Satnam Singh Sandhu: ਇੱਕ ਕਿਸਾਨ ਫਿਰ ਚੰਡੀਗੜ੍ਹ ਯੂਨੀਵਰਸਿਟੀ ਦੇ ਸੰਸਥਾਪਕ ਤੋਂ ਲੈ ਕੇ ਰਾਜ ਸਭਾ ਮੈਂਬਰ ਬਣਨ ਤੱਕ ਦਾ ਸਫ਼ਰ
Satnam Singh Sandhu: ਸੀਮਤ ਸਾਧਨਾਂ ਵਾਲੇ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ, ਸਤਨਾਮ ਸਿੰਘ ਸੰਧੂ ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਆਪਣੇ ਜੱਦੀ ਪਿੰਡ ਰਸੂਲਪੁਰ ਤੋਂ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ। ਸਰਕਾਰੀ ਸਕੂਲ ਵਿੱਚ ਇੱਕ ਦਰੱਖਤ ਹੇਠਾਂ, ਟਾਟ ‘ਤੇ ਬੈਠ ਕੇ ਪੜ੍ਹਨ ਵਾਲੇ ਸਤਨਾਮ ਸਿੰਘ, ਅੱਜ ਇੱਕ ਉੱਘੇ ਸਿੱਖਿਆਰਥੀ, ਸਮਾਜਸੇਵੀ ਅਤੇ ਦੂਰਦਰਸ਼ੀ ਨੇਤਾ ਹਨ।
ਖੇਤਾਂ ਦੇ ਪੁੱਤ ਸੰਧੂ ਨੂੰ ਚੰਗੀ ਸਿੱਖਿਆ ਪ੍ਰਾਪਤ ਕਰਨ ਲਈ ਬਹੁਤ ਸੰਘਰਸ਼ ਕਰਨਾ ਪਿਆ, ਇਸੇ ਦੌਰਾਨ ਉਹਨਾਂ ਨੇ ਮਹਿਸੂਸ ਕੀਤਾ ਕਿ ਵੱਧ ਤੋਂ ਵੱਧ ਲੋਕਾਂ ਤੱਕ ਸਿੱਖਿਆ ਦਾ ਸੰਚਾਰ ਹੋਣਾ ਚਾਹੀਦਾ ਹੈ। ਆਪਣੇ ਇਸੇ ਵਿਚਾਰ ਨੂੰ ਅੱਗੇ ਤੋਰਦਿਆਂ ਸੰਧੂ ਨੇ ਸਨ੍ਹ 2001 ਵਿੱਚ ਮੋਹਾਲੀ ਦੇ ਲਾਂਡਰਾਂ ਵਿਖੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਦੀ ਨੀਂਹ ਰੱਖੀ ਅਤੇ ਫਿਰ ਉਸਤੋਂ 10 ਸਾਲਾਂ ਬਾਅਦ ਸਨ੍ਹ 2012 ਵਿੱਚ ਉਹਨਾਂ ਨੇ ਘੜੂੰਆਂ ਵਿਖੇ ਚੰਡੀਗੜ੍ਹ ਯੂਨੀਵਰਸਿਟੀ (Chandigarh University) ਦੇ ਗਠਨ ਨਾਲ ਇੱਕ ਕਦਮ ਅੱਗੇ ਵਧਦਿਆਂ ਵਿਸ਼ਵ ਪੱਧਰੀ ਵਿੱਦਿਅਕ ਸੰਸਥਾ ਦੀ ਸਿਰਜਣਾ ਨੂੰ ਆਪਣੀ ਜ਼ਿੰਦਗੀ ਦਾ ਮਿਸ਼ਨ ਬਣਾਇਆ। ਸੰਧੂ ਦੀ ਅਗਵਾਈ ਹੇਠ ਚੰਡੀਗੜ੍ਹ ਯੂਨੀਵਰਸਿਟੀ ਨੇ ਮਹਿਜ਼ 10 ਸਾਲਾਂ ਵਿੱਚ QS ਵਿਸ਼ਵ ਰੈਂਕਿੰਗ 2023 ਵਿੱਚ ਏਸ਼ੀਆ ਦੀਆਂ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸੰਧੂ ਨੇ ਸ਼ੁਰੂਆਤੀ ਜੀਵਨ ਵਿੱਚ ਜੋ ਔਕੜਾਂ ਝੇਲੀਆਂ ਉਹ ਹੋਰ ਵਿਦਿਆਰਥੀ ਨਾਂ ਝੇਲਣ, ਇਸ ਲਈ ਉਹਨਾਂ ਨੇ ਵਿਦਿਆਰਥੀਆਂ ਦੀ ਮਿਆਰੀ ਸਿੱਖਿਆ ਲਈ ਲੱਖਾਂ ਵਿਦਿਆਰਥੀਆਂ ਨੂੰ ਵਿੱਤੀ ਮਦਦ ਦਿੱਤੀ ਹੈ।
ਸੰਧੂ ਨੇ ਵੱਖ-ਵੱਖ ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਨੂੰ ਫਿਰਕੂ ਸਦਭਾਵਨਾ ਲਈ ਇੱਕ ਸਾਂਝੇ ਪਲੇਟਫਾਰਮ 'ਤੇ ਲਿਆਉਣ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਦ੍ਰਿਸ਼ਟੀਕੋਣ ਦੇ ਰੂਪ ਵਿੱਚ ਦੇਸ਼ ਦੇ ਵਿਕਾਸ ਲਈ 'ਇੱਕ ਰਾਸ਼ਟਰ ਇੱਕ ਪਰਿਵਾਰ' ਵਜੋਂ ਹਿੱਸਾ ਲੈਣ ਲਈ, 'ਭਾਰਤੀ ਘੱਟ ਗਿਣਤੀ ਫਾਊਂਡੇਸ਼ਨ' ਅਤੇ ਔਰਤਾਂ ਤੇ ਨੌਜਵਾਨਾਂ ਲਈ ਸਮਾਜ ਭਲਾਈ ਦੇ ਮੱਦੇਨਜ਼ਰ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਲਈ ਨਿਊ ਇੰਡੀਆ ਡਿਵੈਲਪਮੈਂਟ (NID), ਨਾਂ ਦੇ ਦੋ ਗੈਰ-ਸਰਕਾਰੀ ਸੰਗਠਨਾਂ ਅਤੇ ਦਾ ਗਠਨ ਵੀ ਕੀਤਾ ਹੈ। ਨਿਊ ਇੰਡੀਆ ਡਿਵੈਲਪਮੈਂਟ ਫਾਊਂਡੇਸ਼ਨ ਹੁਣ ਤੱਕ 60 ਤੋਂ ਵੱਧ ਸਿਹਤ ਕੈਂਪ ਲਗਾ ਚੁੱਕੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸ਼ੰਸਕ ਅਤੇ "ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ" ਦੇ ਮੰਤਰ ਨਾਲ ਸੰਮਲਿਤ ਵਿਕਾਸ ਦੇ ਉਨ੍ਹਾਂ ਦੇ ਵਿਚਾਰ ਨੂੰ ਨਾਲ ਲੈ ਕੇ ਚੱਲਦੇ ਹੋਏ, ਇੱਕ ਸੱਚੇ ਰਾਸ਼ਟਰਵਾਦੀ ਸੰਧੂ ਦੀ 'ਭਾਰਤੀ ਘੱਟ ਗਿਣਤੀ ਫਾਊਂਡੇਸ਼ਨ' (IMF) ਨੇ ਕੇਵਲ 1 ਸਾਲ ਦੇ ਸਮੇਂ ਦੌਰਾਨ 7 ਦੇਸ਼ਾਂ (ਯੂਨਾਈਟਿਡ ਕਿੰਗਡਮ, ਸੰਯੁਕਤ ਰਾਜ, ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ, ਸੰਯੁਕਤ ਅਰਬ ਅਮੀਰਾਤ ਅਤੇ ਗ੍ਰੀਸ) ਅਤੇ ਭਾਰਤ 9 ਦੇ 10 ਰਾਜਾਂ ਵਿੱਚ 'ਸਦਭਾਵਨਾ' ਪ੍ਰੋਗਰਾਮ ਆਯੋਜਿਤ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਅੰਤਰਰਾਸ਼ਟਰੀ ਤੇ ਰਾਸ਼ਟਰੀ ਪੱਧਰ 'ਤੇ ਆਪਣੀ ਪਹੁੰਚ ਅਤੇ ਪ੍ਰਭਾਵ ਦਾ ਪ੍ਰਦਰਸ਼ਨ ਕੀਤਾ ਹੈ।
ਦੇਸ਼ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ, ਸੰਧੂ ਉੱਤਰ ਪ੍ਰਦੇਸ਼ ਸੈਂਟਰ ਫਾਰ ਰੈਂਕਿੰਗ, ਐਕਰੀਡੀਟੇਸ਼ਨ ਐਂਡ ਮੈਂਟਰਸ਼ਿਪ (UPCRAM) ਅਤੇ ਗੁਜਰਾਤ ਸਰਕਾਰ ਦੇ ਸਿੱਖਿਆ ਗੁਣਵੱਤਾ ਅਤੇ ਨਿਗਰਾਨੀ ਸੈੱਲ, 'ਗਰਿਮਾ ਸੈੱਲ' ਨਾਮਕ ਪਹਿਲਕਦਮੀਆਂ ਨਾਲ ਕਈ ਰਾਜ ਸਰਕਾਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਸਤਨਾਮ ਸਿੰਘ ਸੰਧੂ ਟੀਮ ਇੰਡੀਆ ਦੇ ਰੂਪ ਵਿੱਚ ਸਾਰਿਆਂ ਨੂੰ ਅੱਗੇ ਲਿਜਾਣ ਦੇ ਵਿਜ਼ਨ ਦੇ ਨਾਲ ਰਾਸ਼ਟਰ ਨਿਰਮਾਣ ਲਈ ਤਨੋਂ-ਮਨੋਂ ਵਚਨਬੱਧ ਹਨ।
-