Hoshiarpur Loot: ਬੇਖੌਫ ਲੁਟੇਰਿਆਂ ਨੇ ਸਪੈਸ਼ਲ ਚਾਇਲਡ ਨੂੰ ਬਣਾਇਆ ਲੁੱਟ ਦਾ ਸ਼ਿਕਾਰ, ਘਟਨਾ CCTV ’ਚ ਕੈਦ
ਵਿੱਕੀ ਅਰੋੜਾ (ਹੁਸ਼ਿਆਰਪੁਰ): ਸੂਬੇ ਭਰ ’ਚ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਦਾ ਵਾਪਰਨਾ ਆਮ ਜਿਹਾ ਹੀ ਬਣ ਕੇ ਰਹਿ ਚੁੱਕਿਆ ਹੈ ਚੋਰਾਂ ਅਤੇ ਲੁਟੇਰਿਆਂ ਦੇ ਬੁਲੰਦ ਹੌਂਸਲੇ ਦੇਖ ਕੇ ਇੰਝ ਜਾਪਦਾ ਹੈ ਕਿ ਉਨ੍ਹਾਂ ’ਚ ਪੁਲਿਸ ਨਾਮ ਦਾ ਕੋਈ ਵੀ ਖੌਫ ਨਹੀਂ ਹੈ ਜਿਸ ਕਾਰਨ ਆਏ ਦਿਨ ਅਜਿਹੀਆਂ ਵਾਰਦਾਤਾਂ ਚ ਇਜ਼ਾਫਾ ਹੀ ਹੁੰਦਾ ਨਜ਼ਰ ਆ ਰਿਹਾ ਹੈ।
ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਵਾਰਡ ਨੰਬਰ 6 ਅਧੀਨ ਆਉਂਦੇ ਮੁਹੱਲਾ ਕ੍ਰਿਸ਼ਨਾ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਗਲੀ ’ਚ ਜਾ ਰਹੇ ਸਪੈਸ਼ਲ ਚਾਇਲਡ ਲੜਕੇ ਤੋਂ 2 ਲੁਟੇਰੇ ਉਸਦਾ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਜਾਂਦੇ ਹਨ। ਉਕਤ ਸਾਰੀ ਲੁੱਟ ਦੀ ਵਾਰਦਾਤ ਗਲੀ ’ਚ ਹੀ ਲੱਗੇ ਸੀਸੀਟੀਵੀ ਕੈਮਰੇ ’ਚ ਵੀ ਕੈਦ ਹੋਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਪਹਿਲਾਂ ਇਕ ਲੁਟੇਰਾ ਨੌਜਵਾਨ ਵੱਲ ਭੱਜ ਕੇ ਆਉਂਦਾ ਹੈ ਤੇ ਫਿਰ ਉਸ ਕੋਲੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕਰਦਾ ਹੈ।
ਹਾਲਾਂਕਿ ਇਸ ਦੌਰਾਨ ਉਕਤ ਪੀੜਤ ਨੌਜਵਾਨ ਵਲੋਂ ਲੁਟੇਰੇ ਦਾ ਕਾਫੀ ਡੱਟ ਕੇ ਮੁਕਾਬਲਾ ਵੀ ਕੀਤਾ ਜਾਂਦਾ ਹੈ ਪਰ ਲੁਟੇਰੇ ਵਲੋਂ ਕਾਫੀ ਜ਼ੋਰ ਜ਼ਬਰੀ ਕਰਨ ਤੋਂ ਬਾਅਦ ਉਸਦਾ ਮੋਬਾਈਲ ਖੋਹ ਲਿਆ ਜਾਂਦਾ ਹੈ ਤੇ ਇਸ ਦੌਰਾਨ ਲੁਟੇਰੇ ਦਾ ਦੂਜਾ ਸਾਥੀ ਵੀ ਭੱਜ ਕੇ ਉਸ ਕੋਲ ਆ ਜਾਂਦਾ ਹੈ।
ਸੀਸੀਟੀਵੀ ’ਚ ਲੁਟੇਰਿਆਂ ਨੂੰ ਸਾਫ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਚਿੱਟੇ ਦਿਨ ਹੀ ਲੁਟੇਰੇ ਆਪਣੇ ਇਰਾਦਿਆਂ ਨੂੰ ਅੰਜਾਮ ਦੇ ਰਹੇ ਹਨ ਤੇ ਲੁਟੇਰਿਆਂ ਦੇ ਅਜਿਹੇ ਬੁਲੰਦ ਹੌਂਸਲੇ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹਦੇ ਦਿਖਾਈ ਦੇ ਰਹੇ ਹਨ।
ਹਾਲਾਂਕਿ ਮਾਮਲੇ ਸਬੰਧੀ ਹੁਸ਼ਿਆਰਪੁਰ ਦੀ ਸਿਟੀ ਪੁਲਿਸ ਵਲੋਂ ਇਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਉਹ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲੈਣਗੇ।
ਇਹ ਵੀ ਪੜ੍ਹੋ: Jammu Kashmir Encounter: ਜੰਮੂ-ਕਸ਼ਮੀਰ ਦੇ ਉੜੀ-ਹਥਲੰਗਾ 'ਚ 2 ਅੱਤਵਾਦੀ ਢੇਰ, ਤਲਾਸ਼ੀ ਮੁਹਿੰਮ ਜਾਰੀ
- PTC NEWS