Wed, Jan 15, 2025
Whatsapp

Share Market Today: ਭੂਚਾਲ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਸੁਧਾਰ; ਸੈਂਸੈਕਸ 650 ਅੰਕ ਵਧਿਆ, ਨਿਫਟੀ ਦਾ ਜਾਣੋ ਹਾਲ

ਹਾਲਾਂਕਿ ਬੁੱਧਵਾਰ ਸਵੇਰੇ ਵੀ ਬਾਜ਼ਾਰ 'ਚ ਉਪਰਲੇ ਪੱਧਰ ਤੋਂ ਵਿਕਰੀ ਦੇਖਣ ਨੂੰ ਮਿਲੀ। ਸਵੇਰੇ 9:39 ਵਜੇ ਸੈਂਸੈਕਸ 188.90 (0.26%) ਅੰਕਾਂ ਦੇ ਵਾਧੇ ਨਾਲ 72,267.95 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।

Reported by:  PTC News Desk  Edited by:  Aarti -- June 05th 2024 10:59 AM
Share Market Today: ਭੂਚਾਲ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਸੁਧਾਰ; ਸੈਂਸੈਕਸ 650 ਅੰਕ ਵਧਿਆ, ਨਿਫਟੀ ਦਾ ਜਾਣੋ ਹਾਲ

Share Market Today: ਭੂਚਾਲ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਸੁਧਾਰ; ਸੈਂਸੈਕਸ 650 ਅੰਕ ਵਧਿਆ, ਨਿਫਟੀ ਦਾ ਜਾਣੋ ਹਾਲ

Share Market Today: ਚੋਣ ਨਤੀਜਿਆਂ ਦੇ ਦਿਨ ਸਪਾਟ ਡਿੱਗਣ ਤੋਂ ਬਾਅਦ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਰੰਗ 'ਚ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਨੇ 600 ਅੰਕਾਂ ਤੱਕ ਦਾ ਵਾਧਾ ਦਿਖਾਇਆ। ਦੂਜੇ ਪਾਸੇ ਨਿਫਟੀ ਇਕ ਵਾਰ ਫਿਰ 22000 ਦੇ ਪੱਧਰ ਨੂੰ ਪਾਰ ਕਰਨ 'ਚ ਸਫਲ ਰਿਹਾ। 

ਹਾਲਾਂਕਿ ਬੁੱਧਵਾਰ ਸਵੇਰੇ ਵੀ ਬਾਜ਼ਾਰ 'ਚ ਉਪਰਲੇ ਪੱਧਰ ਤੋਂ ਵਿਕਰੀ ਦੇਖਣ ਨੂੰ ਮਿਲੀ। ਸਵੇਰੇ 9:39 ਵਜੇ ਸੈਂਸੈਕਸ 188.90 (0.26%) ਅੰਕਾਂ ਦੇ ਵਾਧੇ ਨਾਲ 72,267.95 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਨਿਫਟੀ 46.05 (0.21%) ਅੰਕ ਵਧ ਕੇ 21,930.55 ਦੇ ਪੱਧਰ 'ਤੇ ਪਹੁੰਚ ਗਿਆ।


ਦੱਸ ਦਈਏ ਕਿ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਰੁਝਾਨਾਂ ਵਿਚਾਲੇ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਨਾਲ ਖੁੱਲ੍ਹਿਆ ਸੀ। ਕਾਰੋਬਾਰੀ ਸੈਸ਼ਨ ਸ਼ੇਅਰ ਬਾਜ਼ਾਰ ਲਈ ਉਤਾਰ-ਚੜ੍ਹਾਅ ਵਾਲਾ ਰਿਹਾ। ਕਾਰੋਬਾਰੀ ਸੈਸ਼ਨ ਦੌਰਾਨ ਭਾਰੀ ਗਿਰਾਵਟ ਤੋਂ ਬਾਅਦ, ਸੈਂਸੈਕਸ ਆਖਰਕਾਰ 4,389.73 ਅੰਕ (5.74%) ਦੀ ਗਿਰਾਵਟ ਨਾਲ 72,079.05 'ਤੇ ਬੰਦ ਹੋਇਆ। ਇਸ ਨਾਲ ਨਿਫਟੀ 1,379.40 ਅੰਕਾਂ (5.93%) ਦੀ ਗਿਰਾਵਟ ਨਾਲ 21,884.50 'ਤੇ ਕਾਰੋਬਾਰ ਕਰਦਾ ਸਮਾਪਤ ਹੋਇਆ।

ਇਹ ਵੀ ਪੜ੍ਹੋ: ਕੀ ਹੁੰਦੀ ਹੈ 'ਜ਼ਮਾਨਤ ਜ਼ਬਤ', ਪੰਜਾਬ 'ਚ ਹੁਣ ਤੱਕ ਕਿੰਨੇ ਉਮੀਦਵਾਰਾਂ ਦੀ ਜ਼ਮਾਨਤ ਹੋਈ ਜ਼ਬਤ, ਪੜ੍ਹੋ ਖਬਰ

- PTC NEWS

Top News view more...

Latest News view more...

PTC NETWORK