Putin India Visit Dates : ਰੂਸ ਦੇ ਰਾਸ਼ਟਰਪਤੀ ਪੁਤਿਨ ਜਲਦ ਆਉਣਗੇ ਭਾਰਤ, PM ਮੋਦੀ ਨੇ ਦਿੱਤਾ ਸੀ ਸੱਦਾ
Putin India Visit Dates : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜਲਦੀ ਹੀ ਭਾਰਤ ਦਾ ਦੌਰਾ ਕਰਨਗੇ। ਪੁਤਿਨ ਦੀ ਆਉਣ ਵਾਲੀ ਫੇਰੀ ਦੀ ਪੁਸ਼ਟੀ ਕਰਦੇ ਹੋਏ ਕ੍ਰੇਮਲਿਨ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਪੁਤਿਨ ਦੇ ਭਾਰਤ ਦੌਰੇ ਦੀਆਂ ਤਰੀਕਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਫਿਲਹਾਲ ਇਸ ਸਬੰਧੀ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ।
ਪੀਐਮ ਮੋਦੀ ਅਤੇ ਪੁਤਿਨ ਦੀ ਮੁਲਾਕਾਤ ਬਾਰੇ ਅਮਰੀਕਾ ਵਿੱਚ ਰੂਸ ਦੇ ਰਾਜਦੂਤ ਊਸ਼ਾਨੋਵ ਨੇ ਕਿਹਾ ਕਿ ਭਾਰਤ ਅਤੇ ਰੂਸ ਵਿਚਾਲੇ ਹਰ ਸਾਲ ਦੁਵੱਲੀ ਮੀਟਿੰਗ ਕਰਨ ਦਾ ਸਮਝੌਤਾ ਹੁੰਦਾ ਹੈ। ਪੀਐਮ ਮੋਦੀ ਰੂਸ ਆਏ ਹਨ। ਹੁਣ ਰਾਸ਼ਟਰਪਤੀ ਪੁਤਿਨ ਦੀ ਵਾਰੀ ਹੈ। ਸਾਨੂੰ ਪ੍ਰਧਾਨ ਮੰਤਰੀ ਮੋਦੀ ਦਾ ਸੱਦਾ ਮਿਲਿਆ ਹੈ, ਇਸ ਬਾਰੇ ਯਕੀਨੀ ਤੌਰ 'ਤੇ ਸਕਾਰਾਤਮਕ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੁਤਿਨ ਦੇ ਭਾਰਤ ਦੌਰੇ ਦਾ ਪ੍ਰੋਗਰਾਮ ਸਾਲ ਦੇ ਸ਼ੁਰੂ ਵਿੱਚ ਹੀ ਐਲਾਨਿਆ ਜਾਵੇਗਾ।
ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਵੀ ਦੋ ਹਫ਼ਤੇ ਪਹਿਲਾਂ ਪੁਤਿਨ ਦੀ ਭਾਰਤ ਫੇਰੀ ਦਾ ਐਲਾਨ ਕੀਤਾ ਸੀ। ਉਨ੍ਹਾਂ ਇੱਕ ਸਮਾਗਮ ਵਿੱਚ ਕਿਹਾ ਕਿ ਅਸੀਂ ਇਸ ਸਾਲ ਦੋ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਹੈ। ਉਮੀਦ ਹੈ ਕਿ ਅਸੀਂ ਜਲਦੀ ਹੀ ਰਾਸ਼ਟਰਪਤੀ ਪੁਤਿਨ ਦੇ ਭਾਰਤ ਦੌਰੇ ਦੀ ਤਰੀਕ ਬਾਰੇ ਫੈਸਲਾ ਕਰ ਲਵਾਂਗੇ।
ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਤੋਂ ਪਹਿਲਾਂ ਵੀ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਇਸ ਸਾਲ ਜੁਲਾਈ ਵਿੱਚ ਜਦੋਂ ਪ੍ਰਧਾਨ ਮੰਤਰੀ ਮੋਦੀ 22ਵੇਂ ਭਾਰਤ-ਰੂਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਰੂਸ ਗਏ ਸਨ ਤਾਂ ਉਨ੍ਹਾਂ ਨੇ ਪੁਤਿਨ ਨੂੰ ਉੱਥੇ ਸੱਦਾ ਦਿੱਤਾ ਸੀ। ਭਾਰਤ ਅਤੇ ਰੂਸ ਵਿਚਾਲੇ 23ਵੇਂ ਸਿਖਰ ਸੰਮੇਲਨ ਲਈ ਰਾਸ਼ਟਰਪਤੀ ਪੁਤਿਨ ਦੇ ਦਿੱਲੀ ਆਉਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : BRICS : ''ਨਵੀਂ ਕਰੰਸੀ ਲਿਆਂਦੀ ਤਾਂ 100 ਫ਼ੀਸਦੀ ਟੈਰਿਫ਼ ਲਾਵਾਂਗੇ'', ਟਰੰਪ ਦੀ ਭਾਰਤ ਸਮੇਤ ਚੀਨ ਤੇ ਰੂਸ ਨੂੰ ਸਿੱਧੀ ਧਮਕੀ
- PTC NEWS