ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਲੁਧਿਆਣਾ ਵਿੱਚ ਸਰਕਾਰੀ ਖੱਡ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੀਐੱਮ ਮਾਨ ਨੇ ਕਿਹਾ ਹੈ ਕਿ ਪੰਜਾਬੀਆਂ ਨੂੰ ਦਿੱਤੀ ਹੋਈ ਇਕ ਹੋਰ ਗਰੰਟੀ ਪੂਰੀ ਹੋਣ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ 5.50 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਰੇਤਾ ਮਿਲੇਗਾ। ਉਨ੍ਹਾਂ ਨੇ ਕਿਹਾ ਹੈ ਕਿ ਮੋਬਾਈਲ ਐਮ ਦੁਆਰਾ ਸਭ ਤੋਂ ਨੇੜੇ ਦੀ ਖੱਡ ਦੀ ਜਾਣਕਾਰੀ ਮਿਲੇਗੀ।
16 ਰੇਤ ਦੀਆਂ ਖੱਡਾਂ ਆਮ ਲੋਕਾਂ ਦੇ ਲਈ ਖੋਲ੍ਹ ਦਿੱਤੀਆਂ ਗਈਆਂ ਨੇ 
ਮੋਬਾਇਲ APP ਰਾਹੀਂ ਸਭ ਤੋਂ ਨੇੜੇ ਦੀ ਖੱਡ ਬਾਰੇ ਪਤਾ ਲੱਗੇਗਾ
ਹੁਣ ₹5.50 ਪ੍ਰਤੀ ਫੁੱਟ ਮਿਲੇਗਾ ਰੇਤਾ
— CM @BhagwantMann pic.twitter.com/phhfdrKaj2
— AAP Punjab (@AAPPunjab) February 5, 2023
 <script async src=https://platform.twitter.com/widgets.js charset=utf-8></script>ਸੀਐਮ ਮਾਨ ਦਾ ਕਹਿਣਾ ਹੈ ਕਿ ਹੁਣ ਆਮ ਲੋਕ ਆਪਣੇ ਟਰੈਕਟਰ-ਟ੍ਰਾਲੀਆਂ 'ਤੇ ਰੇਤਾ ਲਿਜਾ ਸਕਣਗੇ। ਸਾਰੇ ਸੁਰੱਖਿਆ ਨਿਯਮਾਂ ਦਾ ਧਿਆਨ ਰੱਖਣਾ ਪਵੇਗਾ। ਇਨ੍ਹਾਂ ਖੱਡਾਂ 'ਚੋਂ ਨਾਜਾਇਜ਼ ਰੇਤ ਮਾਇਨਿੰਗ ਨਹੀਂ ਹੋਵੇਗੀ। 31 ਮਾਰਚ ਤੱਕ ਹੋਰ 50 ਖੱਡਾ ਦਾ ਟੀਚਾ:ਉਨ੍ਹਾਂ ਨੇ ਕਿਹਾ ਹੈ ਕਿ 31 ਮਾਰਚ ਤੱਕ 50 ਹੋਰ ਰੇਤੇ ਦੀਆਂ ਖੱਡਾ ਲੋਕਾਂ ਨੂੰ ਦੇਵਾਂਗੇ। ਉਨ੍ਹਾਂਣ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਹੋਈਆ ਗਰੰਟੀਆਂ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ।ਆਨਲਾਈਨ ਹੋਵੇਗੀ ਰੇਤਾ ਖਰੀਦਣ ਦੀ ਪ੍ਰਕਿਰਿਆ : ਮਾਈਨਿੰਗ ਵਿਭਾਗ ਵੱਲੋਂ ਆਪਣਾ ਇੱਕ ਅਧਿਕਾਰੀ ਸਾਈਟ ਉੱਤੇ ਆਉਣ ਵਾਲੇ ਵਿਅਕਤੀਆਂ ਨੂੰ ਪਰਚੀ ਕੱਟ ਕੇ ਦੇਵੇਗਾ, ਜਿਸ ਤੋਂ ਬਾਅਦ ਆਨਲਾਈਨ ਨੰਬਰ ਰਜਿਸਟਰ ਹੋਵੇਗਾ। ਲਾਭਪਾਤਰੀ ਸਸਤੇ ਮੁੱਲ ਉਤੇ ਰੇਤਾ ਲੈ ਸਕੇਗਾ। ਇਹ ਸਾਰੀ ਪ੍ਰਕਿਰਿਆ ਆਨਲਾਈਨ ਹੋਵੇਗੀ ਅਤੇ ਇਸ ਬਾਬਤ ਜੋ ਟੋਕਨ ਨੰਬਰ ਆਏਗਾ ਉਹ ਵੀ ਆਨਲਾਈਨ ਹੀ ਆਵੇਗਾ ਤਾਂ ਜੋ ਇਸ ਵਿੱਚ ਪਾਰਦਰਸ਼ਤਾ ਰੱਖੀ ਜਾ ਸਕੇ। ਗ਼ੈਰਕਾਨੂੰਨੀ ਮਾਈਨਿੰਗ ਉੱਤੇ ਵੀ ਲੱਗੇਗੀ ਰੋਕ : ਸਰਕਾਰ ਵੱਲੋਂ ਲੋਕਾਂ ਨੂੰ ਸਸਤਾ ਰੇਤਾ ਮੁਹਈਆ ਕਰਵਾਉਣ ਦੇ ਨਾਲ ਵੀ ਗ਼ੈਰਕਾਨੂੰਨੀ ਹੋ ਰਹੇ ਰੇਤਾ ਦੀ ਮਾਈਨਿੰਗ ਉਤੇ ਵੀ ਰੋਕ ਲੱਗਣ ਦੇ ਆਸਾਰ ਵੀ ਲੋਕਾਂ ਨੂੰ ਜਦੋਂ ਸਸਤੇ ਭਾਅ ਦੇ ਉਪਰ ਰੇਤਾ ਮਿਲਦੀ ਹੋਵੇਗੀ ਤਾਂ ਉਨ੍ਹਾਂ ਨੂੰ ਮਹਿੰਗੇ ਮੁੱਲ ਦੀ ਰੇਤਾ ਲੈਣ ਵਿੱਚ ਕੋਈ ਦਿਲਚਸਪੀ ਨਹੀਂ ਹੋਵੇਗੀ ਜਿਸ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਕੀਤੀ ਜਾ ਰਹੀ ਮਾਇਨਿੰਗ ਉੱਤੇ ਰੋਕ ਲੱਗੇਗੀ।