Sun, Oct 6, 2024
Whatsapp
ਪHistory Of Haryana Elections
History Of Haryana Elections

Faridkot Loot: ਸ਼੍ਰੀ ਅਮਰਨਾਥ ਦੀ ਯਾਤਰਾ ’ਤੇ ਜਾ ਰਹੇ ਸ਼ਰਧਾਲੂਆਂ ’ਤੇ ਲੁਟੇਰਿਆਂ ਨੇ ਕੀਤਾ ਹਮਲਾ

ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਮੋਟਰਸਾਈਕਲ ਅੱਗੇ ਪਿੱਛੇ ਆ ਰਹੇ ਸੀ। ਲੁਟੇਰਿਆਂ ਨੇ ਪਹਿਲਾਂ ਇੱਕ ਬਾਇਕ ਦੇ ਡਾਂਗ ਮਾਰੀ ਪਰ ਉਹ ਬਚ ਕੇ ਨਿਕਲ ਗਿਆ ਪਰ ਪਿੱਛੋਂ ਦੂਜੇ ਬਾਇਕ ’ਤੇ ਆ ਰਹੇ ਦੋ ਲੜਕਿਆਂ ’ਤੇ ਹਮਲਾ ਕਰ ਦਿੱਤਾ

Reported by:  PTC News Desk  Edited by:  Aarti -- July 07th 2024 04:35 PM
Faridkot Loot: ਸ਼੍ਰੀ ਅਮਰਨਾਥ ਦੀ ਯਾਤਰਾ ’ਤੇ ਜਾ ਰਹੇ ਸ਼ਰਧਾਲੂਆਂ ’ਤੇ ਲੁਟੇਰਿਆਂ ਨੇ ਕੀਤਾ ਹਮਲਾ

Faridkot Loot: ਸ਼੍ਰੀ ਅਮਰਨਾਥ ਦੀ ਯਾਤਰਾ ’ਤੇ ਜਾ ਰਹੇ ਸ਼ਰਧਾਲੂਆਂ ’ਤੇ ਲੁਟੇਰਿਆਂ ਨੇ ਕੀਤਾ ਹਮਲਾ

Faridkot Loot News: ਪੰਜਾਬ ’ਚ ਲਗਾਤਾਰ ਚੋਰੀ ਲੁੱਟ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸੇ ਤਰ੍ਹਾਂ ਦਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਅਮਰਨਾਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ’ਤੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਲੁਟੇਰੇ ਸ਼ਰਧਾਲੂਆਂ ਤੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਨਕਦੀ ਲੁੱਟੀ, ਸਮਾਨ ਅਤੇ ਬਾਈਕ ਖੋਹ ਕੇ ਫਰਾਰ ਹੋ ਗਏ। 

ਜਾਣਕਾਰੀ ਮੁਤਾਬਿਕ ਬਠਿੰਡਾ ਦੇ ਪਿੰਡ ਜੀਦਾ ਤੋਂ ਕਰੀਬ 11 ਮੋਟਰਸਾਈਕਲਾਂ ’ਤੇ ਸਵਾਰ ਹੋਕੇ 22 ਯਾਤਰੀਆਂ ਦਾ ਜਥਾ ਸ਼੍ਰੀ ਅਮਰਨਾਥ ਦੀ ਯਾਤਰਾ ਲਈ ਸਵੇਰ ਕਰੀਬ ਦੋ ਵਜੇ ਨਿਕਲੇ ਅਤੇ ਜਦੋ ਉਹ ਕਰੀਬ ਤਿੰਨ ਵਜੇ ਫਰੀਦਕੋਟ ਦੇ ਨਜ਼ਦੀਕ ਪਹੁੰਚੇ ਤਾਂ ਪਿੰਡ ਚਹਿਲ ਦੇ ਸੇਮਨਾਲੇ ਦੇ ਕੋਲ ਲੁਕ ਕੇ ਬੈਠੇ ਤਿੰਨ ਲੁਟੇਰਿਆਂ ਵੱਲੋਂ ਜਥੇ ’ਚੋ ਇੱਕ ਬਾਇਕ ’ਤੇ ਤੇਜ਼ਧਾਰ ਹਥਿਆਰ ਅਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ, ਜਿਸ ’ਚ ਇੱਕ ਯਾਤਰੀ ਦੇ ਹੱਥ ਦੀ ਉਂਗਲ ਕੱਟੀ ਗਈ ਅਤੇ ਦੂਜੇ ਦੇ ਲੱਤ ’ਤੇ ਸੱਟਾਂ ਵੱਜੀਆਂ ਅਤੇ ਇਸੇ ਹੱਥੋਪਾਈ ’ਚ ਬਾਈਕ ਡਿੱਗ ਗਈ ਅਤੇ ਜਦੋ ਯਾਤਰੀ ਆਪਣੀ ਜਾਨ ਬਚਾਉਣ ਲਈ ਖੇਤ ਵੱਲ ਭੱਜੇ ਤਾਂ ਪਿੱਛੋਂ ਲੁਟੇਰੇ ਉਨ੍ਹਾਂ ਦਾ ਬਾਈਕ,ਸਮਾਨ ਨਾਲ ਭਰੇ ਦੋ ਬੈਗ ਅਤੇ ਨਕਦੀ ਵਗੈਰਾ ਲੁੱਟ ਕੇ ਫਰਾਰ ਹੋ ਗਏ।


ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਮੋਟਰਸਾਈਕਲ ਅੱਗੇ ਪਿੱਛੇ ਆ ਰਹੇ ਸੀ। ਲੁਟੇਰਿਆਂ ਨੇ ਪਹਿਲਾਂ ਇੱਕ ਬਾਇਕ ਦੇ ਡਾਂਗ ਮਾਰੀ ਪਰ ਉਹ ਬਚ ਕੇ ਨਿਕਲ ਗਿਆ ਪਰ ਪਿੱਛੋਂ ਦੂਜੇ ਬਾਇਕ ’ਤੇ ਆ ਰਹੇ ਦੋ ਲੜਕਿਆਂ ’ਤੇ ਹਮਲਾ ਕਰ ਦਿੱਤਾ ਜਿਨ੍ਹਾਂ ਦੀ ਲੁਟੇਰਿਆਂ ਨਾਲ ਹੱਥੋਪਾਈ ਵੀ ਹੋਈ ਪਰ ਲੁਟੇਰਿਆਂ ਵਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਹ ਜਖਮੀ ਹੋ ਗਏ ਅਤੇ ਇਸ ਲੁੱਟ ਦਾ ਸ਼ਿਕਾਰ ਹੋ ਗਏ। ਪਿੱਛੇ ਆ ਰਹੇ ਉਨ੍ਹਾਂ ਦੇ ਬਾਕੀ ਸਾਥੀਆਂ ਨੇ ਜਖਮੀ ਯਾਤਰੀਆਂ ਨੂੰ ਹਸਪਤਾਲ ਲਿਜਾਈਆ ਜਿੱਥੇ ਉਨ੍ਹਾਂ ਦਾ ਇਲਾਜ਼ ਕਰਵਾਇਆ।

ਫਿਲਹਾਲ ਪੁਲਿਸ ਵੱਲੋਂ ਘਟਨਾ ਵਾਲੀ ਜਗ੍ਹਾ ’ਤੇ ਆਸਪਾਸ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਮੁਲਜ਼ਮਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਲਦ ਲੁਟੇਰਿਆਂ ਨੂੰ ਫੜਿਆ ਜਾ ਸਕੇ। ਉੱਥੇ ਯਾਤਰੀਆਂ ਵੱਲੋਂ ਅਜਿਹੇ ਹਾਲਾਤਾਂ ਤੇ ਚਿੰਤਾ ਪ੍ਰਗਟ ਕਰਦੇ ਕਿਹਾ ਕਿ ਪੰਜਾਬ ’ਚ ਅਜਿਹੀਆਂ ਘਟਨਾਵਾਂ ਵਧਣਾ ਚਿੰਤਾ ਦਾ ਕਾਰਨ ਹੈ ਜਿਸ ਵੱਲ ਪ੍ਰਸ਼ਾਸ਼ਨ ਨੂੰ ਧਿਆਨ ਦੇਣ ਦੀ ਲੋੜ ਹੈ।

ਇਹ ਵੀ ਪੜ੍ਹੋ: Mohinder Singh Kaypee Wife Death: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਕੇਪੀ ਨੂੰ ਲੱਗਾ ਵੱਡਾ ਸਦਮਾ, ਪਤਨੀ ਦਾ ਹੋਇਆ ਦੇਹਾਂਤ

- PTC NEWS

Top News view more...

Latest News view more...

PTC NETWORK