Thu, Dec 26, 2024
Whatsapp

ਸਫ਼ਰ-ਏ-ਸ਼ਹਾਦਤ ਭਾਗ ਚੌਥਾ: ਇੰਨੇ ਤਸੀਹੇ ਦੇ ਕੀਤਾ ਸੀ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ

Reported by:  PTC News Desk  Edited by:  Jasmeet Singh -- December 26th 2024 08:00 AM -- Updated: December 26th 2024 09:51 AM
ਸਫ਼ਰ-ਏ-ਸ਼ਹਾਦਤ ਭਾਗ ਚੌਥਾ: ਇੰਨੇ ਤਸੀਹੇ ਦੇ ਕੀਤਾ ਸੀ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ

ਸਫ਼ਰ-ਏ-ਸ਼ਹਾਦਤ ਭਾਗ ਚੌਥਾ: ਇੰਨੇ ਤਸੀਹੇ ਦੇ ਕੀਤਾ ਸੀ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ

ਸਫ਼ਰ-ਏ-ਸ਼ਹਾਦਤ ਭਾਗ ਪਹਿਲਾ: ਸ੍ਰੀ ਅਨੰਦਪੁਰ ਸਾਹਿਬ ਵਸਣ ਤੋਂ ਲੈ ਕੇ ਕਿਲ੍ਹਾ ਅਨੰਦਗੜ੍ਹ ਛੱਡਣ ਤੱਕ

ਸਫ਼ਰ-ਏ-ਸ਼ਹਾਦਤ ਭਾਗ ਚੌਥਾ: ਅਨੰਦਪੁਰ ਦਾ ਕਿਲ੍ਹਾ ਛੱਡਣ ਮਗਰੋਂ ਜਦੋਂ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਨੇ ਖਾਦੀਆਂ ਕਸਮਾਂ ਤੋੜ ਦਿੱਤੀਆਂ ਅਤੇ ਹਮਲਾ ਕਰ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰ ਸਿੱਖਾਂ ਅਤੇ ਪਰਿਵਾਰ ਨਾਲ ਉਸ ਵੇਲੇ ਉਫ਼ਾਨ 'ਤੇ ਵਹਿੰਦੀ ਸਰਸਾ ਨਦੀ ਪਾਰ ਕੀਤੀ ਤਾਂ ਗੁਰੂ ਪਰਿਵਾਰ ਦਾ ਵਿਛੋੜਾ ਪੈ ਗਿਆ ਅਤੇ ਮਾਤਾ ਗੁਜਰੀ ਜੀ ਸੱਤ ਅਤੇ ਨੌਂ ਸਾਲਾਂ ਦੇ ਮਾਸੂਮ ਬੱਚੇ ਦਾਦੀ ਮਾਂ ਦੀਆਂ ਉਂਗਲਾਂ ਫੜ ਕੇ ਸਰਸਾ ਨਦੀ ਦੇ ਕਿਨਾਰੇ ਤੁਰਦੇ ਹੋਏ ਸਤਲੁਜ ਦਰਿਆ ਦੇ ਪੱਤਣ ’ਤੇ ਪੁੱਜ ਗਏ, ਜਿੱਥੇ ਸਰਸਾ ਨਦੀ ਸਤਲੁਜ ਦਰਿਆ ਵਿੱਚ ਅਭੇਦ ਹੋ ਜਾਂਦੀ ਹੈ।

ਕੁੰਮਾ ਮਾਸ਼ਕੀ ਦੀ ਅਣਥੱਕ ਸੇਵਾ

ਸਰਸਾ 'ਤੇ ਸਤਲੁਜ ਦੇ ਇਸੇ ਸਾਂਝੇ ਪੱਤਣ ਉੱਤੇ ‘ਕੁੰਮਾ’ ਨਾਂ ਦਾ ਮਾਸ਼ਕੀ ਰਹਿੰਦਾ ਸੀ। ਉਹ ਨੇਕ ਤੇ ਰੱਬ ਦਾ ਖ਼ੌਫ਼ ਖਾਣ ਵਾਲਾ ਇਨਸਾਨ ਸੀ ਅਤੇ ਗੁਰੂ ਸਾਹਿਬ ਨੂੰ ਮੰਨਣ ਵਾਲਾ ਸੀ, ਜਿਸ ਨੇ ਤਿੰਨਾਂ ਰੂਹਾਨੀ ਮੂਰਤਾਂ ਨੂੰ ਆਉਂਦੇ ਵੇਖ ਆਪਣੀ ਛੰਨ 'ਚ ਰਹਿਣ ਦੀ ਬੇਨਤੀ ਕੀਤੀ। ਉਸ ਰਾਤ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਕੁੰਮੇ ਮਾਸ਼ਕੀ ਦੀ ਛੰਨ ਵਿੱਚ ਠਾਹਰ ਕੀਤਾ। 

ਪੰਥ ਦੋਖੀ ਗੰਗੂ ਬ੍ਰਾਹਮਣ ਨੇ ਕੁਫ਼ਰ ਕਮਾਇਆ 

ਇਸ ਮਗਰੋਂ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ (Chotte Sahibzadas) ਨੂੰ ਗੁਰੂ-ਘਰ ਦਾ ਰਸੋਈਆ ਗੰਗੂ ਮਿਲ ਗਿਆ। ਜੋ ਉਨ੍ਹਾਂ ਨੂੰ ਆਪਣੇ ਨਾਲ ਮੋਰਿੰਡੇ ਕੋਲ ਆਪਣੇ ਘਰੇ ਪਿੰਡ ਸਹੇੜੀ ਲੈ ਗਿਆ। ਘਰ ਜਾ ਕੇ ਜਦੋਂ ਗੰਗੂ ਨੇ ਮਾਤਾ ਜੀ ਵੱਲੋਂ ਆਪਣੇ ਨਾਲ ਇਸ ਔਖੀ ਘੜੀ ਦੌਰਾਨ ਰਖੀਆਂ ਮੋਹਰਾਂ ਦੀ ਥੈਲੀ ਵੇਖੀ ਤਾਂ ਉਸ ਦਾ ਮਨ ਬੇਈਮਾਨ ਹੋ ਗਿਆ। ਉਸ ਨੇ ਰਾਤ ਨੂੰ ਉਹ ਥੈਲੀ ਚੋਰੀ ਕਰ ਲਈ ਅਤੇ ਮਾਤਾ ਜੀ ਨੇ ਇਹ ਵੇਖ ਲਿਆ। ਜਿਸ ਮਗਰੋਂ ਜਦੋਂ ਅਗਲੇ ਦਿਨ ਉਨ੍ਹਾਂ ਗੰਗੂ ਨੂੰ ਪੁੱਛਿਆ ਤਾਂ ਉਹ ਕਹਿਣ ਲੱਗਾ ਵੀ ਉਹ ਥੈਲੀ ਚੋਰ ਆ ਕੇ ਲੈ ਗਿਆ ਹੋਣਾ। ਪਰ ਮਾਤਾ ਜੀ ਨੇ ਉਸ ਨੂੰ ਥੈਲੀ ਚੋਰੀ ਕਰਦਿਆਂ ਵੇਖ ਲਿਆ ਸੀ। ਉਨ੍ਹਾਂ ਉਸ ਨੂੰ ਕਿਹਾ ਕਿ ਜੇਕਰ ਤੈਨੂੰ ਪੈਸਿਆਂ ਦੀ ਲੋੜ ਹੈ ਤਾਂ ਤੂੰ ਮੋਹਰਾਂ ਵਾਲੀ ਥੈਲੀ ਰੱਖ ਲੈ ਪਰ ਝੂਠ ਨਾ ਬੋਲ। ਆਪਣੀ ਚੋਰੀ ਫੜੀ ਜਾਂਦੀ ਵੇਖ ਉਹ ਭੜਕ ਗਿਆ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਮਾਤਾ ਜੀ ਨੇ ਉਸ 'ਤੇ ਝੂਠਾ ਇਲਜ਼ਾਮ ਲਾਇਆ। ਇਹ ਕਰਮ ਕਮਾ ਉਸ ਦਾ ਮਨ ਹੋਰ ਬੇਈਮਾਨ ਹੋ ਗਿਆ ਅਤੇ ਉਸ ਨੇ ਘੜਤ ਘੜੀ ਕਿ ਉਹ ਹੁਣ ਸਰਕਾਰ ਦਾ ਖ਼ਬਰੀ ਬਣ ਇਨਾਮ ਵੀ ਵਸੂਲ ਲਵੇਗਾ ਅਤੇ ਦੋਵੇਂ ਪਾਸਿਉਂ ਪੈਸੇ ਬਟੋਰ ਮਾਲਾਮਾਲ ਹੋ ਜਾਵੇਗਾ। ਪੰਥ ਦੋਖੀ ਗੰਗੂ ਪਾਪੀ ਨੇ ਮੋਰਿੰਡੇ ਦੇ ਥਾਣੇਦਾਰ ਨੂੰ ਖ਼ਬਰ ਦੇ ਕੇ ਬੱਚਿਆਂ ਅਤੇ ਮਾਤਾ ਜੀ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਮੋਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ ਤੇ ਬੱਚਿਆਂ ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਪਹਿਲੀ ਰਾਤ ਉਨ੍ਹਾਂ ਨੂੰ ਮੋਰਿੰਡੇ ਦੇ ਥਾਣੇ 'ਚ ਰੱਖਿਆ ਗਿਆ। ਅਗਲੇ ਦਿਨ ਉਨ੍ਹਾਂ ਨੂੰ ਸੂਬਾ ਸਰਹਿੰਦ ਕੋਲ ਲੈ ਜਾਣਾ ਹੋਇਆ।  

ਸੂਬਾ ਸਰਹਿੰਦ ਨੂੰ ਲੱਗਿਆ ਵੀ ਹੁਣ ਤਾਂ ਗੁਰੂ ਸਾਹਿਬ ਨੂੰ ਝੁਕਣਾ ਪਵੇਗਾ 

ਮਾਤਾ ਗੁਜਰੀ ਜੀ ਦੇ ਨਾਲ ਵਿੱਛੜੇ ਸਿੱਖ ਭਾਈ ਦੋਨਾਂ ਸਿੰਘ ਹੰਡੂਰੀਆ ਦੀ ਬ੍ਰਿਜ ਭਾਸ਼ਾ ਵਿਚ ਲਿਖੀ ਕਿਤਾਬ "ਕਥਾ ਗੂਰੂ ਸੂਤਨ ਜੀ ਕੀ" 'ਚ ਲਿਖਿਆ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਹੱਥ ਘੜੀਆਂ ਲੱਗਾ ਕੇ ਤੋਰ ਕੇ ਮੋਰਿੰਡੇ ਲਿਆਂਦਾ ਗਿਆ। ਜਿੱਥੇ 8 ਪੋਹ ਦੀ ਰਾਤ ਨੂੰ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮੋਰਿੰਡਾ ਵਿਖੇ ਕਾਲ ਕੋਠੜੀ 'ਚ ਭੁੱਖੇ ਰੱਖਿਆ ਗਿਆ ਅਤੇ ਕੋਈ ਵੀ ਕੱਪੜਾ ਨਹੀਂ ਦਿੱਤਾ ਗਿਆ। ਉਨ੍ਹਾਂ ਨੂੰ ਸਾਰੀ ਰਾਤ ਉਸ ਕਾਲ ਕੋਠੜੀ ਵਿੱਚ ਠੰਡੀ ਜ਼ਮੀਨ ਉੱਪਰ ਕੱਟਣੀ ਪਈ। ਅਗਲੇ ਦਿਨ ਨੂੰ ਗੁਰੂ ਦੇ ਪਰਿਵਾਰ ਨੂੰ ਸਰਹਿੰਦ ਲਿਆਂਦਾ ਗਿਆ ਜਿੱਥੇ ਵਜ਼ੀਰ ਖ਼ਾਨ ਗੁਰੂ ਜੀ ਨੂੰ ਇੰਨੇ ਲੰਬੇ ਸਮੇਂ ਘੇਰਾ ਪਾ ਕੇ ਵੀ ਨਾ ਫੜ ਸਕਣ ਕਾਰਨ ਮਾਯੂਸ ਸੀ। ਜਦੋਂ ਉਸ ਨੂੰ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫ਼ਤਾਰੀ ਬਾਰੇ ਪਤਾ ਲੱਗਿਆ ਤਾਂ ਉਨ੍ਹੇ ਸੋਚਿਆ ਕਿ ਹੁਣ ਮਾਂ ਤੇ ਪੁੱਤਰਾ ਦਾ ਮੋਹ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਕੋਲ ਖਿੱਚ ਲਿਆਵਾਂਗੇ ਤੇ ਗੁਰੂ ਸਾਹਿਬ ਨੂੰ ਉਸ ਅੱਗੇ ਝੁਕਣ ਲਈ ਮਜਬੂਰ ਹੋਣਾ ਪਵੇਗਾ। 

ਵਜ਼ੀਰ ਖ਼ਾਨ ਨੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਉਸ ਸਮੇਂ ਠੰਡੇ ਬੁਰਜ ਦੇ ਥੱਲਿਓਂ ਪਾਣੀ ਵਗਦਾ ਸੀ ਜਿਸ ਨਾਲ ਹਵਾ ਟਕਰਾਅ ਕੇ ਉੱਪਰ ਵੱਲ ਆਉਂਦੀ ਸੀ ਤਾਂ ਅੱਤ ਦੀ ਗਰਮੀ ਵਿੱਚ ਵੀ ਕੰਬਣੀ ਛੇੜ ਠੰਡ ਹੁੰਦੀ ਸੀ ਅਤੇ ਅੱਤ ਦੀ ਸਰਦੀ ਵਿੱਚ ਕੀ ਹਾਲ ਹੁੰਦਾ ਹੋਵੇਗਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਮਾਤਾ ਜੀ ਤੇ ਬੱਚੇ ਠੰਡੇ ਫ਼ਰਸ਼ ਉੱਪਰ ਬੈਠ ਗਏ ਤੇ ਮਾਤਾ ਜੀ ਕੋਲ ਸਿਰਫ਼ ਬੱਚਿਆ ਦੇ ਥੋੜੇ ਜਿਹੇ ਕੱਪੜੇ ਸਨ। ਉਸ ਰਾਤ ਵੀ ਉਨ੍ਹਾਂ ਨੂੰ ਖਾਣ ਲਈ ਕੁੱਝ ਨਾ ਦਿੱਤਾ ਗਿਆ। ਦੋ ਦਿਨਾਂ ਬਾਅਦ ਭੁੱਖੇ ਭਾਣੇ ਉਨ੍ਹਾਂ ਨਿੱਕੇ ਨਿੱਕੇ ਬੱਚਿਆਂ ਨੂੰ ਕਚਹਿਰੀ ਵਿਚ ਪੇਸ਼ ਕੀਤਾ ਗਿਆ। 

ਸੂਬਾ ਸਰਹਿੰਦ ਦੀ ਪਹਿਲੀ ਕਚਹਿਰੀ 'ਚ ਕੀ ਹੋਇਆ? 

ਡਾਕਟਰ ਗੰਡਾ ਸਿੰਘ ਜੀ ਲਿਖਦੇ ਨੇ ਕਿ ਸਾਹਿਬਜ਼ਾਦਿਆਂ ਦੀਆਂ ਨੱਕ ਦੀਆਂ ਟੋਡਰੀਆ ਲਾਲ ਹੋ ਗਈਆਂ ਸਨ ਬੁੱਲ ਨੀਲੇ ਤੇ ਹੱਥ ਠੰਡ ਨਾਲ ਬੇਹਾਲ ਹੋਏ ਪਏ ਸਨ। ਵੈਰੀਆਂ ਨੇ ਹੁਣ ਗੁਰੂ ਸਾਹਿਬ ਨੂੰ ਹਰਾਉਣ ਲਈ ਨਵੀਂ ਤਰਕੀਬ ਸੋਚੀ, ਉਨ੍ਹਾਂ ਸੋਚਿਆ ਵੀ ਕਿਉਂ ਨਾ ਇਨ੍ਹਾਂ ਛੋਟੇ ਬੱਚਿਆਂ ਨੂੰ ਇਸਲਾਮ ਕਬੂਲ ਕਰਵਾ ਦਿੱਤਾ ਜਾਵੇ, ਜਿਸ ਨਾਲ ਮਿਸਾਲ ਕਾਇਮ ਹੋਵੇ ਅਤੇ ਗੁਰੂ ਦੀ ਜਿੱਤਦਿਆਂ ਦੀ ਹਰ ਹੋ ਜਾਵੇ। ਪਹਿਲਾਂ ਤਾਂ ਉਨ੍ਹਾਂ ਨੂੰ ਪਿਆਰ ਅਤੇ ਲਾਲਚ ਦੇ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਜਦੋਂ ਬੱਚੇ ਗੁਰੂ ਗੋਬਿੰਦ ਸਿੰਘ ਦੇ ਹੋਣ, ਪੋਤੇ ਹਿੰਦ-ਦੀ-ਚਾਦਰ ਗੁਰੂ ਤੇਗ਼ ਬਹਾਦਰ ਸਾਹਿਬ ਦੇ ਅਤੇ ਸੰਸਕਾਰਾਂ ਦੀ ਗੁੜ੍ਹਤੀ ਉਨ੍ਹਾਂ ਨੂੰ ਜਗਤ ਮਾਤਾ, ਮਾਤਾ ਗੁਜਰ ਕੌਰ ਜੀ ਦੇ ਰਹੇ ਹੋਣ ਤਾਂ ਉਨ੍ਹਾਂ ਕਿਥੇ ਜ਼ਾਲਮਾਂ ਸਾਹਮਣੇ ਝੁਕਣਾ ਕਬੂਲ ਕਰਨਾ ਸੀ।    

chote sahibzade

ਫਿਰ ਇੱਕ ਤੂਤ ਦੀ ਪਤਲੀ ਛੱਟੀ ਲੈ ਕੇ ਸਾਹਿਬਜ਼ਾਦਿਆਂ ਨੂੰ ਕੁੱਟਿਆ ਗਿਆ ਤਾਂ ਜੋ ਸੱਟ ਲੱਗਣ ਤੇ ਡਰ ਨਾਲ ਉਹ ਇਸਲਾਮ ਕਬੂਲ ਲੈਣ। ਇਸ ਨਾਲ ਉਨ੍ਹਾਂ ਦਾ ਮਾਸ ਉੱਭਰ ਗਿਆ ਤੇ ਕੋਮਲ ਸਰੀਰ ਉੱਪਰ ਨਿਸ਼ਾਨ ਪੈ ਗਏ। ਇਸ ਸਜਾ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਮਾਤਾ ਜੀ ਕੋਲ ਭੇਜ ਦਿੱਤਾ ਗਿਆ। ਮਾਤਾ ਜੀ ਨੇ ਉਨ੍ਹਾਂ ਦਾ ਹਾਲ ਪੁੱਛਿਆ ਅਤੇ ਉਨ੍ਹਾਂ ਦੇ ਮਨਾਂ ਨੂੰ ਹੋਰ ਦ੍ਰਿੜ ਕਰਨ ਲਈ ਦਾਦਾ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ ਦਾਸਤਾਨ ਸੁਣਾਈ ਤਾਂ ਜੋ ਉਹ ਡੋਲ ਨਾ ਜਾਣ। ਕਥਾ ਗੁਰੂ ਸੂਤਨ ਜੀ ਕੀ ਮੁਤਾਬਕ ਅਗਲੇ ਦਿਨ ਦੋਨਾਂ ਸਾਹਿਬਜ਼ਾਦਿਆਂ ਨੂੰ ਪਿੱਪਲ ਨਾਲ ਬੰਨ ਕੇ ਗ਼ੁਲੇਲੇ ਮਾਰੇ ਗਏ। ਡਾਕਟਰ ਗੰਡਾ ਸਿੰਘ ਜੀ ਮੁਤਾਬਕ ਸਾਹਿਬਜ਼ਾਦਿਆਂ ਦੀਆਂ ਉਂਗਲਾਂ ਵਿੱਚ ਪੁਲੀਤੇ ਰੱਖ ਕੇ ਅੱਗ ਲਗਾਈ ਗਈ ਕੇ ਚਮੜੀ ਸੜਨ ਨਾਲ ਸਾਹਿਬਜ਼ਾਦੇ ਡੋਲ ਜਾਣ। ਪਰ ਗੁਰੂ ਕੇ ਉਹ ਲਾਲ ਫੇਰ ਨਾ ਡੋਲੇ।

chote sahibzade

ਜ਼ਾਲਮਾਂ ਦੀ ਆਖ਼ਰੀ ਕਚਹਿਰੀ 'ਚ ਕੀ ਬੋਲੇ ਗੁਰੂ ਕੇ ਲਾਲ

ਅਖੀਰ 12 ਪੋਹ ਨੂੰ ਜਦੋਂ ਆਖ਼ਰੀ ਕਚਹਿਰੀ ਲੱਗੀ ਤਾਂ ਕਾਜ਼ੀ ਨੂੰ ਫ਼ਤਵਾ ਦੇਣ ਲਈ ਕਿਹਾ ਗਿਆ ਪਰ ਇਸਲਾਮ ਮੁਤਾਬਿਕ ਇੱਕ ਬੱਚੇ ਅਤੇ ਇੱਕ ਔਰਤ ਦਾ ਖ਼ੂਨ ਦਾ ਕਤਰਾ ਧਰਤੀ 'ਤੇ ਨਹੀਂ ਡਿਗਣਾ ਚਾਹੀਦਾ ਅਤੇ ਸਾਹਿਬਜ਼ਾਦਿਆਂ ਦਾ ਕਸੂਰ ਵੀ ਕੋਈ ਨਾ ਮਿਲਿਆ। ਇਸ 'ਤੇ ਜ਼ਾਲਮਾਂ ਦਾ ਵਫ਼ਾਦਾਰ ਅਤੇ ਇੱਕ ਅਹਿਲਕਾਰ ਸੁੱਚਾ ਨੰਦ ਬੋਲਿਆ ਓਏ ਸਾਹਿਬਜ਼ਾਦਿਓਂ ਜੇਕਰ ਤੁਹਾਨੂੰ ਛੱਡ ਦਿੱਤਾ ਜਾਏ ਤਾਂ ਤੁਸੀਂ ਕੀ ਕਰੋਗੇ ਤਾਂ ਸਾਹਿਬਜ਼ਾਦਿਆਂ ਨੇ ਕਿਹਾ ਕਿ ਪਿਤਾ ਗੁਰੂ ਗੋਬਿੰਦ ਸਿੰਘ ਕੋਲ ਜਾਵਾਂਗੇ ਤੇ ਸਿੰਘ ਇਕੱਠੇ ਕਰਾਂਗੇ ਅਤੇ ਇਸ ਸੂਬਾ ਸਰਹਿੰਦ ਨੂੰ ਸਜ਼ਾ ਦਿਵਾਵਾਂਗੇ। ਸੁੱਚਾ ਨੰਦ ਨੇ ਵਾਰ ਵਾਰ ਫਿਰ ਪੁੱਛਿਆ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਉਹੀ ਜਵਾਬ ਦਿੱਤਾ ਤਾਂ ਅਖੀਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਕਿਹਾ ਕਿ ਸੁੱਚਾ ਨੰਦ ਜਿਨ੍ਹਾਂ ਚਿਰ ਇਸ ਜ਼ਾਲਮ ਰਾਜ ਦੀ ਜੜ੍ਹ ਨਹੀਂ ਪੱਟੀ ਜਾਂਦੀ ਜਾਂ ਅਸੀਂ ਸ਼ਹੀਦ ਨਹੀਂ ਹੋ ਜਾਂਦੇ, ਅਸੀਂ ਲੜਦੇ ਰਹਾਂਗੇ। ਫਿਰ ਜ਼ਾਲਮਾਂ ਨੇ ਘੜਤ ਘੜੀ ਕਿ ਹਕੂਮਤ ਦੇ ਇਨ੍ਹਾਂ ਬਾਗ਼ੀਆਂ ਨੂੰ ਨੀਂਹਾਂ ਵਿੱਚ ਚਿਣ ਦਿੱਤਾ ਜਾਏ। ਫ਼ੈਸਲਾ ਸੁਣਾ ਦਿੱਤਾ ਗਿਆ ਤੇ ਮਾਤਾ ਜੀ ਨੂੰ ਜਾ ਸਾਹਿਬਜ਼ਾਦਿਆਂ ਵੱਲੋਂ ਸਾਰੀ ਗੱਲ ਦੱਸੀ ਗਈ ਕਿ ਕਲ ਸਾਨੂੰ ਨੀਂਹਾਂ ਵਿੱਚ ਚਿਣਵਾ ਦਿੱਤਾ ਜਾਵੇਗਾ। 

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਦਾਸਤਾਨ 

ਇਤਿਹਾਸ ਮੁਤਾਬਕ ਸ਼ਹਾਦਤ 'ਤੇ ਜਾਣ ਤੋਂ ਪਹਿਲਾਂ ਮਾਤਾ ਜੀ ਨੇ ਗਠੜੀ ਵਿਚੋਂ ਨੀਲੇ ਚੋਲ਼ੇ ਛੋਟੇ ਸਾਹਿਬਜ਼ਾਦਿਆਂ ਦੇ ਪਾਏ, ਦਸਤਾਰਾਂ ਸਜਾਈਆਂ ਅਤੇ ਦੋਹਾਂ ਦਾ ਮੱਥਾ ਚੁੰਮ ਕੇ ਵਿਦਾ ਕੀਤਾ। ਸੋਹਣ ਸਿੰਘ ਸੀਤਲ ਲਿਖਦੇ ਨੇ, ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਥੋੜ੍ਹਾ ਅੱਗੇ ਜਾ ਕੇ ਪਿੱਛੇ ਮਾਤਾ ਜੀ ਵੱਲ ਵੇਖਦੇ ਹਨ ਤੇ ਕਹਿੰਦੇ ਹਨ, 'ਦਾਦੀ ਜੀ ਅਕਾਲ ਚਲਾਣੇ ਤੋਂ ਬਾਅਦ ਤੁਸੀਂ ਸਾਨੂੰ ਕਦੇ ਇਕੱਲਿਆਂ ਨਹੀਂ ਛੱਡਣਾ, ਹੁਣ ਵੀ ਸਾਡੇ ਪਿੱਛੇ ਪਿੱਛੇ ਆ ਜਾਣਾ।' ਦੋਹਾਂ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣ ਦਿੱਤਾ ਗਿਆ ਤਾਂ ਕੱਚੀ ਹੋਣ ਕਰ ਕੇ ਕੰਧ ਗਿਰ ਗਈ ਤੇ ਬੱਚੇ ਬੇਹੋਸ਼ ਸਨ। ਹੁਣ ਮੁੜ ਸਜ਼ਾ ਨਹੀਂ ਦਿੱਤੀ ਜਾ ਸਕਦੀ ਸੀ ਪਰ ਫਿਰ ਹੁਕਮ ਹੋਇਆ ਕਿ ਇਨ੍ਹਾਂ ਨੂੰ ਜ਼ਿਬ੍ਹਾ ਕਰ ਦਿਓ। ਤਿੱਖੇ ਖ਼ੰਜਰਾਂ ਨਾਲ ਜਲਾਦਾਂ ਨੇ ਦੋਵਾਂ ਸਾਹਿਬਜ਼ਾਦਿਆਂ ਨੂੰ ਗੋਡੇ ਥੱਲੇ ਦੇ, ਉਨ੍ਹਾਂ ਦਾ ਸਿਰ ਉੱਤੇ ਚੁੱਕ ਉਨ੍ਹਾਂ ਪਵਿੱਤਰ ਸਰੀਰਾਂ ਦੇ ਗਲੇ ਵੱਢ ਦਿੱਤੇ। 

ਇਤਿਹਾਸਕ ਗ੍ਰੰਥ ਬੰਸਾਵਲੀ ਨਾਮੇ ਵਿਚ ਲਿਖਿਆ ਹੈ ਕਿ ਬਾਬਾ ਜ਼ੋਰਾਵਰ ਸਿੰਘ (Baba Zorawar Singh) ਦੋ ਤੋਂ ਢਾਈ ਮਿੰਟ ਵਿੱਚ ਸ਼ਹੀਦ ਹੋ ਗਏ ਜਦਕਿ ਬਾਬਾ ਫ਼ਤਿਹ ਸਿੰਘ (Baba Fateh Singh) ਲਗਭਗ ਅੱਧੀ ਘੜੀ ਜੋ ਕਿ 12 ਮਿੰਟ ਬਣਦੇ ਨੇ, ਉਦੋਂ ਤੱਕ ਚਰਨ ਮਾਰਦੇ ਰਹੇ ਤੇ ਖ਼ੂਨ ਨਿਕਲਦਾ ਰਿਹਾ ਤੇ ਹੌਲੀ ਹੌਲੀ ਚਰਨ ਹਿੱਲਣੇ ਬੰਦ ਹੋ ਗਏ। ਦੂਜੇ ਪਾਸੇ ਆਪਣੇ ਪੋਤਿਆਂ ਦੀ ਸ਼ਹਾਦਤ ਦੀ ਕਹਾਣੀ ਸੁਣਦਿਆਂ ਉਹ ਵੀ ਬੱਚਿਆਂ ਦਾ ਵਿਛੋੜਾ ਨਾ ਸਹਿ ਸਕੇ ਅਤੇ ਮਾਤਾ ਜੀ ਵੀ ਆਪਣੇ ਪ੍ਰਾਣ ਤਿਆਗ ਉਸ ਅਕਾਲ ਪੁਰਖ ਦੇ ਭਾਣੇ ਨੂੰ ਮੰਨਦਿਆਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।

ਇਹ ਵੀ ਪੜ੍ਹੋ: ਅੱਠ ਸਾਲਾਂ ਦੀ ਖੋਜ ਮਗਰੋਂ ਉਜਾਗਰ ਹੋਇਆ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਨਾਲ ਸਬੰਧਿਤ ਇਤਿਹਾਸਿਕ ਸਥਾਨ

" required>

- PTC NEWS

Top News view more...

Latest News view more...

PTC NETWORK