Wed, Jan 8, 2025
Whatsapp

Salman Khan News : ਸਲਮਾਨ ਖਾਨ ਦੀ ਬਾਲਕੋਨੀ ਹੋਈ ਬੁਲੇਟਪਰੂਫ; ਪ੍ਰਸ਼ੰਸਕਾਂ ਨੂੰ ਹੋਵੇਗੀ ਨਿਰਾਸ਼ਾ; ਇੱਕ ਝਲਕ ਵੀ ਹੋਵੇਗੀ ਮੁਸ਼ਕਲ

ਮੁੰਬਈ 'ਚ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਕੁਝ ਦਿਨਾਂ ਤੋਂ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ 'ਚ ਕੰਮ ਚੱਲ ਰਿਹਾ ਸੀ। ਹੁਣ ਉਸ ਦੀ ਬਾਲਕੋਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਵੀਡੀਓ 'ਚ ਬਾਲਕੋਨੀ ਨੂੰ ਬੁਲੇਟਪਰੂਫ ਸ਼ੀਸ਼ੇ ਨਾਲ ਸੁਰੱਖਿਅਤ ਦਿਖਾਇਆ ਗਿਆ ਹੈ।

Reported by:  PTC News Desk  Edited by:  Aarti -- January 07th 2025 02:08 PM -- Updated: January 07th 2025 04:31 PM
Salman Khan News : ਸਲਮਾਨ ਖਾਨ ਦੀ ਬਾਲਕੋਨੀ ਹੋਈ ਬੁਲੇਟਪਰੂਫ; ਪ੍ਰਸ਼ੰਸਕਾਂ ਨੂੰ ਹੋਵੇਗੀ ਨਿਰਾਸ਼ਾ; ਇੱਕ ਝਲਕ ਵੀ ਹੋਵੇਗੀ ਮੁਸ਼ਕਲ

Salman Khan News : ਸਲਮਾਨ ਖਾਨ ਦੀ ਬਾਲਕੋਨੀ ਹੋਈ ਬੁਲੇਟਪਰੂਫ; ਪ੍ਰਸ਼ੰਸਕਾਂ ਨੂੰ ਹੋਵੇਗੀ ਨਿਰਾਸ਼ਾ; ਇੱਕ ਝਲਕ ਵੀ ਹੋਵੇਗੀ ਮੁਸ਼ਕਲ

Salman Khan News : ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਉਨ੍ਹਾਂ ਦੇ ਗਲੈਕਸੀ ਅਪਾਰਟਮੈਂਟ ਫਲੈਟ ਦੀ ਬਾਲਕੋਨੀ ਵੀ ਢੱਕੀ ਹੋਈ ਹੈ। ਉਨ੍ਹਾਂ ਦੇ ਫਲੈਟ ਦੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਘਰ ਦੀ ਬਾਲਕੋਨੀ ਨੂੰ ਬੁਲੇਟਪਰੂਫ ਸ਼ੀਸ਼ੇ ਨਾਲ ਢੱਕਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਵਿਅਕਤੀ ਫਲੈਟ ਨੂੰ ਨਿਸ਼ਾਨਾ ਬਣਾ ਕੇ ਗੋਲੀ ਚਲਾ ਦਿੰਦਾ ਹੈ ਤਾਂ ਉਨ੍ਹਾਂ ਦੇ ਘਰ ਦੀਆਂ ਕੰਧਾਂ ਨੂੰ ਵੀ ਨੁਕਸਾਨ ਨਹੀਂ ਪਹੁੰਚਾ ਸਕੇਗਾ। 

ਦੱਸ ਦਈਏ ਕਿ ਸਲਮਾਨ ਖਾਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਖਤਰਨਾਕ ਗੈਂਗਸਟਰ ਲਾਰੇਂਸ ਬਿਸ਼ਨੋਈ ਤੋਂ ਕਈ ਧਮਕੀਆਂ ਮਿਲੀਆਂ ਸਨ। ਜਿਸ ਤੋਂ ਬਾਅਦ ਇਹ ਅਹਿਮ ਫੈਸਲਾ ਲਿਆ ਗਿਆ ਹੈ। ਹਾਲਾਂਕਿ, ਸਲਮਾਨ ਖਾਨ ਦੇ ਘਰ ਦੀ ਸੁਰੱਖਿਆ ਵਿੱਚ ਕੀਤੇ ਗਏ ਇਸ ਵਾਧੇ ਨੇ ਪ੍ਰਸ਼ੰਸਕਾਂ ਨੂੰ ਨਿਰਾਸ਼ ਹੋਏ ਸਨ ਜਿਨ੍ਹਾਂ ਨੂੰ ਸਲਮਾਨ ਖਾਨ ਬਾਲਕੋਨੀ ਤੋਂ ਆਪਣੀ ਝਲਕ ਦਿਖਾਉਂਦੇ ਹੁੰਦੇ ਸੀ।


ਕਾਬਿਲੇਗੌਰ ਹੈ ਕਿ ਸੁਪਰਸਟਾਰ ਹਾਲ ਹੀ ਵਿੱਚ ਜਾਮਨਗਰ, ਗੁਜਰਾਤ ਵਿੱਚ ਸੀ, ਜਿੱਥੇ ਉਸਨੇ ਅੰਬਾਨੀ ਪਰਿਵਾਰ ਦੇ ਘਰ ਵਿੱਚ ਦੋਸਤਾਂ ਅਤੇ ਪਰਿਵਾਰ ਨਾਲ ਸ਼ਾਨਦਾਰ ਢੰਗ ਨਾਲ ਆਪਣਾ 59ਵਾਂ ਜਨਮਦਿਨ ਮਨਾਇਆ।

ਇਹ ਵੀ ਪੜ੍ਹੋ : Diljit Dosanjh Birthday : ਪੰਜਾਬੀ ਗਾਇਕ ਬਾਰੇ ਜਾਣੋ 10 ਅਣਸੁਣੀਆਂ ਗੱਲਾਂ, ਜਿਨ੍ਹਾਂ ਬਾਰੇ ਸ਼ਾਇਦ ਹੀ ਕਦੇ ਤੁਸੀ ਸੁਣਿਆ ਹੋਵੇ

- PTC NEWS

Top News view more...

Latest News view more...

PTC NETWORK