ਬਠਿੰਡਾ : ਮੌੜ ਤੋਂ ਬਠਿੰਡਾ ਰੋਡ ਉੱਤੇ ਜਾ ਰਹੀ ਪੀਆਰਟੀਸੀ ਦੀ ਬੱਸ ਪਲਟ ਗਈ ਹੈ। ਹਾਦਸੇ ਵਿੱਚ ਬੱਸ ਸਵਾਰ ਲੋਕ 25 ਤੋਂ ਵਧੇਰੇ ਜਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਬੱਸ ਪਲਟਨ ਦੀ ਖਬਰ ਮਿਲਦੇ ਹੀ ਘਟਨਾ ਸਥਲ ਉੱਤੇ ਲੋਕ ਇੱਕਠੇ ਹੋ ਗਏ ਉਨ੍ਹਾਂ ਨੇ ਸਵਾਰੀਆਂ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ। ਘਟਨਾ ਦਾ ਪਤਾ ਲੱਗਦਿਆਂ ਹੀ ਐਂਬੂਲੈਂਸ ਮੌਕੇ ’ਤੇ ਪੁੱਜੀਆਂ ਤੇ ਵਰਕਰਾਂ ਨੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਬਠਿੰਡਾ ਵਿਚ ਇਲਾਜ ਦਾਖਲ ਕਰਵਾਇਆ ਗਿਆ ਹੈ, ਜਦੋਂਕਿ ਕੁਝ ਜ਼ਖ਼ਮੀਆਂ ਨੂੰ ਇਲਾਜ ਲਈ ਮੌੜ ਮੰਡੀ ਦੇ ਹਸਪਤਾਲ ਭੇਜਿਆ ਗਿਆ ਹੈ। ਬੱਸ ਜਦੋਂ ਪਿੰਡ ਚਨਾਰਥਲ ਪਹੁੰਚੀ ਤਾਂ ਅਚਾਨਕ ਪਲਟ ਗਈ। ਪਲਟਣ ਬਾਅਦ ਬੱਸ ਵਿਚ ਚੀਕ ਚਿਹਾੜਾ ਮੱਚ ਗਿਆ। ਹਸਪਤਾਲ ਵਿਚ ਜ਼ੇਰੇ ਇਲਾਜ ਸਵਾਰੀਆਂ ਅਨੁਸਾਰ ਬੱਸ ਦੇ ਸਾਹਮਣੇ ਤੇਜ਼ ਰਫਤਾਰ ਕਾਰ ਆ ਗਈ ਸੀ, ਜਿਸ ਨੂੰ ਬਚਾਉਣ ਦੇ ਚੱਕਰ ਵਿਚ ਬੱਸ ਦਾ ਡਰਾਈਵਰ ਸੰਤੁਲਨ ਗਵਾ ਬੈਠਾ ’ਤੇ ਹਾਦਸਾ ਵਾਪਰ ਗਿਆ।