School Van Video : ਫਿਰੋਜ਼ਪੁਰ 'ਚ ਬੱਚਿਆਂ ਨਾਲ ਭਰੀ ਸਕੂਲ ਬੱਸ ਹਾਦਸੇ ਦਾ ਸ਼ਿਕਾਰ, ਸ਼ੀਸ਼ੇ ਤੋੜ ਕੇ ਕੱਢੇ ਗਏ ਬੱਚੇ
School Bus Accident in Ferozepur : ਫਿਰੋਜ਼ਪੁਰ ਵਿੱਚ ਸਵੇਰ ਸਮੇਂ ਇੱਕ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ ਬੱਚਿਆਂ ਨਾਲ ਭਰੀ ਹੋਈ ਸੀ, ਜੋ ਕਿ ਸਕੂਲ ਵਿੱਚ ਬੱਚਿਆਂ ਨੂੰ ਛੱਡਣ ਜਾ ਰਹੀ ਸੀ ਕਿ ਰਸਤੇ ਵਿੱਚ ਹਾਦਸਾ ਵਾਪਰ ਗਿਆ।
ਹਾਦਸੇ ਦਾ ਸ਼ਿਕਾਰ ਹੋਈ ਬੱਸ ਗੁਰੂ ਰਾਮਦਾਸ ਪਬਲਿਕ ਸਕੂਲ, ਅਰਮਾਨਪੁਰਾ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਸਕੂਲ ਬੱਸ ਪਿੰਡ ਹਸਤੀਵਾਲਾ ਨੇੜੇ ਇੱਕ ਪੁਲ ਤੋਂ ਲੰਘਣ ਲੱਗੀ ਤਾਂ ਡਰਾਈਵਰ ਤੋਂ ਕੰਟਰੋਲ ਖੋਹ ਗਿਆ ਅਤੇ ਹਾਦਸਾ ਵਾਪਰ ਗਿਆ। ਬੱਸ ਹੇਠਾਂ ਡਿੱਗ ਜਾਣ ਕਾਰਨ ਬੱਸ ਵਿੱਚ ਡਰ ਕਾਰਨ ਬੱਚਿਆਂ ਦਾ ਚੀਕ-ਚਿਹਾੜਾ ਮੱਚ ਗਿਆ।
ਮੌਕੇ 'ਤੇ ਘਟਨਾ ਦਾ ਪਤਾ ਲੱਗਣ 'ਤੇ ਆਸ-ਪਾਸ ਦੇ ਲੋਕ ਤੁਰੰਤ ਹਾਦਸੇ ਵਾਲੀ ਥਾਂ ਪਹੁੰਚੇ ਅਤੇ ਬੱਚਿਆਂ ਨੂੰ ਬੱਸ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਗਿਆ।ਹਾਲਾਂਕਿ, ਘਟਨਾ ਵਿੱਚ ਬੱਸ ਵਿੱਚ ਸਵਾਰ ਕਿਸੇ ਵੀ ਬੱਚੇ ਨੂੰ ਕੁੱਝ ਨਹੀਂ ਹੋਇਆ ਅਤੇ ਸਾਰੇ ਬੱਚੇ ਸੁਰੱਖਿਅਤ ਰਹੇ। ਸਾਰੇ ਬੱਚਿਆਂ ਨੂੰ ਇੱਕ ਹੋਰ ਬੱਸ ਕਰਕੇ ਸਕੂਲ ਭੇਜਿਆ ਗਿਆ।
- PTC NEWS