Mon, Apr 28, 2025
Whatsapp

Horrible Road Accident : ਸ਼ਰਾਬੀ ਟਿੱਪਰ ਚਾਲਕ ਨੇ ਸੜਕ ਕਿਨਾਰੇ ਜਾ ਰਹੇ ਲੋਕਾਂ ਨੂੰ ਦਰੜਿਆ; ਬੱਚਿਆਂ ਸਣੇ ਤਿੰਨ ਦੀ ਮੌਤ

ਦੱਸਿਆ ਜਾ ਰਿਹਾ ਹੈ ਕਿ ਬਲਾਕ ਹਾਜੀਪੁਰ ਦੇ ਅੱਡਾ ਬੁੱਢਾਬੜ ਨੇੜੇ ਸੜਕ ਕਿਨਾਰੇ ਜਾ ਰਹੇ ਕੁਝ ਵਿਅਕਤੀ ਬੱਚਿਆਂ ਸਣੇ ਆ ਜਾ ਰਹੇ ਸੀ ਕਿ ਇੱਕ ਤੇਜ਼ ਰਫਤਾਰ ਟਿੱਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ

Reported by:  PTC News Desk  Edited by:  Aarti -- April 16th 2025 12:57 PM
Horrible Road Accident : ਸ਼ਰਾਬੀ ਟਿੱਪਰ ਚਾਲਕ ਨੇ ਸੜਕ ਕਿਨਾਰੇ ਜਾ ਰਹੇ ਲੋਕਾਂ ਨੂੰ ਦਰੜਿਆ; ਬੱਚਿਆਂ ਸਣੇ ਤਿੰਨ ਦੀ ਮੌਤ

Horrible Road Accident : ਸ਼ਰਾਬੀ ਟਿੱਪਰ ਚਾਲਕ ਨੇ ਸੜਕ ਕਿਨਾਰੇ ਜਾ ਰਹੇ ਲੋਕਾਂ ਨੂੰ ਦਰੜਿਆ; ਬੱਚਿਆਂ ਸਣੇ ਤਿੰਨ ਦੀ ਮੌਤ

Horrible Road Accident :  ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆ ਦੇ ਬਲਾਕ ਹਾਜੀਪੁਰ ਦੇ ਅੱਡਾ ਬੁੱਢਾਬੜ ਨਜ਼ਦੀਕ ਟਿੱਪਰ ਦੀ ਚਪੇਟ ਵਿੱਚ ਆ ਗਿਆ। ਹਾਦਸਾ ਇੰਨ੍ਹਾਂ ਜਿਆਦਾ ਭਿਆਨਕ ਸੀ ਕਿ ਮੌਕੇ ’ਤੇ ਦੋ ਬੱਚਿਆਂ ਸਣੇ ਤਿੰਨ ਦੀ ਮੌਤ ਹੋ ਗਈ। 

ਦੱਸਿਆ ਜਾ ਰਿਹਾ ਹੈ ਕਿ  ਬਲਾਕ ਹਾਜੀਪੁਰ ਦੇ ਅੱਡਾ ਬੁੱਢਾਬੜ ਨੇੜੇ ਸੜਕ ਕਿਨਾਰੇ ਜਾ ਰਹੇ ਕੁਝ ਵਿਅਕਤੀ ਬੱਚਿਆਂ ਸਣੇ ਆ ਜਾ ਰਹੇ ਸੀ ਕਿ ਇੱਕ ਤੇਜ਼ ਰਫਤਾਰ ਟਿੱਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ’ਚ ਤਿੰਨ ਜਣਿਆ ਦੀ ਮੌਤ ਹੋ ਗਈ ਜਦਕਿ ਇਸ ਵਿੱਚ ਦੋ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਹਸਪਤਾਲ ਤੋਂ ਰੈਫਰ ਕਰਨ ਦੌਰਾਨ ਰਸਤੇ ਵਿੱਚ ਹੀ ਮੌਤ ਹੋ ਗਈ ਸੀ। 


ਜਾਣਕਾਰੀ ਦਿੰਦੇ ਸਿਵਲ ਹਸਪਤਾਲ ਹਾਜੀਪੁਰ ਦੇ ਡਾਕਟਰ ਹਰਮਿੰਦਰ ਸਿੰਘ ਨੇ ਦੱਸਿਆ ਉਹਨਾਂ ਕੋਲ ਦੇਰ ਰਾਤ ਸੜਕ ਹਾਦਸੇ ਦਾ ਸ਼ਿਕਾਰ ਹੋਏ ਚਾਰ ਜ਼ਖਮੀ ਹਾਲਤ ਵਿੱਚ ਮਰੀਜ ਲਿਆਦੇ ਗਏ ਹਨ। ਜਿਸ ਵਿੱਚ ਦੋ ਬੱਚਿਆ ਦੀ ਮੌਕੇ ’ਤੇ ਮੌਤ ਹੋ ਗਈ। 

ਸਥਾਨਕ ਲੋਕਾਂ ਨੇ ਦੱਸਿਆ ਕਿ ਟਿੱਪਰ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਗੱਡੀ ਤੇਜ਼ ਰਫ਼ਤਾਰ ’ਚ ਹੋਣ ਕਾਰਨ ਸੰਤੁਲਨ ਵਿਗੜਨ ਅਤੇ ਸੜਕ ਕਿਨਾਰੇ ਜਾ ਰਹੇ ਵਿਅਕਤੀਆ ਅਤੇ ਬੱਚਿਆ ਨੂੰ ਟਿੱਪਰ ਨੇ ਆਪਣੀ ਲਪੇਟ ਵਿੱਚ ਲੈ ਲਿਆ। 

ਇਹ ਵੀ ਪੜ੍ਹੋ : Nawal Agrawal Resigns : ਪੰਜਾਬ ਸਰਕਾਰ ਦੇ ਮੁੱਖ ਗਵਰਨੈਂਸ ਅਫਸਰ ਨਵਲ ਅਗਰਵਾਲ ਨੇ ਦਿੱਤਾ ਅਸਤੀਫਾ, ਕੇਜਰੀਵਾਲ ਦਾ ਸੀ ਬੇਹੱਦ ਖ਼ਾਸ

- PTC NEWS

Top News view more...

Latest News view more...

PTC NETWORK