Wed, Nov 13, 2024
Whatsapp

ਸਰਪੰਚ ਦੀ ਗੁੰਡਾਗਰਦੀ, ਕੁੱਟਮਾਰ ਦੀ ਘਟਨਾ CCTV 'ਚ ਕੈਦ

Reported by:  PTC News Desk  Edited by:  Pardeep Singh -- December 05th 2022 06:39 PM
ਸਰਪੰਚ ਦੀ ਗੁੰਡਾਗਰਦੀ, ਕੁੱਟਮਾਰ ਦੀ ਘਟਨਾ CCTV 'ਚ ਕੈਦ

ਸਰਪੰਚ ਦੀ ਗੁੰਡਾਗਰਦੀ, ਕੁੱਟਮਾਰ ਦੀ ਘਟਨਾ CCTV 'ਚ ਕੈਦ

ਲੁਧਿਆਣਾ:  ਲੁਧਿਆਣਾ ਵਿੱਚ ਇੱਕ ਮਹਿਲਾ ਸਰਪੰਚ ਨੇ ਆਪਣੇ ਬੇਟੇ ਅਤੇ ਸਾਥੀਆਂ ਸਮੇਤ ਇੱਕ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਦਰਅਸਲ ਜਗਜੀਤ ਕਲੋਨੀ ਪਿੰਡ ਥਰੀਕੇ ਵਿੱਚ ਮਹਿਲਾ ਸਰਪੰਚ ਅਤੇ ਉਸ ਦੇ ਲੜਕੇ ਦੇ ਉਕਸਾਉਣ ’ਤੇ ਸੜਕਾਂ ’ਤੇ ਕਬਜ਼ੇ ਕੀਤੇ ਹੋਏ ਹਨ। ਪੀੜਤ ਉਨ੍ਹਾਂ ਦਾ ਵਿਰੋਧ ਕਰਦਾ ਸੀ। ਇਸ ਕਾਰਨ ਉਸ ਨਾਲ ਕੁੱਟਮਾਰ ਕੀਤੀ ਗਈ।

ਪੁਲਿਸ ਨੇ ਮਹਿਲਾ ਸਰਪੰਚ ਸਮੇਤ 6 ਵਿਅਕਤੀਆਂ ਖ਼ਿਲਾਫ਼ ਕੁੱਟਮਾਰ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮਹਿਲਾ ਸਰਪੰਚ ’ਤੇ ਸਿਆਸੀ ਸ਼ਹਿ ਦੇ ਕੇ ਇਲਾਕੇ ’ਚ ਕਬਜ਼ੇ ਕਰਵਾਉਣ ਦਾ ਇਲਜ਼ਾਮ ਹੈ। ਮਹਿਲਾ ਸਰਪੰਚ ਇਲਾਕੇ ਦੇ ਕਿਸੇ ਵੀ ਵਿਅਕਤੀ ਦੀ ਕੁੱਟਮਾਰ ਕਰਦੀ ਹੈ ਜੋ ਉਨ੍ਹਾਂ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਬੋਲਦਾ ਹੈ।


ਪਿੰਡ ਦੇ ਵਸਨੀਕ ਡਾ: ਜਸਪ੍ਰੀਤ ਸਿੰਘ ਧਵਨ ਨੇ ਦੱਸਿਆ ਕਿ ਕਲੋਨੀ ਵਿੱਚ ਸੂਆ ਰੋਡ ’ਤੇ ਉਨ੍ਹਾਂ ਦੇ ਦੋਸਤ ਤਰਸੇਮ ਦਾ ਘਰ ਨੇੜੇ ਹੀ ਬਣਿਆ ਹੋਇਆ ਹੈ। ਉਨ੍ਹਾਂ ਦੇ ਦੋਸਤ ਨੇ ਉਸਨੂੰ ਘਰ ਦੀ ਚਾਬੀ ਦੇ ਦਿੱਤੀ ਹੈ ਤਾਂ ਜੋ ਉਹ ਬਣ ਰਹੇ ਘਰ ਦੀ ਦੇਖਭਾਲ ਕਰ ਸਕੇ।

ਜਸਪ੍ਰੀਤ ਅਨੁਸਾਰ ਉਹ ਆਪਣੇ ਦੋਸਤ ਦੇ ਘਰ ਦੇਖਣ ਜਾ ਰਿਹਾ ਸੀ ਤਾਂ ਇਲਾਕੇ ਵਿੱਚ ਹੰਗਾਮਾ ਹੋ ਗਿਆ। ਜਸਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਲੋਕਾਂ ਨੂੰ ਆਪਣੇ ਵੱਲ ਆਉਂਦੇ ਦੇਖਿਆ। ਜਦੋਂ ਹਮਲਾਵਰ ਨੇੜੇ ਆਏ ਤਾਂ ਉਨ੍ਹਾਂ ਨੇ ਪਛਾਣ ਲਿਆ ਕਿ ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਗਰੇਵਾਲ, ਉਸ ਦਾ ਲੜਕਾ ਜਸ਼ਨ, ਮਜਿੰਦਰ ਸਿੰਘ, ਮੋਹਨ ਸ਼ਰਮਾ, ਗੁਰਪ੍ਰੀਤ ਚੱਕੀਵਾਲਾ ਅਤੇ ਕੁਝ ਹੋਰ ਹਨ। 

ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨਾਲ ਗਾਲੀ-ਗਲੋਚ ਵੀ ਕੀਤਾ ਅਤੇ ਧਮਕੀਆਂ ਵੀ ਦਿੱਤੀਆਂ। ਇੱਥੇ ਹੀ ਬੱਸ ਨਹੀਂ ਮੁਲਜ਼ਮ ਨੇ ਉਸ ਦੀ ਪੱਗ ਲਾਹ ਦਿੱਤੀ। ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਰੇਹੜੀ ਵਾਲਿਆਂ ਦਾ ਵਿਰੋਧ ਨਾ ਕਰਨ। ਜਿਨ੍ਹਾਂ ਲੋਕਾਂ ਨੇ ਕਬਜ਼ੇ ਕੀਤੇ ਹਨ, ਉਹ ਸਾਰੇ ਉਸ ਦੇ ਵੋਟ ਬੈਂਕ ਦੇ ਹਨ।

- PTC NEWS

Top News view more...

Latest News view more...

PTC NETWORK