RWA ਪਲਾਟ ਔਨਰ ਵੇਵ ਅਸਟੇਟ ਦੀ ਅਗਵਾਈ ਹੇਠ ਪੰਜਾਬੀ ਵਿਰਸਾ ਮੰਚ ਅਤੇ ਵੇਵ ਅਸਟੇਟ ਨਿਵਾਸੀਆਂ ਵੱਲੋਂ ਆਯੋਜਿਤ ਕੀਤਾ ਗਿਆ ਵਿਸਾਖੀ ਦਾ ਮੇਲਾ
Chandigarh News : ਆਰਡਬਲਿਊਏ ਪਲਾਟ ਔਨਰ ਵੇਵ ਅਸਟੇਟ ਸੈਕਟਰ 85 ਦੀ ਸਰਪਰਸਤੀ ਹੇਠ ,ਪੰਜਾਬੀ ਵਿਰਸਾ ਮੰਚ ਅਤੇ ਵੇਵ ਅਸਟੇਟ ਨਿਵਾਸੀਆਂ ਵੱਲੋਂ ਵਿਸਾਖੀ ਮੇਲਾ 2025 ਕਰਵਾਇਆ ਗਿਆ। ਜਿਸ ਵਿੱਚ ਉੱਘੀਆਂ ਸ਼ਖਸੀਅਤਾਂ ਹਾਜ਼ਰ ਹੋਈਆਂ ਸਨ। ਇਸ ਦੌਰਾਨ ਮੁੱਖ ਮਹਿਮਾਨ ਵਜੋ ਸਾਬਕਾ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ , ਡੀਜੀਪੀ ਪੰਜਾਬ ਅਰਪਿਤ ਸ਼ੁਕਲਾ ਸਣੇ ਉੱਘੇ ਕਲਾਕਾਰ ਗੁਰਪ੍ਰੀਤ ਘੁੱਗੀ , ਨਾਲ ਲਗਦੇ ਪਿੰਡਾਂ ਦੇ ਸਰਪੰਚ , ਐਮਸੀ ਅਤੇ ਕਈ ਖਾਸ ਚਿਹਰੇ ਸ਼ਾਮਲ ਹੋਏ।
ਇਸ ਮੌਕੇ ਆਰਡਬਲਿਊਏ ਦੇ ਪ੍ਰਧਾਨ ਅਮਰਜੀਤ ਸਿੰਘ , ਜਨਰਲ ਸਕੱਤਰ ਐਸ.ਐਸ.ਢਿੱਲੋਂ ਅਤੇ ਸਾਬਕਾ ਜਨਰਲ ਸਕੱਤਰ ਸਤਵਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਇਹ ਮੇਲਾ ਕਰਵਾਉਣ ਦਾ ਮੁੱਖ ਉਦੇਸ਼ ਪੰਜਾਬੀਆਂ ਨੂੰ ਸਾਰੇ ਵਖਰੇਵੇਂ ਭੁਲਾ ਕੇ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨਾਲ ਜੋੜਣਾ ਹੈ। ਇਸ ਪ੍ਰੋਗਰਾਮ ਦੇ ਦੌਰਾਨ eco plantation sector 69 ਦੀ ਟੀਮ ਦੇ ਨਾਲ ਵੇਵ ਅਸਟੇਟ ਵਾਸੀਆਂ ਵੱਲੋ ਕੀਤੇ ਸਮਾਜ ਭਲਾਈ ਦੇ ਕੰਮਾਂ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਨਿਵਾਸੀਆਂ ਨੇ ਲੁੱਡੀ , ਝੂਮਰ ,ਮਲਵਈ ਗਿੱਧਾ ਅਤੇ ਵੇਵ ਅਸਟੇਟ ਦੇ ਬੱਚਿਆਂ ਵੱਲੋਂ ਪੇਸ਼ ਕੀਤੇ ਭੰਗੜੇ ਦਾ ਆਨੰਦ ਲਿਆ। ਖਾਲਸਾ ਸਾਜਣਾ ਦਿਵਸ ਨੂੰ ਸਮਰਪਤਿ ਗੱਤਕਾ ਵੀ ਖੇਡਿਆ ਗਿਆ। ਜੱਸ ਰਾਇਤ ਅਤੇ ਦੀਪ ਫ਼ਤਿਹ ਦੀ ਗਾਇਕੀ ਦਾ ਵੀ ਦਰਸ਼ਕਾਂ ਨੇ ਭਰਪੂਰ ਆਨੰਦ ਲਿਆ। ਖਿੱਚ ਦਾ ਕੇਂਦਰ ਬਣੇ ਗੁਰਪ੍ਰੀਤ ਘੁੱਗੀ ਵੱਲੋਂ ਪੰਜਾਬੀਅਤ ਨੂੰ ਸਮਰਪਿਤ ਗੱਲਬਾਤ ਨਾਲ ਸਭ ਦਾ ਮਨ ਮੋਹ ਲਿਆ।
ਇਹ ਵੀ ਪੜ੍ਹੋ : Amritsar News : ਡਾਇਰੈਕਟਰ ਜਨਰਲ ਰਾਜਵਿੰਦਰ ਸਿੰਘ ਭੱਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
- PTC NEWS