Tue, Sep 17, 2024
Whatsapp

Rose Petals Benefits : ਗੁਲਾਬ ਦੇ ਪੱਤੇ ਖਾਣ ਦੇ ਕੀ ਹਨ ਲਾਭ, ਜਾਣੋ 5 ਵੱਡੇ ਫਾਇਦੇ

Rose Petals Benefits : ਗੁਲਾਬ ਦੇ ਫੁੱਲਾਂ ਨੂੰ ਚਬਾ ਕੇ ਜ਼ਰੂਰ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਅਜਿਹੇ ਕਈ ਵਿਟਾਮਿਨ ਪਾਏ ਜਾਣਦੇ ਹਨ, ਜੋ ਦਿਮਾਗ ਨੂੰ ਸ਼ਾਂਤ ਕਰਦੇ ਹਨ ਅਤੇ ਚਿੰਤਾ ਨੂੰ ਵੀ ਕੰਟਰੋਲ ਕਰਦੇ ਹਨ।

Reported by:  PTC News Desk  Edited by:  KRISHAN KUMAR SHARMA -- September 05th 2024 04:02 PM
Rose Petals Benefits : ਗੁਲਾਬ ਦੇ ਪੱਤੇ ਖਾਣ ਦੇ ਕੀ ਹਨ ਲਾਭ, ਜਾਣੋ 5 ਵੱਡੇ ਫਾਇਦੇ

Rose Petals Benefits : ਗੁਲਾਬ ਦੇ ਪੱਤੇ ਖਾਣ ਦੇ ਕੀ ਹਨ ਲਾਭ, ਜਾਣੋ 5 ਵੱਡੇ ਫਾਇਦੇ

Rose Petals Benefits : ਮਾਹਿਰਾਂ ਮੁਤਾਬਕ ਗੁਲਾਬ ਨਾ ਸਿਰਫ ਆਪਣੀ ਖੁਸ਼ਬੂ ਲਈ ਮਸ਼ਹੂਰ ਹੈ ਬਲਕਿ ਆਯੁਰਵੇਦ 'ਚ ਗੁਲਾਬ ਦੇ ਫੁੱਲਾਂ ਦੀ ਵਰਤੋਂ ਜੜੀ ਬੂਟੀ ਦੇ ਰੂਪ 'ਚ ਕੀਤੀ ਜਾਂਦੀ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਈ, ਵਿਟਾਮਿਨ ਸੀ ਅਤੇ ਵਿਟਾਮਿਨ ਏ ਆਦਿ ਬਹੁਤੇ ਵਿਟਾਮਿਨ ਅਤੇ ਖਣਿਜ ਪਾਏ ਜਾਣਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਤਾਂ ਆਉ ਜਾਣਦੇ ਹਾਂ ਗੁਲਾਬ ਦੇ ਫੁੱਲ ਦਾ ਸੇਵਨ ਕਰਨ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ?

ਚਿੰਤਾ ਘਟਾਉਣ 'ਚ ਮਦਦਗਾਰ : ਜੇਕਰ ਤੁਹਾਨੂੰ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲੈ ਕੇ ਚਿੰਤਾ ਰਹਿੰਦੀ ਹੈ ਤਾਂ ਤੁਹਾਨੂੰ ਗੁਲਾਬ ਦੇ ਫੁੱਲਾਂ ਨੂੰ ਚਬਾ ਕੇ ਜ਼ਰੂਰ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਅਜਿਹੇ ਕਈ ਵਿਟਾਮਿਨ ਪਾਏ ਜਾਣਦੇ ਹਨ, ਜੋ ਦਿਮਾਗ ਨੂੰ ਸ਼ਾਂਤ ਕਰਦੇ ਹਨ ਅਤੇ ਚਿੰਤਾ ਨੂੰ ਵੀ ਕੰਟਰੋਲ ਕਰਦੇ ਹਨ।


ਪੇਟ ਦੀਆਂ ਸਮਸਿਆਵਾਂ ਨੂੰ ਦੂਰ ਕਰਨ ਲਈ ਫਾਇਦੇਮੰਦ : ਪੇਟ ਦੀਆਂ ਸਮਸਿਆਵਾਂ ਤੋਂ ਪੀੜਤ ਲੋਕਾਂ ਨੂੰ ਗੁਲਾਬ ਦੇ ਫੁੱਲ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀਬੈਕਟੀਰੀਅਲ ਤੱਤ ਪਾਏ ਜਾਣਦੇ ਹਨ, ਜੋ ਜੁਲਾਬ ਦਾ ਕੰਮ ਕਰਦੇ ਹਨ ਅਤੇ ਪਾਚਨ ਨੂੰ ਮਜ਼ਬੂਤ ​​ਰੱਖਣ 'ਚ ਮਦਦ ਕਰਦੇ ਹਨ।

ਦਰਦ ਨੂੰ ਦੂਰ ਕਰਨ 'ਚ ਮਦਦਗਾਰ : ਜਿਨ੍ਹਾਂ ਲੋਕਾਂ ਨੂੰ ਸਿਰ ਅਤੇ ਪੈਰਾਂ 'ਚ ਲਗਾਤਾਰ ਦਰਦ ਰਹਿੰਦਾ ਹੈ, ਉਨ੍ਹਾਂ ਨੂੰ ਗੁਲਾਬ ਦੇ ਫੁੱਲ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਣਦੇ ਹਨ, ਜੋ ਦਰਦ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।

ਇਮਿਊਨਿਟੀ ਵਧਾਉਣ ਲਈ ਫਾਇਦੇਮੰਦ : ਜੇਕਰ ਤੁਸੀਂ ਆਪਣੇ ਸਰੀਰ 'ਚ ਇਮਿਊਨਿਟੀ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਗੁਲਾਬ ਦਾ ਫੁੱਲ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਅਤੇ ਆਇਰਨ ਪਾਇਆ ਜਾਂਦਾ ਹੈ, ਜੋ ਇਮਿਊਨਿਟੀ ਨੂੰ ਵਧਾਉਂਦਾ ਹੈ ਅਤੇ ਮੋਸਮੀ ਬਿਮਾਰੀਆਂ ਤੋਂ ਬਚਾਉਣ 'ਚ ਮਦਦ ਕਰਦਾ ਹੈ।

ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦਗਾਰ : ਜੇਕਰ ਤੁਹਾਨੂੰ ਚੰਗੀ ਨੀਂਦ ਨਹੀਂ ਆਉਂਦੀ ਤਾਂ ਤੁਹਾਨੂੰ ਗੁਲਾਬ ਦੇ ਫੁੱਲ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਇਸ ਦੇ ਸੇਵਨ ਨਾਲ ਨਾ ਸਿਰਫ ਤੁਹਾਡੀ ਨੀਂਦ ਚੰਗੀ ਹੋਵੇਗੀ ਸਗੋਂ ਤੁਹਾਡਾ ਮੂਡ ਵੀ ਤਰੋਤਾਜ਼ਾ ਰਹੇਗਾ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

- PTC NEWS

Top News view more...

Latest News view more...

PTC NETWORK