Sun, Dec 22, 2024
Whatsapp

Roadrage in Noida: ਰਾਤ 1 ਵਜੇ BMW ਸਵਾਰ ਨੌਜਵਾਨਾਂ ਵੱਲੋਂ ਮਹਿਲਾ ਦਾ ਪਿੱਛਾ, ਬੋਤਲ ਨਾਲ ਕੀਤਾ ਹਮਲਾ... ਵੀਡੀਓ ਆਈ ਸਾਹਮਣੇ

ਕਾਰ ਦੇ ਡੈਸ਼ਬੋਰਡ 'ਚ ਕੈਦ ਹੋਈ ਰੋਡ ਰੇਜ ਘਟਨਾ ਦੀ ਇਸ ਵੀਡੀਓ (Road Rage Video) 'ਚ ਨਜ਼ਰ ਆਏ ਚੌਥੇ ਵਿਅਕਤੀ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਜਾਂਚ ਸ਼ੁਰੂ ਕਰਨ ਤੋਂ ਬਾਅਦ ਯੂਪੀ ਪੁਲਿਸ ਨੇ ਸੋਮਵਾਰ ਸ਼ਾਮ ਨੂੰ ਬੀਟਾ-2 ਖੇਤਰ ਤੋਂ ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ।

Reported by:  PTC News Desk  Edited by:  KRISHAN KUMAR SHARMA -- May 07th 2024 12:53 PM
Roadrage in Noida: ਰਾਤ 1 ਵਜੇ BMW ਸਵਾਰ ਨੌਜਵਾਨਾਂ ਵੱਲੋਂ ਮਹਿਲਾ ਦਾ ਪਿੱਛਾ, ਬੋਤਲ ਨਾਲ ਕੀਤਾ ਹਮਲਾ... ਵੀਡੀਓ ਆਈ ਸਾਹਮਣੇ

Roadrage in Noida: ਰਾਤ 1 ਵਜੇ BMW ਸਵਾਰ ਨੌਜਵਾਨਾਂ ਵੱਲੋਂ ਮਹਿਲਾ ਦਾ ਪਿੱਛਾ, ਬੋਤਲ ਨਾਲ ਕੀਤਾ ਹਮਲਾ... ਵੀਡੀਓ ਆਈ ਸਾਹਮਣੇ

Greater Noida Road Rage Video: ਪੁਲਿਸ ਨੇ ਗ੍ਰੇਟਰ ਨੋਇਡਾ ਵਿੱਚ ਪਿਛਲੇ ਹਫ਼ਤੇ ਰੋਡ ਰੇਜ ਦੀ ਘਟਨਾ ਵਿੱਚ ਸ਼ਾਮਲ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਰ ਦੇ ਡੈਸ਼ਬੋਰਡ 'ਚ ਕੈਦ ਹੋਈ ਰੋਡ ਰੇਜ ਘਟਨਾ ਦੀ ਇਸ ਵੀਡੀਓ (Road Rage Video) 'ਚ ਨਜ਼ਰ ਆਏ ਚੌਥੇ ਵਿਅਕਤੀ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਜਾਂਚ ਸ਼ੁਰੂ ਕਰਨ ਤੋਂ ਬਾਅਦ ਯੂਪੀ ਪੁਲਿਸ ਨੇ ਸੋਮਵਾਰ ਸ਼ਾਮ ਨੂੰ ਬੀਟਾ-2 ਖੇਤਰ ਤੋਂ ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ।

ਪ੍ਰਾਈਵੇਟ ਯੂਨੀਵਰਸਿਟੀ ਦੇ ਹਨ ਵਿਦਿਆਰਥੀ


ਮੀਡੀਆ ਰਿਪੋਰਟ ਦੇ ਅਨੁਸਾਰ ਗ੍ਰੇਟਰ ਨੋਇਡਾ ਦੇ ਵਧੀਕ ਡਿਪਟੀ ਪੁਲਿਸ ਕਮਿਸ਼ਨਰ ਅਸ਼ੋਕ ਕੁਮਾਰ ਨੇ ਕਿਹਾ, "ਪੁਲਿਸ ਨੇ ਵੀਡੀਓ ਦਾ ਖੁਦ ਨੋਟਿਸ ਲੈਂਦਿਆਂ ਭਾਰਤੀ ਦੰਡ ਦੀ ਧਾਰਾ 323 (ਇੱਛਾ ਨਾਲ ਸੱਟ ਪਹੁੰਚਾਉਣ) ਅਤੇ 279 (ਤੇਜ਼ ਚਲਾਉਣਾ) ਦੇ ਤਹਿਤ ਚਾਰ ਸ਼ੱਕੀਆਂ ਦੇ ਖਿਲਾਫ ਪਾਰਕ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।" ਸਾਰੇ ਗ੍ਰੇਟਰ ਨੋਇਡਾ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਬੀਟੈਕ ਵਿਦਿਆਰਥੀ ਹਨ, ਜਿਨ੍ਹਾਂ ਦੀ ਪਛਾਣ ਤਿੰਨਾਂ ਦੀ ਪਛਾਣ ਸਾਕੇਤ, ਵਿਪਿਨ ਅਤੇ ਅਰੁਣ ਵਜੋਂ ਹੋਈ ਹੈ। ਪੁਲਿਸ ਨੇ BMW ਕਾਰ ਵੀ ਜ਼ਬਤ ਕਰ ਲਈ ਹੈ। ਜਦਕਿ ਚੌਥੇ ਮੁਲਜ਼ਮ ਦੀ ਭਾਲ ਜਾਰੀ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਡੈਸ਼ਕੈਮ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਪਿੱਛਾ ਕਰਨ ਦੌਰਾਨ ਬੀ.ਐੱਮ.ਡਬਲਯੂ ਪੀੜਿਤ ਦੀ ਕਾਰ ਨਾਲ ਟਕਰਾ ਜਾਂਦੀ ਹੈ। ਵੀਡੀਓ 'ਚ 2 ਮਈ ਦੀ ਦੇਰ ਰਾਤ ਗ੍ਰੇਟਰ ਨੋਇਡਾ 'ਚ ਬਿਨਾਂ ਰਜਿਸਟ੍ਰੇਸ਼ਨ ਪਲੇਟ ਵਾਲੀ BMW ਕਾਰ ਨੂੰ ਇਕ ਹੋਰ ਕਾਰ ਦਾ ਪਿੱਛਾ ਕਰਦੇ ਦੇਖਿਆ ਗਿਆ। ਸੜਕ 'ਤੇ ਉਸ ਸਮੇਂ ਹੰਗਾਮਾ ਸ਼ੁਰੂ ਹੋ ਗਿਆ ਸੀ, ਜਦੋਂ ਇੱਕ ਬੀਐਮਡਬਲਯੂ ਅਤੇ ਪੀੜਤ ਦੀ ਕਾਰ ਦਾ ਮਾਮੂਲੀ ਸੜਕ ਹਾਦਸਾ ਹੋ ਗਿਆ। ਡੈਸ਼ਕੈਮ ਵੀਡੀਓ ਵਿੱਚ ਪੀੜਤਾ ਦੀ ਆਵਾਜ਼ ਸੁਣੀ ਜਾ ਸਕਦੀ ਹੈ, ਜਿੱਥੇ ਉਹ ਮਦਦ ਲਈ ਪੁਕਾਰ ਰਹੀ ਸੀ ਜਦੋਂ ਉਸੇ ਕਾਰ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

Goons in BMW attacked family at 1 AM in Greater Noida, this is so scary man, also shows the importance of dashcambyu/D_Invincible inCarsIndia
ਨੌਜਵਾਨਾਂ ਨੇ ਪੀੜਤ ਮਹਿਲਾ ਦੀ ਕਾਰ ਨੂੰ ਸੁੰਨਸਾਨ ਥਾਂ 'ਤੇ ਰੋਕਿਆ ਅਤੇ ਫਿਰ ਪਾਣੀ ਵਾਲੀ ਬੋਤਲ ਨਾਲ ਹਮਲਾ ਵੀ ਕੀਤਾ। ਜਦੋਂ ਪਰਿਵਾਰ ਗੱਡੀ ਨੂੰ ਮੋੜ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਪੀੜਤਾ ਦੀ ਕਾਰ 'ਤੇ ਪੱਥਰਬਾਜ਼ੀ ਵੀ ਕਰਦੇ ਵੇਖਿਆ ਗਿਆ। ਪਰਿਵਾਰ ਵੱਲੋਂ ਕਾਨੂੰਨੀ ਤੌਰ 'ਤੇ ਮਾਮਲੇ ਦੀ ਪੈਰਵੀ ਨਾ ਕੀਤੇ ਜਾਣ 'ਤੇ ਪੁਲਿਸ ਨੇ ਆਪਣੇ ਤੌਰ 'ਤੇ ਵੀਡੀਓ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਪੀੜਤਾ ਦੀ ਕਾਰ 'ਚ ਇਕ ਔਰਤ ਸਮੇਤ ਤਿੰਨ ਲੋਕ ਸਵਾਰ ਸਨ, ਜਿਨ੍ਹਾਂ ਦੀ ਆਵਾਜ਼ ਡੈਸ਼ਕੈਮ ਵੀਡੀਓ 'ਚ ਸੁਣੀ ਜਾ ਸਕਦੀ ਹੈ।

- PTC NEWS

Top News view more...

Latest News view more...

PTC NETWORK