Samrala Bouncer News : ਬਾਉਂਸਰ ਹੋਣ ਦੇ ਬਾਵਜੂਦ ਕਰਦਾ ਸੀ ਨਸ਼ਾ ਸਪਲਾਈ, ਪੁਲਿਸ ਨੇ ਇੰਝ ਦਬੋਚਿਆ
Samrala Bouncer News : ਸਮਰਾਲਾ ਪੁਲਿਸ ਵੱਲੋਂ ਅੱਜ ਸਵੇਰ ਤੜਕਸਾਰ 5.30 ਵਜੇ ਦੇ ਕਰੀਬ ਕਾਸੋ ਆਪ੍ਰੇਸ਼ਨ ਚਲਾਇਆ ਗਿਆ। ਜਿਸ ਦੇ ਅਧੀਨ ਸਮਰਾਲਾ ਦੇ 6 ਪਿੰਡਾਂ ਅਤੇ ਸ਼ਹਿਰ ਦੇ 2 ਇਲਾਕਿਆਂ ਬੋਦਲ ਰੋਡ ਅਤੇ ਦੁਰਗਾ ਮਾਤਾ ਮੰਦਰ ਰੋਡ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਇੱਕ ਬਾਉਂਸਰ ਦੇ ਘਰ ’ਤੇ ਵੀ ਛਾਪਾ ਮਾਰਿਆ। ਜਿਸ ਦੇ ਘਰੋਂ ਨਸ਼ੀਲਾ ਸਾਮਾਨ ਮਿਲਿਆ।
ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੂੰ ਇਤਲਾਹ ਮਿਲਣ ਤੇ ਨਸ਼ੇ ਦਾ ਵਪਾਰ ਕਰਨ ਵਾਲੇ ਬਾਉਂਸਰ ਨੂੰ ਘਰ ਵਿੱਚ ਹੀ ਦਵੋਚਿਆ ਪੁਲਿਸ ਨੇ ਇਸ ਬਾਉਂਸਰ ਕੋਲੋਂ 5 ਗ੍ਰਾਮ ਦੇ ਕਰੀਬ ਨਸ਼ਾ ( ਹੈਰੋਇਨ ) ਵੀ ਬਰਾਮਦ ਹੋਇਆ ਹੈ। ਪੁਲਿਸ ਮੁਤਾਬਕ ਇਸ ਬਾਉਂਸਰ ’ਤੇ ਪਹਿਲਾਂ ਵੀ ਸ਼ਰਾਬ ਮਾਮਲੇ ਚ ਪਰਚਾ ਦਰਜ ਕੀਤਾ ਗਿਆ ਹੈ।
ਡੀਐਸਪੀ ਸਮਰਾਲਾ ਨੇ ਦੱਸਿਆ ਕਿ ਕਿਸੇ ਵੱਲੋਂ ਇਤਲਾਹ ਮਿਲਣ ’ਤੇ ਇਸ ਬਾਉਂਸਰ ਦੇ ਘਰ ਛਾਪੇਮਾਰੀ ਕੀਤੀ ਗਈ ਜਿੱਥੇ ਇਸ ਦੇ ਕੋਲੋਂ 5 ਗ੍ਰਾਮ ਦੇ ਕਰੀਬ ( ਹੈਰੋਇਨ ) ਬਰਾਮਦ ਕੀਤੀ ਗਈ ਅਤੇ ਇਸ ਨੂੰ ਕਾਬੂ ਕਰ ਲਿਆ ਗਿਆ। ਮੁੱਢਲੀ ਜਾਂਚ ਤੋਂ ਇਹ ਪਤਾ ਲੱਗਿਆ ਹੈ ਕਿ ਇਹ ਨਸ਼ਾ ਵੇਚਣ ਦਾ ਕੰਮ ਕਰਦਾ ਆ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਉਂਦਾ ਸੀ ਅਤੇ ਕਿਸ-ਕਿਸ ਨੂੰ ਸਪਲਾਈ ਕਰਦਾ ਸੀ।
- PTC NEWS