ਵਿਗਿਆਨੀਆਂ ਨੇ ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਕੀਤੇ ਵੱਡੇ ਖੁਲਾਸੇ
ਚੀਨ 'ਚ ਕੋਰੋਨਾ ਕਹਿਰ: ਚੀਨ 'ਚ ਕੋਰੋਨਾ ਕਾਰਨ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਸਾਹਮਣੇ ਆ ਰਹੇ ਅੰਕੜਿਆਂ ਮੁਤਾਬਕ BF.7 ਵੇਰੀਐਂਟ ਚੀਨ 'ਚ ਤਬਾਹੀ ਮਚਾ ਰਿਹਾ ਹੈ, ਜਿਸ ਕਾਰਨ ਰੋਜ਼ਾਨਾ ਲੱਖਾਂ ਮਾਮਲੇ ਸਾਹਮਣੇ ਆ ਰਹੇ ਹਨ। ਚੀਨ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਦੂਜੇ ਦੇਸ਼ਾਂ ਦੀਆਂ ਚਿੰਤਾਵਾਂ ਵੀ ਵਧ ਗਈਆਂ ਹਨ ਕਿਉਂਕਿ ਇਸ ਤੋਂ ਪਹਿਲਾਂ ਵੀ ਚੀਨ ਤੋਂ ਬਾਅਦ ਇਹ ਸੰਕ੍ਰਮਣ ਪੂਰੀ ਦੁਨੀਆ 'ਚ ਫੈਲ ਗਿਆ ਸੀ।
ਵਿਗਿਆਨੀਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਹਰ ਨਵਾਂ ਇਨਫੈਕਸ਼ਨ ਕੋਰੋਨਾ ਵਾਇਰਸ ਦੇ ਪਰਿਵਰਤਨ 'ਚ ਮਦਦ ਕਰ ਸਕਦਾ ਹੈ, ਜਿਸ ਕਾਰਨ ਨਵੇਂ ਰੂਪ ਸਾਹਮਣੇ ਆ ਸਕਦੇ ਹਨ ਅਤੇ ਉਹ ਜ਼ਿਆਦਾ ਖਤਰਨਾਕ ਹੋ ਸਕਦੇ ਹਨ। ਜੇਕਰ ਵਾਇਰਸ ਦਾ ਮਿਊਟੇਸ਼ਨ ਹੁੰਦਾ ਹੈ ਤਾਂ ਹੋਰ ਵੀ ਤਬਾਹੀ ਹੋ ਸਕਦੀ ਹੈ। ਜੌਨਸ ਹੌਪਕਿੰਸ ਯੂਨੀਵਰਸਿਟੀ ਦੇ ਇਨਫੈਕਸ਼ਨ ਰੋਗ ਮਾਹਿਰ ਡਾ. ਸਟੂਅਰਟ ਕੈਂਪਬੈਲ ਰੇ ਨੇ ਬਲੂਮਬਰਗ ਦੇ ਹਵਾਲੇ ਨਾਲ ਕਿਹਾ ਹੈ ਕਿ ਕੋਰੋਨਾ ਦਾ ਨਵਾਂ ਰੂਪ ਓਮੀਕਰੋਨ ਵੇਰੀਐਂਟ ਵਰਗਾ ਹੋ ਸਕਦਾ ਹੈ, ਜੋ ਬੇਹੱਦ ਖਰਤਨਾਕ ਹੋ ਸਕਦਾ ਹੈ।
ਡਾ. ਸਟੂਅਰਟ ਨੇ ਅੱਗੇ ਦੱਸਿਆ ਜੇਕਰ ਚੀਨ ਦੀ ਆਬਾਦੀ 1.4 ਬਿਲੀਅਨ ਹੈ, ਤਾਂ ਕੋਵਿਡ ਉੱਥੇ ਤੇਜ਼ੀ ਨਾਲ ਫੈਲ ਸਕਦਾ ਹੈ ਕਿਉਂਕਿ 'ਜ਼ੀਰੋ-ਕੋਵਿਡ' ਨੀਤੀ ਲਗਭਗ ਖਤਮ ਹੋ ਚੁੱਕੀ ਹੈ। ਚੀਨ ਦੇ ਲੋਕਾਂ ਵਿੱਚ ਇਮਿਊਨਿਟੀ ਵੀ ਘੱਟ ਗਈ ਹੈ, ਇਸ ਲਈ ਇਸ ਵਾਇਰਸ ਨੂੰ ਪਰਿਵਰਤਨ ਕਰਨ ਵਿੱਚ ਮਦਦ ਕੀਤੀ ਜਾ ਸਕਦੀ ਹੈ। ਡਾਕਟਰ ਸਟੂਅਰਟ ਨੇ ਕਿਹਾ ਹੈ ਕਿ ਜਦੋਂ ਵੀ ਕੋਰੋਨਾ ਸੰਕਰਮਣ ਦੀਆਂ ਖਤਰਨਾਕ ਲਹਿਰਾਂ ਆਈਆਂ ਹਨ, ਅਸੀਂ ਨਵੇਂ ਰੂਪਾਂ ਨੂੰ ਜਨਮ ਲੈਂਦੇ ਦੇਖਿਆ ਹੈ।
- PTC NEWS