Thu, Sep 19, 2024
Whatsapp

Relationship Secrets : ਆਪਣੇ ਪ੍ਰੇਮੀ ਤੋਂ ਇਹ 5 ਗੱਲਾਂ ਛੁਪਾਉਂਦੀ ਹੈ ਹਰ ਕੁੜੀ, ਜਿੰਨਾ ਮਰਜ਼ੀ ਪੁਰਾਣਾ ਹੋਵੇ ਰਿਸ਼ਤਾ

Girls Secrets : ਕੁੜੀਆਂ ਆਪਣੇ ਸਾਥੀ 'ਤੋਂ ਕੁਝ ਗੱਲਾਂ ਲੁਕਾਉਂਦੀਆਂ ਹਨ, ਭਾਵੇਂ ਰਿਸ਼ਤਾ ਕਿੰਨ੍ਹਾ ਵੀ ਪੁਰਾਣਾ ਹੋਵੇ। ਤਾਂ ਆਉ ਜਾਣਦੇ ਹਾਂ ਅਜਿਹੀਆਂ ਕਿਹੜੀਆਂ ਗੱਲਾਂ ਹਨ, ਜੋ ਕੁੜੀਆਂ ਆਪਣੇ ਸਾਥੀ 'ਤੋਂ ਲੁਕਾਉਂਦੀਆਂ ਹਨ?

Reported by:  PTC News Desk  Edited by:  KRISHAN KUMAR SHARMA -- September 11th 2024 03:13 PM -- Updated: September 11th 2024 03:16 PM
Relationship Secrets : ਆਪਣੇ ਪ੍ਰੇਮੀ ਤੋਂ ਇਹ 5 ਗੱਲਾਂ ਛੁਪਾਉਂਦੀ ਹੈ ਹਰ ਕੁੜੀ, ਜਿੰਨਾ ਮਰਜ਼ੀ ਪੁਰਾਣਾ ਹੋਵੇ ਰਿਸ਼ਤਾ

Relationship Secrets : ਆਪਣੇ ਪ੍ਰੇਮੀ ਤੋਂ ਇਹ 5 ਗੱਲਾਂ ਛੁਪਾਉਂਦੀ ਹੈ ਹਰ ਕੁੜੀ, ਜਿੰਨਾ ਮਰਜ਼ੀ ਪੁਰਾਣਾ ਹੋਵੇ ਰਿਸ਼ਤਾ

Relationship Secrets : ਪੁਰਾਣੇ ਸਮੇਂ ਤੋਂ ਹੀ ਕਿਹਾ ਜਾਂਦਾ ਹੈ ਕਿ ਚੰਗੇ ਰਿਸ਼ਤੇ 'ਚ ਸਾਥੀ ਇੱਕ ਦੂਜੇ ਤੋਂ ਕੁਝ ਵੀ ਨਹੀਂ ਲੁਕਾਉਂਦੇ। ਪਰ ਕੀ ਇਹ ਸੱਚਮੁੱਚ ਹੁੰਦਾ ਹੈ? ਅਜਿਹੇ 'ਚ ਲੋਕਾਂ ਦੇ ਮਨ 'ਚ ਇਹ ਸਵਾਲ ਉੱਠਦਾ ਹੈ ਕੀ ਹਰ ਕੁੜੀ ਸੱਚਮੁੱਚ ਆਪਣੇ ਸਾਥੀ ਨਾਲ ਹਰ ਚੀਜ਼ (ਰਿਸ਼ਤੇ ਦੇ ਰਾਜ਼) ਸਾਂਝੀ ਕਰਦੀ ਹੈ? ਸ਼ਾਇਦ ਨਹੀਂ! ਕਿਉਂਕਿ ਇੱਕ ਖੋਜ 'ਤੋਂ ਪਤਾ ਲੱਗਿਆ ਹੈ ਕਿ ਕੁੜੀਆਂ ਆਪਣੇ ਸਾਥੀ 'ਤੋਂ ਕੁਝ ਗੱਲਾਂ ਲੁਕਾਉਂਦੀਆਂ ਹਨ, ਭਾਵੇਂ ਰਿਸ਼ਤਾ ਕਿੰਨ੍ਹਾ ਵੀ ਪੁਰਾਣਾ ਹੋਵੇ। ਤਾਂ ਆਉ ਜਾਣਦੇ ਹਾਂ ਅਜਿਹੀਆਂ ਕਿਹੜੀਆਂ ਗੱਲਾਂ ਹਨ, ਜੋ ਕੁੜੀਆਂ ਆਪਣੇ ਸਾਥੀ 'ਤੋਂ ਲੁਕਾਉਂਦੀਆਂ ਹਨ?

ਦੂਜੇ ਰਿਸ਼ਤੇ ਦਾ ਜ਼ਿਕਰ : ਵੈਸੇ ਤਾਂ ਕੁੜੀਆਂ ਆਪਣੇ ਰਿਸ਼ਤਿਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੀਆਂ ਹਨ। ਫਿਰ ਵੀ ਕਈ ਵਾਰ ਰਿਸ਼ਤੇ 'ਚ ਹੁੰਦੇ ਹੋਏ, ਉਹ ਕਿਸੇ ਹੋਰ ਵਿਅਕਤੀ ਨੂੰ ਪਸੰਦ ਕਰਦੇ ਹਨ, ਪਰ ਕੀ ਉਹ ਆਪਣੇ ਸਾਥੀ ਨੂੰ ਇਸ ਬਾਰੇ ਦੱਸਦੇ ਹਨ? ਆਮ ਤੌਰ 'ਤੇ ਨਹੀਂ।


ਮੇਲ ਦੋਸਤ : ਬਹੁਤੀਆਂ ਕੁੜੀਆਂ ਆਪਣੇ ਦੋਸਤਾਂ, ਖਾਸ ਕਰਕੇ ਆਪਣੇ ਮਰਦ ਦੋਸਤਾਂ ਬਾਰੇ ਆਪਣੇ ਸਾਥੀਆਂ ਤੋਂ ਲੁਕਾਉਂਦੀਆਂ ਹਨ। ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਜੇਕਰ ਉਨ੍ਹਾਂ ਦੇ ਸਾਥੀ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਕਿਸੇ ਮਰਦ ਨਾਲ ਗੱਲ ਕਰਦੀ ਹੈ ਤਾਂ ਉਹ ਵੀ ਕਿਸੇ ਹੋਰ ਕੁੜੀ ਨਾਲ ਗੱਲ ਕਰਨਾ ਸ਼ੁਰੂ ਕਰ ਸਕਦਾ ਹੈ ਜਾਂ ਰਿਸ਼ਤਾ ਵਿਗੜ ਸਕਦਾ ਹੈ।

ਪੁਰਾਣੇ ਪਿਆਰ ਦੀ ਯਾਦ : ਜਿਵੇਂ ਤੁਸੀਂ ਜਾਣਦੇ ਹੋ ਕਿ ਹਰ ਕੋਈ ਬ੍ਰੇਕਅੱਪ ਤੋਂ ਬਾਅਦ ਅੱਗੇ ਵਧਣਾ ਚਾਹੁੰਦਾ ਹੈ, ਪਰ ਅਤੀਤ ਦੀਆਂ ਯਾਦਾਂ ਹਮੇਸ਼ਾ ਸਾਨੂੰ ਪਰੇਸ਼ਾਨ ਕਰਦੀਆਂ ਹਨ। ਕੁੜੀਆਂ ਖਾਸ ਤੌਰ 'ਤੇ ਅਕਸਰ ਇਸ ਭਾਵਨਾ ਨੂੰ ਆਪਣੇ ਅੰਦਰ ਰੱਖਦੀਆਂ ਹਨ ਜਦੋਂ ਉਹ ਆਪਣੇ ਪੁਰਾਣੇ ਪ੍ਰੇਮੀ ਨੂੰ ਯਾਦ ਕਰਦੀਆਂ ਹਨ।

ਸੈਕਸ ਲਾਈਫ਼ : ਬਹੁਤੀਆਂ ਕੁੜੀਆਂ ਆਪਣੇ ਸਾਥੀ ਨਾਲ ਸੈਕਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦੀਆਂ। ਖ਼ਾਸਕਰ ਜਦੋਂ ਸੈਕਸ ਪੁਜ਼ੀਸ਼ਨ ਜਾਂ ਉਨ੍ਹਾਂ ਦੀ ਇੱਛਾ ਦੀ ਗੱਲ ਆਉਂਦੀ ਹੈ। ਅੱਜ ਵੀ ਕੁੜੀਆਂ ਅਕਸਰ ਇਸ ਬਾਰੇ ਗੱਲ ਕਰਨ ਤੋਂ ਝਿਜਕਦੀਆਂ ਹਨ।

ਪਰਿਵਾਰ ਦੀ ਅਸਲੀਅਤ : ਕੁੜੀਆਂ ਅਕਸਰ ਆਪਣੇ ਪਰਿਵਾਰ ਦੀ ਬਹੁਤ ਸਕਾਰਾਤਮਕ ਤਸਵੀਰ ਪੇਸ਼ ਕਰਦੀਆਂ ਹਨ। ਖਾਸ ਕਰਕੇ ਆਪਣੇ ਸਾਥੀ ਦੇ ਸਾਹਮਣੇ। ਉਹ ਪਰਿਵਾਰ 'ਚ ਕਿਸੇ ਵੀ ਤਰ੍ਹਾਂ ਦੇ ਝਗੜੇ ਜਾਂ ਰਿਸ਼ਤੇਦਾਰਾਂ ਦੀਆਂ ਕਮੀਆਂ ਬਾਰੇ ਗੱਲ ਕਰਨ ਤੋਂ ਪਰਹੇਜ਼ ਕਰਦੀ ਹੈ।

- PTC NEWS

Top News view more...

Latest News view more...

PTC NETWORK