ਪਰਾਲੀ ਨੂੰ ਲੈ ਕੇ ਹਰਿਆਣਾ ਦੇ CM ਮਨੋਹਰ ਲਾਲ ਨੇ CM ਮਾਨ ਨੂੰ ਦਿੱਤੀ ਨਸੀਹਤ, ਜਾਣੋ ਕੀ ਕਿਹਾ
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਚੀਜ ਵਿਚੋਂ ਰਾਜਨੀਤੀ ਲੱਭਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਾਂਝੇ ਕੰਮਾਂ ਵਿੱਚ ਰਲ ਮਿਲ ਕੇ ਚੱਲਣਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਹਰਿਆਣਾ ਵਿੱਚ ਪਿਛਲੇ ਸਾਲ ਨਾਲੋ ਇਸ ਵਾਰ 25 ਫੀਸਦੀ ਪਰਾਲੀ ਘੱਟ ਸਾੜੀ ਗਈ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਅੰਕੜਿਆ ਮੁਤਾਬਿਕ ਹਰਿਆਣਾ ਵਿੱਚ ਇਸ ਵਾਰ 2249 ਪਰਾਲੀ ਸਾੜਨ ਦੇ ਮਾਮਲੇ ਘਟੇ ਹਨ।
ਹਰਿਆਣਾ ਦੇ ਸੀਐਮ ਦਾ ਕਹਿਣਾ ਹੈ ਕਿ ਉਥੇ ਹੀ ਪੰਜਾਬ ਵਿੱਚ 20 ਫੀਸਦੀ ਕੇਸ ਵਧੇ ਹਨ ਅਤੇ ਵਾਰ 21500 ਕੇਸਾਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨ ੇ ਕਿਹਾ ਹੈ ਕਿ ਹਰਿਆਣਾ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ 50 ਫੀਸਦੀ ਸਬਸਿਡੀ ਦਿੰਦਾ ਹੈ ਉਨ੍ਹਾਂ ਨ ੇਕਿਹਾ ਹੈ ਕਿ ਪਰਾਲੀ ਖਰੀਦਣ ਵਾਲੇ ਨੂੰ ਵੀ ਅਸੀਂ 500 ਰੁਪਏ ਪ੍ਰਤੀ ਟਨ ਦਿੰਦੇ ਹਨ।ਮਨੋਹਰ ਲਾਲ ਖੱਟਰ ਦਾ ਕਹਿਣਾ ਹੈ ਕਿ ਸਰਕਾਰ ਕਸਟਮ ਹਾਇਰਿੰਗ ਸੈਂਟਰ ਰਾਹੀਂ 80 ਫੀਸਦੀ ਸਬਸਿਡੀ ਦਿੰਦੀ ਹੈ। ਉਥੇ ਪਰਾਲੀ ਨੂੰ ਨਿਪਟਾਉਣ ਲਈ 72000 ਮਸ਼ੀਨਾਂ ਦਿੱਤੀਆ ਹਨ ਅਤੇ ਇਸ ਸਾਲ 7500 ਹੋਰ ਮਸ਼ੀਨਾਂ ਦੇਣ ਨਾਲ 80 ਹਜ਼ਾਰ ਤੱਕ ਗਿਣਤੀ ਪਹੁੰਚ ਗਈ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਅਸੀ ਪਰਾਲੀ ਖਰੀਦਣ ਵਾਲੇ ਨੂੰ ਵੀ ਉਤਸ਼ਾਹਿਤ ਕਰ ਰਹੇ ਹਨ ਅਤੇ ਹਰ ਜ਼ਿਲ੍ਹੇ ਵਿੱਚ ਕਮਾਂਡ ਏਰੀਆ ਖੋਲ ਰਹੇ ਹਾਂ ਕਿ ਕਿਸਾਨਾਂ ਦੀ ਪਾਰਲੀ ਨੂੰ ਨਿਪਟਾਉਣ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ। ਖੱਟਰ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਬਾਰੇ ਸੋਚੋ ਕਿ ਕਿਸਾਨ ਨੂੰ ਕਿਵੇ ਖੁਸਹਾਲ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਰਾਜਨੀਤੀ ਛੱਡ ਦੇ ਭਾਲਾਈ ਦੇ ਕੰਮ ਕਰਨੇ ਚਾਹੀਦੇ ਹਨ।
ਮਨੋਹਰ ਲਾਲ ਖੱਟਰ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕਦੇ ਕੇਂਦਰ ਸਰਕਾਰ ਉਤੇ ਤੰਜ ਕੱਸਦੇ ਹਨ ਅਤੇ ਕਦੇ ਹਰਿਆਣਾ ਉੱਤੇ ਤੰਜ ਕੱਸਦੇ ਰਹਿੰਦੇ ਹਨ। ਉਨ੍ਹਾਂ ਨੇ ਭਗਵੰਤ ਮਾਨ ਨੂੰ ਨਸੀਹਤ ਦਿੰਦੇ ਹੋਏ ਕਿਹਾ ਹੈ ਕਿ ਉਹ ਪੰਜਾਬ ਦੇ ਚੰਗੇ ਹਿੱਤਾ ਲਈ ਕੰਮ ਕਰੇ ਨਾ ਕਿ ਦੂਜਿਆਂ ਨੂੰ ਨਿਸ਼ਾਨਾ ਬਣਾਉਣ ਉੱਤੇ ਸਮਾਂ ਖਰਾਬ ਕਰੇ।
ਇਹ ਵੀ ਪੜ੍ਹੋ : ਵਿੱਤ ਵਿਭਾਗ ਦਾ ਵਿਭਾਗਾਂ ਨੂੰ ਫ਼ਰਮਾਨ: ਆਮਦਨ ਦਾ ਟੀਚਾ ਪੂਰਾ ਨਾ ਹੋਇਆ ਅਧਿਕਾਰੀਆਂ 'ਤੇ ਗਿਰੇਗੀ ਗਾਜ
- PTC NEWS