Sun, Jun 30, 2024
Whatsapp

ਮੋਹਾਲੀ : ਫੇਜ਼-10 'ਚ ਜਵੈਲਰ ਦੀ ਦੁਕਾਨ 'ਚ ਬੰਦੂਕ ਦੀ ਨੋਕ 'ਤੇ ਹੋਈ ਲੁੱਟ

Mohali News : ਘਟਨਾ ਵੀਰਵਾਰ ਦੁਪਹਿਰ ਕਰੀਬ 4.45 ਵਜੇ ਵਾਪਰੀ। ਫੇਜ਼-10 ਦੇ ਬੂਥ ਨੰਬਰ 127 ਵਿੱਚ ਸਥਿਤ ਜੀਕੇ ਜਵੈਲਰਜ਼ ਵਿੱਚ ਬੈਠੀ ਇੱਕ ਔਰਤ ਨੂੰ ਬੰਦੂਕ ਦੀ ਨੋਕ ’ਤੇ ਬੰਧਕ ਬਣਾ ਲਿਆ ਅਤੇ ਉੱਥੇ ਪਿਆ ਸੋਨਾ ਕੱਪੜੇ ਵਿੱਚ ਢੱਕ ਕੇ ਫਰਾਰ ਹੋ ਗਿਆ।

Written by  KRISHAN KUMAR SHARMA -- June 27th 2024 07:40 PM -- Updated: June 28th 2024 08:53 AM
ਮੋਹਾਲੀ : ਫੇਜ਼-10 'ਚ ਜਵੈਲਰ ਦੀ ਦੁਕਾਨ 'ਚ ਬੰਦੂਕ ਦੀ ਨੋਕ 'ਤੇ ਹੋਈ ਲੁੱਟ

ਮੋਹਾਲੀ : ਫੇਜ਼-10 'ਚ ਜਵੈਲਰ ਦੀ ਦੁਕਾਨ 'ਚ ਬੰਦੂਕ ਦੀ ਨੋਕ 'ਤੇ ਹੋਈ ਲੁੱਟ

Mohali Phase 10 Loot News : ਮੋਹਾਲੀ ਦੇ ਫੇਜ਼-10 'ਚ ਦਿਨ ਦਿਹਾੜੇ ਦੋ ਨੌਜਵਾਨਾਂ ਨੇ ਬੰਦੂਕ ਦੀ ਨੋਕ 'ਤੇ ਗਹਿਣਿਆਂ ਦੀ ਦੁਕਾਨ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੋਵੇਂ ਨੌਜਵਾਨ ਗਹਿਣਿਆਂ ਦੀ ਦੁਕਾਨ ਤੋਂ ਕਰੀਬ 15 ਲੱਖ ਰੁਪਏ ਦਾ ਸੋਨਾ ਲੁੱਟ ਕੇ ਫਰਾਰ ਹੋ ਗਏ। ਇਹ ਘਟਨਾ ਵੀਰਵਾਰ ਦੁਪਹਿਰ ਕਰੀਬ 4.45 ਵਜੇ ਵਾਪਰੀ। ਫੇਜ਼-10 ਦੇ ਬੂਥ ਨੰਬਰ 127 ਵਿੱਚ ਸਥਿਤ ਜੀਕੇ ਜਵੈਲਰਜ਼ ਵਿੱਚ ਬੈਠੀ ਇੱਕ ਔਰਤ ਨੂੰ ਬੰਦੂਕ ਦੀ ਨੋਕ ’ਤੇ ਬੰਧਕ ਬਣਾ ਲਿਆ ਅਤੇ ਉੱਥੇ ਪਿਆ ਸੋਨਾ ਕੱਪੜੇ ਵਿੱਚ ਢੱਕ ਕੇ ਫਰਾਰ ਹੋ ਗਿਆ।

ਹਾਲਾਂਕਿ ਆਸ-ਪਾਸ ਦੇ ਦੁਕਾਨਦਾਰਾਂ ਨੇ ਲੁਟੇਰਿਆਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਨੌਜਵਾਨ ਵੱਖ-ਵੱਖ ਦਿਸ਼ਾਵਾਂ ਨੂੰ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਮੋਹਾਲੀ ਨੰਬਰ ਐਕਟਿਵਾ 'ਤੇ ਆਏ ਸਨ, ਜਿਨ੍ਹਾਂ ਨੇ ਆਪਣੀ ਐਕਟਿਵਾ ਬੂਥ ਦੇ ਪਿਛਲੇ ਪਾਸੇ ਖੜ੍ਹੀ ਕਰ ਦਿੱਤੀ ਸੀ। ਭੱਜਦੇ ਹੋਏ ਇੱਕ ਲੁਟੇਰੇ ਨੇ ਐਕਟਿਵਾ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੂੰ ਉਸਦੇ ਪਿੱਛੇ ਭੱਜਦੇ ਵੇਖ ਉਹ ਐਕਟਿਵਾ ਮੌਕੇ 'ਤੇ ਹੀ ਛੱਡ ਕੇ ਭੱਜ ਗਿਆ, ਜਿਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਲੁੱਟ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।


ਬੂਥ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਪਤਾ ਲੱਗਿਆ ਕਿ ਇੱਕ ਨੌਜਵਾਨ ਨੇ ਨੀਲੀ ਕਮੀਜ਼ ਪਾਈ ਹੋਈ ਸੀ। ਉਹ ਪਹਿਲਾਂ ਦੁਕਾਨ 'ਤੇ ਆ ਕੇ ਕੁਰਸੀ 'ਤੇ ਬੈਠ ਗਿਆ। ਉਸਨੇ ਆਪਣੇ ਸਿਰ 'ਤੇ ਟੋਪੀ ਪਾਈ ਹੋਈ ਸੀ ਅਤੇ ਉਸਦਾ ਮੂੰਹ ਮਾਸਕ ਨਾਲ ਢੱਕਿਆ ਹੋਇਆ ਸੀ। ਉਸ ਦੀਆਂ ਅੱਖਾਂ 'ਤੇ ਕਾਲੀਆਂ ਐਨਕਾਂ ਸਨ। ਮੁਲਜ਼ਮ ਨੇ ਕੁਝ ਦੇਰ ਔਰਤ ਗੀਤਾਂਜਲੀ ਨਾਲ ਗੱਲਬਾਤ ਕੀਤੀ ਤਾਂ ਇਸ ਦੌਰਾਨ ਹੀ ਦੂਜਾ ਲੁਟੇਰਾ ਵੀ ਦੁਕਾਨ 'ਤੇ ਆ ਗਿਆ। ਦੋਵੇਂ ਲੁਟੇਰੇ ਵੱਖ-ਵੱਖ ਰਸਤਿਆਂ ਤੋਂ ਦੁਕਾਨ ਅੰਦਰ ਦਾਖਲ ਹੋਏ। ਉਸ ਨੇ ਆਪਣੀ ਐਕਟਿਵਾ ਸਾਈਕਲ ਬੂਥ ਵਾਲੇ ਪਾਸੇ ਖੜ੍ਹੀ ਕੀਤੀ ਸੀ। ਦੂਜੇ ਨੌਜਵਾਨ ਨੇ ਨਕਲੀ ਮੁੱਛਾਂ ਅਤੇ ਦਾੜ੍ਹੀ ਰੱਖੀ ਹੋਈ ਸੀ ਅਤੇ ਸਿਰ 'ਤੇ ਟੋਪੀ ਪਾਈ ਹੋਈ ਸੀ। ਇੱਕ ਨੌਜਵਾਨ ਨੇ ਗੀਤਾਂਜਲੀ ਵੱਲ ਬੰਦੂਕ ਤਾਣ ਲਈ ਤੇ ਦੂਜੇ ਨੇ ਸੋਨਾ ਲੁੱਟਣਾ ਸ਼ੁਰੂ ਕਰ ਦਿੱਤਾ।

ਸੂਚਨਾ ਮਿਲਦੇ ਹੀ ਸੀਆਈਏ ਸਟਾਫ਼ ਫੇਜ਼-11 ਦੇ ਐਸਐਚਓ ਨਵੀਨ ਪਾਲ ਲਹਿਲ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਗਏ। ਪੁਲਿਸ ਨੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਇਸ ਦੌਰਾਨ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਲੁੱਟ-ਖੋਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

- PTC NEWS

Top News view more...

Latest News view more...

PTC NETWORK