Tue, Jan 14, 2025
Whatsapp

Sangrur News: ਆਪਣੇ ਖੇਤ 'ਚ ਦੀਵਾ ਲਗਾ ਕੇ ਵਾਪਸ ਆ ਰਹੇ ਬੱਚੇ ਦੀ ਸੜਕ ਹਾਦਸੇ ਵਿਚ ਹੋਈ ਮੌਤ

ਪਿੰਡ ਬਲਿਆਲ ਵਿੱਚ ਇੱਕ ਪਰਿਵਾਰ ਦੀਆਂ ਦੀਵਾਲੀ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿੱਚ ਬਦਲ ਗਈਆਂ ਜਦੋਂ ਆਪਣੇ ਖੇਤ ਵਿੱਚ ਦੀਵੇ ਜਗਾ ਕੇ ਘਰ ਪਰਤ ਰਹੇ ਬੱਚੇ ਦੀ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ।

Reported by:  PTC News Desk  Edited by:  Amritpal Singh -- November 01st 2024 06:38 PM
Sangrur News: ਆਪਣੇ ਖੇਤ 'ਚ ਦੀਵਾ ਲਗਾ ਕੇ ਵਾਪਸ ਆ ਰਹੇ ਬੱਚੇ ਦੀ ਸੜਕ ਹਾਦਸੇ ਵਿਚ ਹੋਈ ਮੌਤ

Sangrur News: ਆਪਣੇ ਖੇਤ 'ਚ ਦੀਵਾ ਲਗਾ ਕੇ ਵਾਪਸ ਆ ਰਹੇ ਬੱਚੇ ਦੀ ਸੜਕ ਹਾਦਸੇ ਵਿਚ ਹੋਈ ਮੌਤ

Punjab News: ਬੀਤੀ ਦੇਰ ਸ਼ਾਮ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਲਿਆਲ ਵਿੱਚ ਇੱਕ ਪਰਿਵਾਰ ਦੀਆਂ ਦੀਵਾਲੀ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿੱਚ ਬਦਲ ਗਈਆਂ ਜਦੋਂ ਆਪਣੇ ਖੇਤ ਵਿੱਚ ਦੀਵੇ ਜਗਾ ਕੇ ਘਰ ਪਰਤ ਰਹੇ ਬੱਚੇ ਦੀ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿੰਡ ਬਲਿਆਲ ਦੇ ਸਰਪੰਚ ਜਗਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਵਰਸਦੀਪ ਸਿੰਘ (15) ਦੀਵਾਲੀ ਦੇ ਤਿਉਹਾਰ ਮੌਕੇ ਦੇਰ ਸ਼ਾਮ ਘਰ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਬਲਿਆਲ ਤੋਂ ਪਿੰਡ ਭੱਟੀਵਾਲ ਨੂੰ ਜਾਂਦੀ ਸੜਕ ’ਤੇ ਆਪਣੇ ਖੇਤ ਵਿੱਚ ਦੀਵੇ ਜਗਾਉਣ ਗਿਆ ਸੀ।


ਜਦੋਂ ਉਹ ਖੇਤ ਤੋਂ ਪੈਦਲ ਘਰ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਵਰਸਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਨੌਜਵਾਨ ਦੇ ਪਿਤਾ ਸਵਰਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

- PTC NEWS

Top News view more...

Latest News view more...

PTC NETWORK