RG Kar Case: ਮੁੱਖ ਦੋਸ਼ੀ ਸੰਜੇ ਰਾਏ ਖਿਲਾਫ ਚਾਰਜਸ਼ੀਟ ਦਾਇਰ
RG Kar Case: ਸੀਬੀਆਈ ਨੇ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਸਿਖਿਆਰਥੀ ਡਾਕਟਰ ਨਾਲ ਜ਼ਬਰ-ਜਿਨਾਹ ਅਤੇ ਹੱਤਿਆ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਸੰਜੇ ਰਾਏ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਜਾਣਕਾਰੀ ਮੁਤਾਬਕ ਕੋਲਕਾਤਾ ਦੀ ਵਿਸ਼ੇਸ਼ ਅਦਾਲਤ 'ਚ ਦਾਇਰ ਆਪਣੀ ਚਾਰਜਸ਼ੀਟ 'ਚ ਕੇਂਦਰੀ ਜਾਂਚ ਬਿਊਰੋ ਨੇ ਕਿਹਾ ਕਿ ਸਥਾਨਕ ਪੁਲਿਸ 'ਚ ਸਿਵਲੀਅਨ ਵਲੰਟੀਅਰ ਦੇ ਤੌਰ 'ਤੇ ਕੰਮ ਕਰਦੇ ਸੰਜੇ ਰਾਏ ਨੇ 9 ਅਗਸਤ ਨੂੰ ਕਥਿਤ ਤੌਰ 'ਤੇ ਇਹ ਅਪਰਾਧ ਕੀਤਾ ਸੀ, ਜਦੋਂ ਪੀੜਤਾ ਹਸਪਤਾਲ ਦੇ ਸੈਮੀਨਾਰ ਕਮਰੇ ਵਿੱਚ ਸੌਣ ਲਈ ਚਲਾ ਗਿਆ ਸੀ।
- PTC NEWS