Samana Murder News : ਮਹਿਲਾ ਵੱਲੋਂ ਪਤੀ ਦਾ ਬੇਰਹਿਮੀ ਨਾਲ ਕਤਲ; 24 ਘੰਟੇ ਕਮਰਾ ਬੰਦ ਕਰਕੇ ਬੈਠੀ ਰਹੀ ਮ੍ਰਿਤਕ ਘਰਵਾਲੇ ਦੇ ਕੋਲ
Samana Murder News : ਸਮਾਣਾ ’ਚ ਇੱਕ ਮਹਿਲਾ ਵੱਲੋਂ ਆਪਣੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮਹਿਲਾ ਵੱਲੋਂ ਆਪਣੇ ਪਤੀ ਦਾ ਗਲਾ ਸਹਰਾਣੇ ਨਾਲ ਦਬਾ ਕੇ ਕਤਲ ਕੀਤਾ ਗਿਆ। ਇਨ੍ਹਾਂ ਹੀ ਨਹੀਂ ਪਤੀ ਦਾ ਕਤਲ ਕਰਨ ਮਗਰੋਂ 24 ਘੇਟੈ ਦੇ ਅੰਦਰ ਕਮਰੇ ’ਚ ਬੈਠੀ ਰਹੀ। ਦੱਸ ਦਈਏ ਕਿ ਮ੍ਰਿਤਕ ਦੀ ਮਾਂ ਵੱਲੋਂ ਸ਼ਿਕਾਇਤ ਕਰਨ ਮਗਰੋਂ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਗਈ।
ਪਿੰਡ ਬੱਲਮਗੜ੍ਹ ਦੀ ਘਟਨਾ 25 ਅਪ੍ਰੈਲ ਦੀ ਰਾਤ ਦੀ ਇਹ ਹੈ। ਮਾਮਲੇ ਸਬੰਧੀ ਸਬੰਧੀ ਮ੍ਰਿਤਕ ਦੀ ਮਾਂ ਹਰਪਾਲ ਕੌਰ ਨੇ ਦੱਸਿਆ ਕਿ ਮੇਰੇ ਬੇਟੇ ਨੇ ਸ਼ਰਾਬ ਪੀਤੀ ਸੀ ਉਸ ਦੀ ਪਤਨੀ ਉਸ ਨੂੰ ਰਾਤ ਨੂੰ 9 ਵਜੇ ਆਪਣੇ ਕਮਰੇ ਵਿੱਚ ਲੈ ਕੇ ਚਲੀ ਗਈ ਅਗਲੇ ਦਿਨ 25 ਅਪ੍ਰੈਲ ਨੂੰ ਉਸ ਨੇ ਕਮਰਾ ਨਹੀਂ ਖੋਲਿਆ ਸ਼ਾਮ ਤੱਕ ਜਦੋਂ ਹਰਪ੍ਰੀਤ ਦੇ ਫੋਨ ’ਤੇ ਅਸੀਂ ਫੋਨ ਕੀਤੇ ਤਾਂ ਫੋਨ ਨਹੀਂ ਚੁੱਕਿਆ ਤਾਂ ਉਸਨੇ ਆਪਣੇ ਦੋਤੇ ਨੂੰ ਭੇਜਿਆ। ਇਸ ਦੌਰਾਨ ਜਦੋਂ ਉਸਨੇ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ।
ਉਨ੍ਹਾਂ ਦੱਸਿਆ ਕਿ ਉਸਦੇ ਪੁੱਤ ਦੇ ਸਿਰ ’ਤੇ ਸੱਟਾਂ ਮਾਰਨ ਦੇ ਨਿਸਾਨ ਸੀ ਅਤੇ ਸਰੀਰ ’ਤੇ ਮਾਰਪੀਟ ਕਰਨ ਦੇ ਨਿਸ਼ਾਨ ਸੀ। ਪੁਲਿਸ ਨੇ ਮ੍ਰਿਤਕ ਦੀ ਮਾਂ ਹਰਪਾਲ ਕੌਰ ਦੀ ਸ਼ਿਕਾਇਤ ’ਤੇ ਵਿਰਪਾਲ ਕੌਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਦੂਜੇ ਪਾਸੇ ਵੀਰਪਾਲ ਕੌਰ ਦੇ ਪੇਕੇ ਦੀ ਪੰਚਾਇਤ ਮੈਂਬਰ ਨੇ ਦੱਸਿਆ ਕਿ ਵੀਰਵਾਪ ਕੌਰ ਮਾਨਸਿਕ ਤੌਰ ’ਤੇ ਬੀਮਾਰ ਰਹਿੰਦੀ ਸੀ। ਜੋ ਦੋਹਾਂ ਪਰਿਵਾਰਾਂ ਨੂੰ ਪਤਾ ਹੈ।
ਇਹ ਵੀ ਪੜ੍ਹੋ : BSF ਵੱਲੋਂ 2 ਦਿਨਾਂ ਅੰਦਰ ਵਾਢੀ ਦੇ ਹੁਕਮਾਂ ’ਤੇ ਸਸ਼ੋਪੰਜ; ਜ਼ਿਲ੍ਹਾ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਗਿਆ ਸਪੱਸ਼ਟੀਕਰਨ
- PTC NEWS