Attack On Former MLA Balraj Kundu : ਸਾਬਕਾ ਵਿਧਾਇਕ ਬਲਰਾਜ ਕੁੰਡੂ ’ਤੇ ਹੋਇਆ ਹਮਲਾ, ਬੂਥ 'ਚ ਧੱਕਾ-ਮੁੱਕੀ ਦੌਰਾਨ ਪਾੜੇ ਕਪੜੇ
Attack On Former MLA Balraj Kundu : ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਮਹਿਮ ਵਿਧਾਨ ਸਭਾ ਸੀਟ ਤੋਂ ਹਰਿਆਣਾ ਜਨਸੇਵਕ ਪਾਰਟੀ ਦੇ ਉਮੀਦਵਾਰ ਸਾਬਕਾ ਵਿਧਾਇਕ ਬਲਰਾਜ ਕੁੰਡੂ 'ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ।
ਮਿਲੀ ਜਾਣਕਾਰੀ ਮੁਤਾਬਿਕ ਇਸ ਹਮਲੇ ਦੌਰਾਨ ਹਰਿਆਣਾ ਜਨਸੇਵਕ ਪਾਰਟੀ ਦੇ ਉਮੀਦਵਾਰ ਬਲਰਾਜ ਕੁੰਡੂ ਦੇ ਕੱਪੜੇ ਤੱਕ ਪਾੜ ਦਿੱਤੇ ਗਏ ਜਦਕਿ ਉਨ੍ਹਾਂ ਦੇ ਪ੍ਰਾਈਵੇਟ ਸੈਕਟਰੀ ਜ਼ਖ਼ਮੀ ਹੋ ਗਿਆ। ਵਿਵਾਦ ਵਧਦੇ ਹੀ ਸਮਰਥਕਾਂ ਨੇ ਕੁੰਡੂ ਨੂੰ ਬਾਹਰ ਕੱਢ ਲਿਆ। ਦੱਸ ਦਈਏ ਕਿ ਉਨ੍ਹਾਂ ਨੇ ਸਾਬਕਾ ਮੰਤਰੀ ਆਨੰਦ ਸਿੰਘ ਡਾਂਗੀ 'ਤੇ ਹਮਲਾ ਕਰਨ ਦਾ ਇਲਜ਼ਾਮ ਲਾਇਆ ਹੈ।
ਬਲਰਾਜ ਕੁੰਡੂ ਨੇ ਵੀਡੀਓ ਜਾਰੀ ਕਰਦਿਆਂ ਇਲਜ਼ਾਮ ਲਾਇਆ ਕਿ ਉਹ ਮਦੀਨਾ ਦੇ ਬੂਥ ਨੰਬਰ 134 'ਤੇ ਨਿਰੀਖਣ ਕਰਨ ਗਏਸੀ। ਉੱਥੇ ਹੀ ਕਾਂਗਰਸੀ ਉਮੀਦਵਾਰ ਬਲਰਾਮ ਡਾਂਗੀ ਦੇ ਪਿਤਾ ਆਨੰਦ ਡਾਂਗੀ ਆਪਣੇ 20-25 ਸਮਰਥਕਾਂ ਨਾਲ ਜ਼ਬਰਦਸਤੀ ਬੂਥ ਅੰਦਰ ਦਾਖਲ ਹੋ ਗਏ।
ਉਨ੍ਹਾਂ ਨੇ ਸਾਡੇ ਨਾਲ ਝਗੜਾ ਕਰਨ ਲੱਗੇ। ਝਗੜੇ ਵਿੱਚ ਮੇਰਾ ਕੁੜਤਾ ਫਟ ਗਿਆ। ਮੇਰੇ ਪੀਏ ਨਾਲ ਕੁੱਟਮਾਰ ਕੀਤੀ ਗਈ। ਉਸਦੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਹਨ ਅਤੇ ਉਸਦੇ ਕੱਪੜੇ ਪਾੜੇ ਗਏ ਹਨ। ਮੇਰੀ ਸਭ ਤੋਂ ਵੱਡੀ ਅਪੀਲ ਹੈ ਕਿ ਉਹ ਸ਼ਾਂਤੀ ਬਣਾਈ ਰੱਖੇ।
- PTC NEWS