Sun, Dec 22, 2024
Whatsapp

CM Mann Daughter Allegation: ਆਪਣੇ ਹੀ ਪਿਓ ’ਤੇ ਭੜਕੀ ਸੀਐੱਮ ਭਗਵੰਤ ਮਾਨ ਦੀ ਧੀ ਸੀਰਤ ਕੌਰ; ਨਾਲ ਕੀਤੀ ਇਹ ਅਪੀਲ, ਤੁਸੀਂ ਵੀ ਸੁਣੋ View in English

Reported by:  PTC News Desk  Edited by:  Aarti -- December 09th 2023 04:02 PM -- Updated: December 09th 2023 04:38 PM
CM Mann Daughter Allegation:  ਆਪਣੇ ਹੀ ਪਿਓ ’ਤੇ ਭੜਕੀ ਸੀਐੱਮ ਭਗਵੰਤ ਮਾਨ ਦੀ ਧੀ ਸੀਰਤ ਕੌਰ; ਨਾਲ ਕੀਤੀ ਇਹ ਅਪੀਲ, ਤੁਸੀਂ ਵੀ ਸੁਣੋ

CM Mann Daughter Allegation: ਆਪਣੇ ਹੀ ਪਿਓ ’ਤੇ ਭੜਕੀ ਸੀਐੱਮ ਭਗਵੰਤ ਮਾਨ ਦੀ ਧੀ ਸੀਰਤ ਕੌਰ; ਨਾਲ ਕੀਤੀ ਇਹ ਅਪੀਲ, ਤੁਸੀਂ ਵੀ ਸੁਣੋ

CM Mann Daughter Allegation:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਸੀਰਤ ਕੌਰ ਨੇ ਆਪਣੇ ਹੀ ਪਿਤਾ ’ਤੇ ਸਵਾਲ ਚੁੱਕੇ ਹਨ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੀਰਤ ਕੌਰ ਦੀ ਵੀਡੀਓ ਨੂੰ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਨਸ਼ਰ ਕੀਤਾ ਹੈ। 

ਵੀਡੀਓ ’ਚ ਸੀਰਤ ਕੌਰ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਤੁਸੀਂ ਸਾਡੀ ਜ਼ਿੰਮੇਵਾਰੀ ਨਹੀਂ ਨਿਭਾਅ ਸਕੇ ਅਤੇ ਆਪਣੇ ਇੱਕ ਹੋਰ ਬੱਚੇ ਨਾਲ ਕਿਵੇਂ ਇਨਸਾਫ ਕਰੋਗੇ। ਸੀਰਤ ਕੌਰ ਵੀਡੀਓ ’ਚ ਆਖ ਰਹੀ ਹੈ ਕਿ ਸੀਐੱਮ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਂ ਬਣਨ ਵਾਲੇ ਹਨ।


ਉਨ੍ਹਾਂ ਅੱਗੇ ਕਿਹਾ ਕਿ ਮੇਰੇ ਪਿਤਾ ਸ਼ੁਰੂ ਤੋਂ ਹੀ ਡਰਾਮੇਬਾਜ਼ੀ ਕਰਦੇ ਰਹੇ ਹਨ। ਸਾਡੇ ਨਾਲ ਝੂਠ ਬੋਲਦੇ ਰਹੇ ਹਨ। ਇਨ੍ਹਾਂ ਹੀ ਨਹੀਂ ਸੀਰਤ ਕੌਰ ਨੇ ਅਪੀਲ ਕੀਤੀ ਕਿ ਸੀਐੱਮ ਭਗਵੰਤ ਮਾਨ ਦੇ ਨਾਲ ਉਨ੍ਹਾਂ ਦਾ ਨਾਂ ਨਾ ਜੋੜਿਆ ਜਾਵੇ। ਸੀਰਤ ਕੌਰ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਸੀਐੱਮ ਭਗਵੰਤ ਮਾਨ ਨੇ ਉਨ੍ਹਾਂ ਦੇ ਨਾਲ ਕੀਤਾ ਹੈ ਉਸੇ ਤਰ੍ਹਾਂ ਹੀ ਉਹ ਪੰਜਾਬ ਦੇ ਲੋਕਾਂ ਦੇ ਨਾਲ ਵੀ ਕਰ ਰਹੇ ਹਨ।  

ਸੀਰਤ ਕੌਰ ਨੇ ਕਿਹਾ ਉਨ੍ਹਾਂ ਦੀ ਮਾਂ ਦੇ ਨਾਲ ਤਲਾਕ ਦੀ ਇੱਕ ਵੱਖ ਕਹਾਣੀ ਹੈ। ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੀ ਮਾਂ ਨੂੰ ਭਾਵਨਾਤਮਕ ਤੌਰ ’ਤੇ ਮੂਰਖ ਬਣਾਇਆ ਹੁਣ ਅਜਿਹਾ ਹੀ ਉਹ ਪੰਜਾਬ ਦੇ ਲੋਕਾਂ ਦੇ ਨਾਲ ਕਰ ਰਹੇ ਹਨ। ਅੱਜ ਵੀ ਉਹ ਸ਼ਰਾਬ ਪੀ ਕੇ ਵਿਧਾਨਸਭਾ ਤੇ ਗੁਰਦੁਆਰਾ ਸਾਹਿਬ ਜਾਂਦੇ ਹਨ। 

ਸੀਰਤ ਕੌਰ ਨੇ ਅਪੀਲ ਕਰਦੇ ਹੋਏ ਕਿਹਾ ਕਿ ਜਿਸ ਪੰਜਾਬ ਕਰਕੇ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਛੱਡਿਆ ਸੀ ਉਨ੍ਹਾਂ ਧੀਆਂ ਮਾਂਵਾਂ ਭੈਣਾਂ ਲਈ ਕੁਝ ਕਰ ਦਓ ਜਿਨ੍ਹਾਂ ਦੀਆਂ ਉਨ੍ਹਾਂ ਦੇ ਨਾਲ ਆਸਾਂ ਜੁੜੀਆਂ ਹਨ। ਕੀ ਪਤਾ ਅਜਿਹਾ ਕਰਨ ਨਾਲ ਰੱਬ ਉਨ੍ਹਾਂ ਨੂੰ ਮੁਆਫ ਕਰ ਦੇਵੇਂ ਜੋ ਕਿ ਉਨ੍ਹਾਂ ਨੇ ਉਨ੍ਹਾਂ ਦੇ ਨਾਲ ਕੀਤਾ ਹੈ।   

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿਹੜੇ ਬੱਚਿਆਂ ਨਾਲ ਤੂੰ ਜਿਆਦਤੀ ਕੀਤੀ ਹੈ ਉਹ ਉਨ੍ਹਾਂ ਦੇ ਨਾਲ ਖੜੇ ਹੋਣਗੇ। ਜਿਹੜਾ ਆਪਣੀ ਧੀ ਦਾ ਨਹੀਂ ਉਹ ਪੰਜਾਬ ਦਾ ਕਿਵੇਂ ਹੋ ਜਾਵੇਗਾ। 

ਇਹ ਵੀ ਪੜ੍ਹੋ: Pitbull Attack on Woman: ਖਰੜ ’ਚ ਪਿਟਬੁੱਲ ਕੁੱਤਿਆਂ ਦੀ ਦਹਿਸ਼ਤ, ਮਹਿਲਾ ਨੂੰ ਬਣਾਇਆ ਸ਼ਿਕਾਰ, ਸਿੱਖ ਵਿਅਕਤੀ ਨੇ ਇੰਝ ਬਚਾਈ ਮਹਿਲਾ ਦੀ ਜਾਨ

- PTC NEWS

Top News view more...

Latest News view more...

PTC NETWORK