Wed, Jan 15, 2025
Whatsapp

ਮੁਤਕਸਰ 'ਚ ਦਵਾਈ ਲੈਣ ਜਾ ਰਹੇ ਪਿਓ-ਪੁੱਤ 'ਤੇ ਹਮਲਾ, ਪਿਓ ਦੀ ਮੌਤ, ਬੱਚਾ ਗੰਭੀਰ ਜ਼ਖ਼ਮੀ

Muktsar News : ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਪਿਓ-ਪੁੱਤ ਦਵਾਈ ਲੈਣ ਜਾ ਰਹੇ ਸਨ ਕਿ ਰਸਤੇ 'ਚ ਅਣਪਛਾਤਿਆਂ ਨੇ ਲੁੱਟ ਦੀ ਨੀਅਤ ਨਾਲ ਘੇਰ ਕੇ ਹਮਲਾ ਕਰ ਦਿੱਤਾ, ਜਿਸ 'ਚ ਲਖਵੀਰ ਸਿੰਘ ਵਾਸੀ ਬਾਜਾ ਮਰਾੜ੍ਹ ਦੀ ਮੌਤ ਹੋ ਗਈ।

Reported by:  PTC News Desk  Edited by:  KRISHAN KUMAR SHARMA -- September 06th 2024 11:28 AM -- Updated: September 06th 2024 03:33 PM
ਮੁਤਕਸਰ 'ਚ ਦਵਾਈ ਲੈਣ ਜਾ ਰਹੇ ਪਿਓ-ਪੁੱਤ 'ਤੇ ਹਮਲਾ, ਪਿਓ ਦੀ ਮੌਤ, ਬੱਚਾ ਗੰਭੀਰ ਜ਼ਖ਼ਮੀ

ਮੁਤਕਸਰ 'ਚ ਦਵਾਈ ਲੈਣ ਜਾ ਰਹੇ ਪਿਓ-ਪੁੱਤ 'ਤੇ ਹਮਲਾ, ਪਿਓ ਦੀ ਮੌਤ, ਬੱਚਾ ਗੰਭੀਰ ਜ਼ਖ਼ਮੀ

Muktsar News : ਸ੍ਰੀ ਮੁਕਤਸਰ ਸਾਹਿਬ 'ਚ ਸਵੇਰ ਸਮੇਂ ਮੰਦਭਾਗੀ ਘਟਨਾ ਵਾਪਰੀ ਹੈ। ਨਜਦੀਕੀ ਪਿੰਡ ਮਰਾੜ ਕਲਾਂ 'ਚ ਵਾਪਰੀ ਘਟਨਾ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਉਸ ਦਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਪਿਓ-ਪੁੱਤ ਦਵਾਈ ਲੈਣ ਜਾ ਰਹੇ ਸਨ ਕਿ ਰਸਤੇ 'ਚ ਅਣਪਛਾਤਿਆਂ ਨੇ ਲੁੱਟ ਦੀ ਨੀਅਤ ਨਾਲ ਘੇਰ ਕੇ ਹਮਲਾ ਕਰ ਦਿੱਤਾ, ਜਿਸ 'ਚ ਲਖਵੀਰ ਸਿੰਘ ਵਾਸੀ ਬਾਜਾ ਮਰਾੜ੍ਹ ਦੀ  ਮੌਤ ਹੋ ਗਈ।

ਜਾਣਕਾਰੀ ਅਨੁਸਾਰ ਲਖਵੀਰ ਸਿੰਘ ਆਪਣੇ ਬੱਚੇ ਪਿਆਰਜੀਤ ਨਾਲ ਬਠਿੰਡਾ ਵਿਖੇ ਕਾਰ 'ਤੇ ਦਵਾਈ ਲੈਣ ਜਾ ਰਿਹਾ ਸੀ। ਇਸ ਦੌਰਾਨ ਪਿੰਡ ਮਰਾੜ ਤੋਂ ਖਾਰਾ ਲਿੰਕ ਸੜਕ 'ਤੇ ਲੁਟੇਰਿਆਂ ਨੇ ਘੇਰ ਲਿਆ ਦੱਸਿਆ ਜਾ ਰਿਹਾ ਹੈ। ਜਿਨ੍ਹਾਂ ਨੇ ਲੁੱਟ ਦੀ ਨੀਅਤ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਲਖਵੀਰ ਸਿੰਘ ਦੀ ਮੌਤ ਹੋ ਗਈ। ਜਦਕਿ ਬੱਚਾ ਗੰਭੀਰ ਜ਼ਖਮੀ ਹੋ ਗਿਆ। ਬੱਚੇ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


ਮੌਕੇ 'ਤੇ ਘਟਨਾ ਸਥਾਨ ਉਪਰ ਪੁਲਿਸ ਵੀ ਪਹੁੰਚੀ ਹੋਈ ਸੀ ਅਤੇ ਜਾਂਚ ਕੀਤੀ ਜਾ ਰਹੀ ਸੀ।

- PTC NEWS

Top News view more...

Latest News view more...

PTC NETWORK