America Airlines Plane Collides : ਅਮਰੀਕਾ ’ਚ ਵੱਡਾ ਹਾਦਸਾ, ਲੈਂਡਿੰਗ ਦੌਰਾਨ ਹੈਲੀਕਾਪਟਰ ਨਾਲ ਟਕਰਾਇਆ US ਏਅਰਲਾਈਨਜ਼ ਦਾ ਜਹਾਜ਼
America US Airlines Plane Collides : ਅਮਰੀਕਾ ਵਿੱਚ ਇੱਕ ਭਿਆਨਕ ਹਵਾਈ ਹਾਦਸਾ ਵਾਪਰਿਆ ਹੈ। ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਅਨੁਸਾਰ ਬੁੱਧਵਾਰ ਨੂੰ ਵਾਸ਼ਿੰਗਟਨ ਡੀਸੀ ਦੇ ਰੋਨਾਲਡ ਰੀਗਨ ਨੈਸ਼ਨਲ ਏਅਰਪੋਰਟ ਦੇ ਨੇੜੇ ਲੈਂਡਿੰਗ ਦੌਰਾਨ ਅਮਰੀਕਨ ਏਅਰਲਾਈਨਜ਼ ਦੀ ਫਲਾਈਟ 5342 ਇੱਕ ਬਲੈਕ ਹਾਕ ਹੈਲੀਕਾਪਟਰ ਨਾਲ ਟਕਰਾ ਗਈ।
ਇਸ ਘਟਨਾ ਤੋਂ ਬਾਅਦ ਹਵਾਈ ਅੱਡੇ ਤੋਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਰੋਨਾਲਡ ਰੀਗਨ ਰਾਸ਼ਟਰੀ ਹਵਾਈ ਅੱਡੇ ਨੇ ਬੁੱਧਵਾਰ ਦੇਰ ਰਾਤ ਇੱਕ ਬਿਆਨ ਜਾਰੀ ਕਰਕੇ ਇਸਦੀ ਪੁਸ਼ਟੀ ਕੀਤੀ।
ਜਹਾਜ਼ ਹਾਦਸੇ ਦੀ ਸੂਚਨਾ ਮਿਲਦੇ ਹੀ ਐਮਰਜੈਂਸੀ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਅਤੇ ਸਥਿਤੀ ਨੂੰ ਕਾਬੂ ਕੀਤਾ। ਵਾਸ਼ਿੰਗਟਨ ਡੀਸੀ ਫਾਇਰ ਡਿਪਾਰਟਮੈਂਟ ਨੇ ਵੱਖਰੇ ਤੌਰ 'ਤੇ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ : iPhone ਵਰਤਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਛੇਤੀ ਮਿਲੇਗੀ Elon Musk ਦੀ ਇਹ ਸਹੂਲਤ, ਪੜ੍ਹੋ ਖ਼ਬਰ
- PTC NEWS