NCRB ਦੀ ਰਿਪੋਰਟ 'ਚ ਵੱਡਾ ਖੁਲਾਸਾ, 32.8% ਅਪਰਾਧ ਦਰ ਅਤੇ ਗ੍ਰਿਫ਼ਤਾਰੀਆਂ ਸਭ ਤੋਂ ਵੱਧ
ਚੰਡੀਗੜ੍ਹ: ਨਸ਼ਿਆਂ ਦੀ ਤਸਕਰੀ ਪੰਜਾਬ ਵਿੱਚ ਇੱਕ ਬਹੁਤ ਹੀ ਚਰਚਿਤ , ਅਪਰਾਧਿਕ ਅਤੇ ਰਾਜਨੀਤਿਕ ਮੁੱਦਾ ਬਣਿਆ ਹੋਇਆ ਹੈ, ਜੋ ਕਿਸੇ ਸਮੇਂ ਨਸ਼ਿਆਂ ਦੀ ਸੂਚੀ ਵਿੱਚ ਸਿਖਰ 'ਤੇ ਸੀ। ਪੰਜਾਬ ਸਰਕਾਰ ਵੱਲੋਂ ਇਸ ਖਤਰੇ ਨੂੰ ਰੋਕਣ ਲਈ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਬਣਾਉਣ ਦੇ ਬਾਵਜੂਦ ਨਸ਼ੇ ਨੂੰ ਠੱਲ ਨਹੀ ਪਈ। ਇਸ ਸਾਲ ਜਾਰੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਦੀ ਰਿਪੋਰਟ ਅਨੁਸਾਰ ਰਾਜ ਹੁਣ ਨਸ਼ਿਆਂ ਦੀ ਵਰਤੋਂ ਅਤੇ ਤਸਕਰੀ ਦੇ ਮਾਮਲੇ ਵਿੱਚ ਤੀਜੇ ਨੰਬਰ 'ਤੇ ਆ ਗਿਆ ਹੈ।
NCRB ਦੀ ਰਿਪੋਰਟ ਦੇ ਖਲਾਸੇ
ਪੰਜਾਬ ਵਿੱਚ ਕਰਾਈਮ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਰਿਪੋਰਟ ਅਨੁਸਾਰ ਕਰਾਈਮ 32.8 ਫੀਸਦੀ ਦਰਜ ਕੀਤਾ ਗਿਆ ਹੈ ਜੋ ਕਿ ਬਾਕੀ ਸੂਬਿਆ ਨਾਲੋ ਵਧੇਰੇ ਹੈ। ਉਥੇ ਹੀ 14078 ਵਿਅਕਤੀ ਉੱਤੇ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤੇ ਗਏ ਹਨ। ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਉੱਤਰ ਪ੍ਰਦੇਸ਼ ਹੁਣ ਐਨਡੀਪੀਐਸ ਐਕਟ ਤਹਿਤ ਦਰਜ 10,432 ਐਫਆਈਆਰਜ਼ ਦੇ ਨਾਲ ਸੂਚੀ ਵਿੱਚ ਸਭ ਤੋਂ ਉੱਪਰ ਹੈ, ਇਸ ਤੋਂ ਬਾਅਦ ਮਹਾਰਾਸ਼ਟਰ (10,078) ਅਤੇ ਪੰਜਾਬ (9,972) ਹਨ। ਇਸ ਸਮੇਂ ਪੰਜਾਬ ਦੀ 30 ਲੱਖ ਤੋਂ ਵੱਧ ਆਬਾਦੀ ਜਾਂ ਲਗਭਗ 15.4 ਫੀਸਦੀ ਲੋਕ ਨਸ਼ਿਆਂ ਦਾ ਸੇਵਨ ਕਰ ਰਹੇ ਹਨ।
ਪੁਲਿਸ ਵੱਲੋਂ ਕੀਤੀਆਂ ਕਾਰਵਾਈਆਂ
ਇਸ ਸਾਲ ਅਗਸਤ ਵਿੱਚ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਸੰਵੇਦਨਸ਼ੀਲ ਰੂਟਾਂ 'ਤੇ ਗਸ਼ਤ ਕਰਨ ਤੋਂ ਇਲਾਵਾ ਨਸ਼ਾ ਪ੍ਰਭਾਵਿਤ ਖੇਤਰਾਂ ਵਿੱਚ ਇੱਕ ਮਹੀਨਾ ਲੰਬੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ 260 ਚੋਟੀ ਦੇ ਅਪਰਾਧੀਆਂ ਸਮੇਤ 2,205 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਕੁੱਲ 1,730 ਐਫਆਈਆਰ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 145 ਵਪਾਰਕ ਮਾਤਰਾਵਾਂ ਨਾਲ ਸਬੰਧਤ ਹਨ। ਪੁਲਿਸ ਨੇ ਸੂਬੇ ਭਰ ਵਿੱਚੋਂ 30 ਕਿਲੋ ਹੈਰੋਇਨ, 75 ਕਿਲੋ ਅਫੀਮ, 9 ਕਿਲੋ ਗਾਂਜਾ ਅਤੇ 185 ਕੁਇੰਟਲ ਬਰਾ, 12.56 ਲੱਖ ਗੋਲੀਆਂ/ਕੈਪਸੂਲ/ਟੀਕੇ/ਫਾਰਮਾ ਓਪੀਔਡ ਦੀਆਂ ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਹਨ।
ਭੰਗ ਦਾ ਹਿਮਾਚਲ ਤੋਂ ਪੰਜਾਬ ਤੱਕ ਦਾ ਸਫ਼ਰ
ਹਿਮਾਚਲ ਪ੍ਰਦੇਸ਼ ਤੋਂ ਭੰਗ ਪੰਜਾਬ ਵਿੱਚ ਦਾਖਲ ਹੁੰਦੀ ਹੈ, ਜਦੋਂ ਕਿ ਅਫੀਮ ਅਤੇ ਭੁੱਕੀ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਆਉਂਦੀ ਹੈ। ਗੋਲਡਨ ਕ੍ਰੇਸੈਂਟ ਕਰਾਸਰੋਡ (ਅਫਗਾਨਿਸਤਾਨ, ਪਾਕਿਸਤਾਨ ਅਤੇ ਈਰਾਨ) ਦੇ ਨੇੜੇ ਸਥਿਤ ਹੋਣ ਕਾਰਨ ਇਸ ਨੂੰ 'ਮੌਤ ਦਾ ਤਿਕੋਣ' ਵੀ ਕਿਹਾ ਜਾਂਦਾ ਹੈ। ਪੰਜਾਬ ਨਸ਼ਾ ਤਸਕਰਾਂ ਲਈ ਇੱਕ ਮੁਨਾਫ਼ਾ ਮੰਡੀ ਹੈ।
ਰਾਜਸਥਾਨ ਨਸ਼ੇ ਦਾ ਗੜ੍ਹ
ਦੇਸ਼ ਵਿੱਚ ਜ਼ਬਤ ਹੋਈ ਕੁੱਲ ਹੈਰੋਇਨ ਦਾ ਪੰਜਵਾਂ ਹਿੱਸਾ ਪੰਜਾਬ ਦਾ ਹੈ। ਸੂਬੇ ਵਿੱਚ ਰਾਜਸਥਾਨ ਦੇ ਗੰਗਾਨਗਰ, ਹਨੂੰਮਾਨਗੜ੍ਹ ਜ਼ਿਲ੍ਹੇ ਅਤੇ ਜੰਮੂ-ਕਸ਼ਮੀਰ ਦੇ ਕਠੂਆ ਤੋਂ ਅਫੀਮ ਦੀ ਤਸਕਰੀ ਕੀਤੀ ਜਾਂਦੀ ਹੈ। ਹੈਰੋਇਨ ਦੀ ਤਸਕਰੀ ਪਾਕਿਸਤਾਨ ਰਾਹੀਂ ਭਾਰਤ ਵਿੱਚ ਹੁੰਦੀ ਹੈ। ਇਸ ਸਾਲ ਹੁਣ ਤੱਕ ਪੰਜਾਬ ਪੁਲਿਸ ਵੱਲੋਂ ਐਨਡੀਪੀਏ ਐਕਟ ਤਹਿਤ 9,500 ਤੋਂ ਵੱਧ ਕੇਸ ਦਰਜ ਕੀਤੇ ਜਾ ਚੁੱਕੇ ਹਨ ਅਤੇ 13,000 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸਿੰਥੈਟਿਕ ਡਰੱਗ ਜਿਵੇਂ ਕਿ ਐਮਫੇਟਾਮਾਈਨ ਅਤੇ ਐਕਸਟਸੀ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਦੇ ਬੱਦੀ ਤੋਂ ਆਉਂਦੇ ਹਨ।
ਇੰਸਟੀਚਿਊਟ ਫਾਰ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨਜ਼, ਚੰਡੀਗੜ੍ਹ ਵੱਲੋਂ ਕੀਤੇ ਗਏ ਇੱਕ ਅਧਿਐਨ ਤੋਂ ਝਲਕਦਾ ਹੈ, ਜਿਸ ਵਿੱਚ ਇਹ ਸਿੱਟਾ ਕੱਢਿਆ ਗਿਆ ਹੈ ਕਿ ਸਰਵੇਖਣ ਕੀਤੇ ਗਏ 75.8 ਫੀਸਦੀ ਨਸ਼ੇੜੀ ਸਰਹੱਦੀ ਜ਼ਿਲ੍ਹਿਆਂ ਵਿੱਚ ਰਹਿੰਦੇ ਸਨ ਅਤੇ ਉਨ੍ਹਾਂ ਦੀ ਉਮਰ 15-35 ਸਾਲ ਦਰਮਿਆਨ ਸੀ।
ਰਿਪੋਰਟ- ਰਵਿੰਦਰ ਮੀਤ
- PTC NEWS