Wed, Nov 27, 2024
Whatsapp

5 Doctors Die in Accident : ਡਰਾਈਵਰ ਦੀ ਨੀਂਦ ਦੀ ਝਪਕੀ ਬਣੀ ਡਾਕਟਰਾਂ ਲਈ 'ਕਾਲ', ਡਿਵਾਈਡਰ ਤੋੜ ਕਾਰ ਦੀ ਟਰੱਕ ਨਾਲ ਟੱਕਰ; 5 ਡਾਕਟਰਾਂ ਦੀ ਮੌਤ

ਜਾਣਕਾਰੀ ਮੁਤਾਬਕ ਹਾਦਸਾ ਆਗਰਾ ਲਖਨਊ ਐਕਸਪ੍ਰੈੱਸ ਵੇਅ 'ਤੇ ਕਰੀਬ 3.30 ਵਜੇ ਕਿਲੋਮੀਟਰ ਨੰਬਰ 196 'ਤੇ ਵਾਪਰਿਆ। ਇਸ ਹਾਦਸੇ ਵਿੱਚ ਸੈਫ਼ਈ ਮੈਡੀਕਲ ਯੂਨੀਵਰਸਿਟੀ ਦੇ ਚਾਰ ਡਾਕਟਰਾਂ ਸਮੇਤ ਪੰਜ ਲੋਕਾਂ ਦੀ ਦਰਦਨਾਕ ਮੌਤ ਹੋ ਗਈ।

Reported by:  PTC News Desk  Edited by:  Aarti -- November 27th 2024 01:51 PM -- Updated: November 27th 2024 01:53 PM
5 Doctors Die in Accident  : ਡਰਾਈਵਰ ਦੀ ਨੀਂਦ ਦੀ ਝਪਕੀ ਬਣੀ ਡਾਕਟਰਾਂ ਲਈ 'ਕਾਲ', ਡਿਵਾਈਡਰ ਤੋੜ ਕਾਰ ਦੀ ਟਰੱਕ ਨਾਲ ਟੱਕਰ; 5 ਡਾਕਟਰਾਂ ਦੀ ਮੌਤ

5 Doctors Die in Accident : ਡਰਾਈਵਰ ਦੀ ਨੀਂਦ ਦੀ ਝਪਕੀ ਬਣੀ ਡਾਕਟਰਾਂ ਲਈ 'ਕਾਲ', ਡਿਵਾਈਡਰ ਤੋੜ ਕਾਰ ਦੀ ਟਰੱਕ ਨਾਲ ਟੱਕਰ; 5 ਡਾਕਟਰਾਂ ਦੀ ਮੌਤ

5 Doctors Die in Accident  :  ਉੱਤਰ ਪ੍ਰਦੇਸ਼ ਦੇ ਕਨੌਜ ਜ਼ਿਲ੍ਹੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਮੌਕ ’ਤੇ ਹੀ 5 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਲਖਨਊ-ਆਗਰਾ ਐਕਸਪ੍ਰੈੱਸ ਵੇਅ 'ਤੇ ਹੋਏ ਭਿਆਨਕ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਇੱਕ ਜ਼ਖਮੀ ਹੈ। ਕਾਰ ਬੇਕਾਬੂ ਹੋ ਕੇ ਡਿਵਾਈਡਰ ਤੋੜ ਕੇ ਦੂਜੇ ਪਾਸੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਸੈਫ਼ਈ ਮੈਡੀਕਲ ਯੂਨੀਵਰਸਿਟੀ ਦੇ 5 ਡਾਕਟਰਾਂ ਦੀ ਦਰਦਨਾਕ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਹਾਦਸਾ ਆਗਰਾ ਲਖਨਊ ਐਕਸਪ੍ਰੈੱਸ ਵੇਅ 'ਤੇ ਕਰੀਬ 3.30 ਵਜੇ ਕਿਲੋਮੀਟਰ ਨੰਬਰ 196 'ਤੇ ਵਾਪਰਿਆ। ਇਸ ਹਾਦਸੇ ਵਿੱਚ ਸੈਫ਼ਈ ਮੈਡੀਕਲ ਯੂਨੀਵਰਸਿਟੀ ਦੇ ਡਾਕਟਰਾਂ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਲਖਨਊ ਵਿੱਚ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ।   

ਸਕਾਰਪੀਓ 'ਚ 6 ਲੋਕ ਸਵਾਰ ਸਨ, 5 ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਰਨ ਵਾਲੇ ਡਾਕਟਰ ਮੰਗਲਵਾਰ ਨੂੰ ਇੱਕ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਲਖਨਊ ਵਾਪਸ ਆ ਰਹੇ ਸੀ। ਇਸ ਦੌਰਾਨ ਹਾਦਸਾ ਵਾਪਰ ਗਿਆ।

ਪੁਲਿਸ ਮੁਤਾਬਕ ਮੁਢਲੀ ਜਾਂਚ ਤੋਂ ਪਤਾ ਚੱਲ ਰਿਹਾ ਹੈ ਕਿ ਹਾਦਸਾ ਡਰਾਈਵਰ ਦੀ ਨੀਂਦ ਅਤੇ ਤੇਜ਼ ਰਫ਼ਤਾਰ ਕਾਰਨ ਵਾਪਰਿਆ ਹੈ। ਸਕਾਰਪੀਓ ਗੱਡੀ ਨੇ ਪਹਿਲਾਂ ਡਿਵਾਈਡਰ ਤੋੜਿਆ ਅਤੇ ਫਿਰ ਕਈ ਗੇੜੇ ਕੱਢਦੇ ਹੋਏ ਦੂਜੀ ਲੇਨ 'ਤੇ ਪਹੁੰਚ ਗਈ। ਉਸ ਲੇਨ ਵਿੱਚ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਸਕਾਰਪੀਓ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੀ ਸੂਚਨਾ ਸਵੇਰੇ 3:43 ਵਜੇ ਕੰਟਰੋਲ ਰੂਮ ਨੰਬਰ 'ਤੇ ਮਿਲੀ। 


- PTC NEWS

Top News view more...

Latest News view more...

PTC NETWORK