Tue, Mar 18, 2025
Whatsapp

Sangrur Eye Infection Update News : ਗੰਜੇਪਨ ਤੋਂ ਛੁਟਕਾਰਾ ਪਾਉਣ ਲਈ ਮੁਫ਼ਤ ਕੈਂਪ ਲਗਾਉਣ ਵਾਲਿਆਂ ’ਤੇ ਵੱਡਾ ਐਕਸ਼ਨ, ਦੋ ਖਿਲਾਫ FIR ਦਰਜ, ਜਾਣੋ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਿਕ ਮਾਮਲੇ ਸਬੰਧੀ ਸਮੇਂ ਪੁਲਿਸ ਨੇ 2 ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਇਹ ਕਾਰਵਾਈ ਪੁਲਿਸ ਨੇ ਪੀੜਤ ਦੀ ਸ਼ਿਕਾਇਤ ਮਗਰੋਂ ਕੀਤੀ ਗਈ ਹੈ।

Reported by:  PTC News Desk  Edited by:  Aarti -- March 17th 2025 07:11 PM
Sangrur Eye Infection Update News : ਗੰਜੇਪਨ ਤੋਂ ਛੁਟਕਾਰਾ ਪਾਉਣ ਲਈ ਮੁਫ਼ਤ ਕੈਂਪ ਲਗਾਉਣ ਵਾਲਿਆਂ ’ਤੇ ਵੱਡਾ ਐਕਸ਼ਨ, ਦੋ ਖਿਲਾਫ FIR ਦਰਜ, ਜਾਣੋ ਪੂਰਾ ਮਾਮਲਾ

Sangrur Eye Infection Update News : ਗੰਜੇਪਨ ਤੋਂ ਛੁਟਕਾਰਾ ਪਾਉਣ ਲਈ ਮੁਫ਼ਤ ਕੈਂਪ ਲਗਾਉਣ ਵਾਲਿਆਂ ’ਤੇ ਵੱਡਾ ਐਕਸ਼ਨ, ਦੋ ਖਿਲਾਫ FIR ਦਰਜ, ਜਾਣੋ ਪੂਰਾ ਮਾਮਲਾ

Sangrur Eye Infection Update News :  ਸੰਗਰੂਰ ’ਚ ਗੰਜੇਪਨ ਤੋਂ ਛੁਟਕਾਰਾ ਪਾਉਣ ਲਈ ਮੁਫਤ ਕੈਂਪ ਲਗਾਉਣ ਵਾਲਿਆਂ ਖਿਲਾਫ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਮਾਮਲੇ ਸਬੰਧੀ ਸਮੇਂ ਪੁਲਿਸ ਨੇ 2 ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਇਹ ਕਾਰਵਾਈ ਪੁਲਿਸ ਨੇ ਪੀੜਤ ਦੀ ਸ਼ਿਕਾਇਤ ਮਗਰੋਂ ਕੀਤੀ ਗਈ ਹੈ। 

ਦੱਸ ਦਈਏ ਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਨ ਤੋਂ ਬਾਅਦ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ ਇੱਕ ਪੀੜਤ ਜਿਸ ਦਾ ਨਾਮ ਸੁਖਬੀਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਅਜੀਤ ਨਗਰ ਸੰਗਰੂਰ ਦੀ ਸ਼ਿਕਾਇਤ ਦੇ ਆਧਾਰ ਦੇ ਉੱਪਰ ਜੋ ਵੈਦ ਇਹ ਦਵਾਈ ਲਗਾ ਰਿਹਾ ਸੀ ਅਮਨਦੀਪ ਸਿੰਘ ਅਤੇ ਦੂਸਰਾ ਤਜਿੰਦਰ ਪਾਲ ਜੋ ਇਸ ਕੈਂਪ ਦਾ ਜੋ ਸਪੋਸਰ ਬਣਿਆ ਸੀ, ਉਨ੍ਹਾਂ ਦੋਹਾਂ ਦੇ ਖਿਲਾਫ ਐਫਆਈਆਰ ਨੰਬਰ 58 ਦਰਜ ਕੀਤੀ ਹੈ ਅਤੇ U/S 124 BNS , 7 The Drug and Magic Remedies Act ਦੇ ਤਹਿਤ ਸੰਗਰੂਰ ਦੇ ਸਿਟੀ ਥਾਣਾ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। 


ਸੰਗਰੂਰ ਡੀਐਸਪੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦ ਮੁਲਜ਼ਮਾਂ ਦੀ ਭਾਲ ਕਰਕੇ ਉਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਦੇ ਗ੍ਰਿਫ਼ਤਾਰ ਕਰਕੇ ਪੂਰੇ ਮਾਮਲੇ ਦੇ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।

ਕਾਬਿਲੇਗੌਰ ਹੈ ਕਿ 16 ਮਾਰਚ ਨੂੰ ਸੰਗਰੂਰ ਦੇ ਵਿੱਚ ਪਿੰਡ ਬਿਲਾਸਪੁਰ ਤਹਿਸੀਲ ਪਾਇਲ ਜ਼ਿਲਾ ਲੁਧਿਆਣਾ ਦੇ ਰਹਿਣ ਵਾਲੇ ਅਮਨਦੀਪ ਸਿੰਘ ਪੁੱਤਰ ਮੋਹਨ ਸਿੰਘ ਦੇ ਵੱਲੋਂ ਗੰਜੇਪਨ ਦੀ ਗੰਭੀਰ ਬਿਮਾਰੀ ਤੋਂ ਛੁਟਕਾਰਾ ਦਵਾਉਣ ਦਾ ਦਾਅਵਾ ਕਰਦੇ ਹੋਏ ਸੰਗਰੂਰ ਦੇ ਕਾਲੀ ਮਾਤਾ ਮੰਦਿਰ ਦੇ ਵਿੱਚ ਇੱਕ ਵੱਡਾ ਫਰੀ ਕੈਂਪ ਲਗਾਇਆ ਗਿਆ ਸੀ ਜਿੱਥੇ ਕਿ ਉਹ ਗੰਜੇਪਨ ਤੋਂ ਪੀੜਤ ਲੋਕਾਂ ਦੇ ਸਿਰ ਦੇ ਵਿੱਚ ਤੇਲ ਨੁਮਾ ਇੱਕ ਕੈਮੀਕਲ ਲਗਾ ਰਿਹਾ ਸੀ ਜਿਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ 100 ਦੇ ਲਗਭਗ ਲੋਕਾਂ ਨੇ ਜਿਨ੍ਹਾਂ ਨੇ ਆਪਣੇ ਸਿਰ ਦੇ ਵਿੱਚ ਉਹ ਕੈਮੀਕਲ ਦਵਾਈ ਲਗਵਾਈ।

ਇਸ ਤੋਂ ਬਾਅਦ ਉਨ੍ਹਾਂ ਨੂੰ ਅੱਖਾਂ ਦੇ ਵਿੱਚ ਜਲਣ ਅਤੇ ਤੇਜ ਦਰਦ ਮਹਿਸੂਸ ਹੋਇਆ ਜਿਸ ਤੋਂ ਬਾਅਦ 70 ਦੇ ਲਗਭਗ ਲੋਕਾਂ ਨੇ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਆਪਣਾ ਇਲਾਜ ਕਰਵਾਇਆ ਅਤੇ ਵੱਡੀ ਗਿਣਤੀ ਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਲੋਕਾਂ ਨੇ ਆਪਣਾ ਇਲਾਜ ਕਰਵਾਇਆ। 

ਇਹ ਵੀ ਪੜ੍ਹੋ : MP Amritpal Singh Aides Return Update : MP ਅੰਮ੍ਰਿਤਪਾਲ ਸਿੰਘ ਦੇ ਇਨ੍ਹਾਂ ਦੋ ਸਾਥੀਆਂ ਦਾ ਪੰਜਾਬ ਪੁਲਿਸ ਨੂੰ ਮਿਲਿਆ ਟ੍ਰਾਂਜਿਟ ਰਿਮਾਂਡ, ਜਾਣੋ ਕਿਸ ਜੇਲ੍ਹ ’ਚ ਰਹਿਣਗੇ ਸਾਂਸਦ ਅੰਮ੍ਰਿਤਪਾਲ ਸਿੰਘ ?

- PTC NEWS

Top News view more...

Latest News view more...

PTC NETWORK