱਲ INR 400 ਕਰੋੜ ਰਾਖਵਾਂ

ਗੁਰਦੁਆਰਾ ਪ੍ਰਬੰਧ ਅਤੇ ਰਖ਼-ਰਖਾਅ: ਭਾਰਤ ਅਤੇ ਵਿਦੇਸ਼ਾਂ ਵਿੱਚ ਇਤਿਹਾਸਕ ਗੁਰਦੁਆਰਿਆਂ ਦੀ ਸੰਭਾਲ, ਨਵੀਨੀਕਰਨ ਅਤੇ ਵਿਸ਼ਤਾਰ ਲਈ INR 500 ਕਰੋੜ ਨਿਰਧਾਰਤ।

ਸਿੱਖਆ ਉਪਰਾਲੇ: ਸਿੱਖ ਸੰਸਥਾਵਾਂ, ਸਕਾਲਰਸ਼ਿਪਾਂ ਅਤੇ ਨਵੀਂ ਪਹਿਲ ਲਈ ਕੁੱਲ INR 400 ਕਰੋੜ ਰਾਖਵਾਂ।

ਸਿਹਤ ਸੇਵਾਵਾਂ: ਹਸਪਤਾਲਾਂ, ਡਿਸਪੈਂਸਰੀਆਂ ਅਤੇ ਗਰੀਬਾਂ ਲਈ ਚਿਕਿਤਸਾ ਸਹਾਇਤਾ ਪ੍ਰੋਗਰਾਮਾਂ ਲਈ INR 250 ਕਰੋੜ।

ਸਮਾਜਿਕ ਭਲਾਈ ਪ੍ਰੋਗਰਾਮ: ਗਰੀਬ ਸਿੱਖ ਪਰਿਵਾਰਾਂ, ਵਿਧਵਾਵਾਂ ਅਤੇ ਅਨਾਥਾਂ ਲਈ ਵਿੱਤੀ ਸਹਾਇਤਾ ਸਮੇਤ ਰਾਹਤ ਪ੍ਰੋਗਰਾਮਾਂ ਲਈ INR 200 ਕਰੋੜ।

ਮੀਡੀਆ ਅਤੇ ਆਉਟਰੀਚ: SGPC ਦੀ ਮੀਡੀਆ ਸ਼ਾਖਾ ਲਈ, ਟੈਲੀਵਿਜ਼ਨ, ਰੇਡੀਓ, ਡਿਜ਼ੀਟਲ ਪਲੇਟਫਾਰਮਾਂ ਅਤੇ ਪ੍ਰਕਾਸ਼ਨਾਂ ਰਾਹੀਂ ਸਿੱਖ ਉਪਦੇਸ਼ ਫੈਲਾਉਣ ਲਈ INR 100 ਕਰੋੜ।

ਕਾਨੂੰਨੀ ਅਤੇ ਵਕਾਲਤ ਉਪਰਾਲੇ: ਸਿੱਖ ਅਧਿਕਾਰਾਂ ਅਤੇ ਹਿੱਤਾਂ ਦੀ ਰੱਖਿਆ ਲਈ INR 50 ਕਰੋੜ।

Mar 28, 2025 01:04 PM

ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਮਿਤ ਸ਼ਰਧਾਂਜਲੀ ਮਤਾ ਪੇਸ਼ ਕੀਤਾ ਗਿਆ।

ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਮਿਤ ਸ਼ਰਧਾਂਜਲੀ ਮਤਾ ਪੇਸ਼ ਕੀਤਾ ਗਿਆ।

Mar 28, 2025 12:49 PM

ਜਨਰਲ ਬੋਰਡ ਫੰਡ ਲਈ ਬਜਟ 'ਚ ਰੱਖੇ ਗਏ 86 ਕਰੋੜ ਰੁਪਏ

ਜਨਰਲ ਬੋਰਡ ਫੰਡ

ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਮੁਲਾਜ਼ਮਾਂ ਦੀਆਂ ਤਨਖਾਹਾਂ, ਸਫਰ ਖਰਚ, ਮੁਕੰਦਮਿਆਂ ਦੇ ਖਰਚ, ਆਡਿਟ ਫੀਸ, ਡਾਕ ਖਰਚ, ਗੱਡੀਆਂ ਦੇ ਖਰਚ, ਇਮਾਰਤਾਂ ਦੇ ਖਰਚ, ਅਤੇ ਸਹਾਇਤਾ ਆਦਿ ਇਸ ਫੰਡ ਦੇ ਮੁੱਖ ਖਰਚੇ ਹਨ। ਇਨ੍ਹਾਂ ਕਾਰਜਾਂ ਲਈ ਵਿਸ਼ੇਸ਼ ਫੰਡ ਰਾਖਵੇਂ ਕੀਤੇ ਗਏ ਹਨ। ਸਾਲ ੨੦੨੫-੨੦੨੬ ਲਈ ਜਨਰਲ ਬੋਰਡ ਫੰਡ ਦਾ ਕੁੱਲ ਬਜਟ ਛਿਆਸੀ ਕਰੋੜ ਰੁਪਏ ਦਾ ਹੈ। 

ਸ਼੍ਰੋਮਣੀ ਗੁਰਦੁਆਰਾ ਸਾਹਿਬਾਨ ਨਾਲ ਸੰਬੰਧਤ ਅਦਾਰਿਆਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਲਈ ਤੀਹ ਕਰੋੜ ਸੱਤਰ ਲੱਖ ਰੁਪਏ ਰੱਖੇ ਗਏ ਹਨ। 

ਗੁਰਦੁਆਰਾ ਸਾਹਿਬਾਨ ਨਾਲ ਸੰਬੰਧਤ ਅਤੇ ਪੰਥਕ ਮੁਕੱਦਮਿਆਂ ਦੀ ਪੈਰਵੀ ਵਾਸਤੇ ਇੱਕ ਕਰੋੜ ਐਸੀ ਲੱਖ ਰੁਪਏ ਅਤੇ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਪੈਰਵੀ ਲਈ ਤੀਹ ਲੱਖ ਰੁਪਏ ਵੱਖਰੇ ਸ਼ਹੀਦੀ ਫੰਡ ਵਿੱਚ ਵੀ ਰੱਖੇ ਗਏ ਹਨ।

ਗਰੀਬਾਂ, ਲੋੜਵੰਦਾਂ, ਗਰੀਬ ਸਿੱਖ ਵਿਦਿਆਰਥੀਆਂ, ਮੀਰੀ ਪੀਰੀ ਮੈਡੀਕਲ ਕਾਲਜ, ਸ਼ਾਹਬਾਦ ਮਾਰਕੰਡਾ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫਤਹਿਗੜ ਸਾਹਿਬ ਲਈ, ਅਤੇ ਵਿਦਿਅਕ ਅਦਾਰਿਆਂ ਦੀਆਂ ਇਮਾਰਤਾਂ ਦੀ ਸੰਭਾਲ, ਮੁਰੰਮਤਾਂ, ਰੰਗ ਰੋਗਨ ਆਦਿ ਨੂੰ ਸਹਾਇਤਾ ਦੇਣ ਲਈ ਇੱਕੀ ਕਰੋੜ ਪੰਜਾਹ ਲੱਖ ਰੁਪਏ ਰੱਖੇ ਗਏ ਹਨ। 

ਪ੍ਰਧਾਨ ਸਾਹਿਬ ਅਤੇ ਮੈਂਬਰ ਸਾਹਿਬਾਨਾਂ ਦੇ ਸਫਰ ਖਰਚ ਲਈ ਇਸ ਸਾਲ ਵੀ ਨੱਬੇ ਲੱਖ ਰੁਪਏ ਹੀ ਰੱਖੇ ਗਏ ਹਨ। 

ਲਾਜ਼ਮਾਂ ਦੇ ਸਫਰ ਖਰਚ ਲਈ ਪੈਂਹਠ ਲੱਖ ਰੁਪਏ ਰੱਖੇ ਗਏ ਹਨ। 

ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ ਚੰਡੀਗੜ੍ਹ ਦੇ ਖਰਚ ਲਈ ਸਮੇਤ ਸਟਾਫ ਦੀਆਂ ਤਨਖਾਹਾਂ ਸਤਾਸੀ ਲੱਖ ਪੰਜਾਹ ਹਜ਼ਾਰ ਰੁਪਏ ਰੱਖੇ ਗਏ ਹਨ।

Mar 28, 2025 12:40 PM

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਨੇ ਪੇਸ਼ ਕੀਤਾ ਸਾਲ 2025-26 ਲਈ 1386 ਕਰੋੜ 47 ਲੱਖ ਦਾ ਬਜਟ ਪੇਸ਼

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਨੇ ਪੇਸ਼ ਕੀਤਾ ਸਾਲ 2025-26 ਲਈ 1386 ਕਰੋੜ 47 ਲੱਖ ਦਾ ਬਜਟ ਪੇਸ਼

Mar 28, 2025 12:39 PM

ਸ਼੍ਰੋਮਣੀ ਕਮੇਟੀ ਨੇ 13 ਅਰਬ 86 ਕਰੋੜ 47 ਲੱਖ 80 ਹਜ਼ਾਰ ਰੁਪਏ ਦਾ ਬਜਟ ਕੀਤਾ ਪੇਸ਼

ਸ਼੍ਰੋਮਣੀ ਕਮੇਟੀ ਨੇ ਪੇਸ਼ ਕੀਤਾ ਬਜਟ

ਸਾਲ 2025-26 ਲਈ 13 ਅਰਬ 86 ਕਰੋੜ 47 ਲੱਖ 80 ਹਜ਼ਾਰ ਰੁਪਏ ਦਾ ਬਜਟ ਪੇਸ਼

ਖਰਚ 13 ਅਰਬ 76 ਕਰੋੜ 47 ਲੱਖ 80 ਹਜ਼ਾਰ ਰੁਪਏ ਦਾ ਬਜਟ ਪੇਸ਼

ਸਾਲ 2025-26 'ਚ 10 ਕਰੋੜ ਰੁਪਏ ਵੱਧ ਆਮਦਨ ਦਾ ਅਨੁਮਾਨ

ਐਸਜੀਪੀਸੀ ਨੇ ਚਾਰ ਭਾਗਾਂ “ਓ”, "ਅ", "ੲ", ਅਤੇ “ਸ” 'ਚ ਵੰਡਿਆ ਬਜਟ

Mar 28, 2025 12:21 PM

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਅਰਦਾਸ ਉਪਰੰਤ ਸ਼ੁਰੂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਅਰਦਾਸ ਉਪਰੰਤ ਸ਼ੁਰੂ


Mar 28, 2025 12:17 PM

SGPC ਦਫ਼ਤਰ ਬਾਹਰ ਪੁਲਿਸ ਵੱਲੋਂ ਸਖਤ ਸੁਰੱਖਿਆ ਦੇ ਇੰਤਜ਼ਾਮ

Mar 28, 2025 12:16 PM

ਬਜਟ ਇਜਲਾਸ 'ਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦਾ ਦਾਅਵਾ

ਬਜਟ ਇਜਲਾਸ 'ਚ ਪਹੁੰਚੇ 112 ਮੈਂਬਰ

ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦਾ ਦਾਅਵਾ

ਅੱਜ ਇਜਲਾਸ ਦੌਰਾਨ 112 ਮੈਂਬਰਾਂ ਨੇ ਇਕਜੁਟਤਾ ਦਾ ਕੀਤਾ ਪ੍ਰਗਟਾਵਾ

Mar 28, 2025 12:15 PM

ਤੇਜਾ ਸਿੰਘ ਸਮੁੰਦਰੀ ਹਾਲ 'ਚ ਇਕੱਠੇ ਹੋਏ ਸਮੂਹ ਮੈਂਬਰ

ਕੁੱਝ ਹੀ ਸਮੇਂ ਵਿੱਚ ਪੇਸ਼ ਕੀਤਾ ਜਾਵੇਗਾ ਬਜਟ

ਤੇਜਾ ਸਿੰਘ ਸਮੁੰਦਰੀ ਹਾਲ 'ਚ ਇਕੱਠੇ ਹੋਏ ਸਮੂਹ ਮੈਂਬਰ

Mar 28, 2025 11:02 AM

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇਜਾ ਸਿੰਘ ਸਮੁੰਦਰੀ ਹਾਲ 'ਚ ਪਹੁੰਚੇ

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇਜਾ ਸਿੰਘ ਸਮੁੰਦਰੀ ਹਾਲ 'ਚ ਪਹੁੰਚੇ

SGPC Budget 2025-26 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਆਪਣਾ ਵਿੱਤੀ ਸਾਲ 2025-26 ਲਈ ਆਪਣਾ ਬਜਟ ਪੇਸ਼ ਕਰਨ ਜਾ ਰਹੀ ਹੈ। ਬਜਟ 12 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਵੱਲੋਂ ਪੇਸ਼ ਕੀਤਾ ਜਾਵੇਗਾ। 

ਬਜਟ ਦੌਰਾਨ ਦਮਦਮੀ ਟਕਸਾਲ ਵੱਲੋਂ ਟਕਰਾਅ ਦੀ ਸਥਿਤੀ ਵੀ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪੁਲਿਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਜਾਣਕਾਰੀ ਅਨੁਸਾਰ ਸਿੰਘ ਸਾਹਿਬਾਨ ਦੀ ਸੇਵਾ ਮੁਕਤੀ ਦੇ ਵਿਰੋਧ ਵਿੱਚ ਦਮਦਮੀ ਟਕਸਾਲ ਵੱਲੋਂ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਡੀ ਗਿਣਤੀ ਵਿੱਚ ਟਾਸਕ ਫੋਰਸ ਤੈਨਾਤ ਕੀਤੀ ਗਈ ਹੈ।


ਬਜਟ ਪੇਸ਼ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ, ਜਿਸ ਦੌਰਾਨ ਸਿੰਘ ਸਾਹਿਬਾਨ ਅਤੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਧਾਮੀ ਹਰਜਿੰਦਰ ਸਿੰਘ ਧਾਮੀ ਸਮੇਤ ਸਮੁੱਚੇ ਆਗੂ ਹਾਜ਼ਰ ਹੋਣਗੇ।

ਉਪਰੰਤ ਗੁਰੂ ਚਰਨਾਂ 'ਚ ਅਰਦਾਸ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਵੱਲੋਂ ਬਜਟ ਪੇਸ਼ ਕੀਤਾ ਜਾਵੇਗਾ।

ਦੱਸ ਦਈਏ ਕਿ ਪਿਛਲੀ ਵਾਰ 2024-25 ਲਈ ਸ਼੍ਰੋਮਣੀ ਕਮੇਟੀ ਵੱਲੋਂ 1260 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਸੀ, ਜਿਸ ਵਿੱਚ 14 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ।

- PTC NEWS

Top News view more...

Latest News view more...

PTC NETWORK