ਵਪਾਰਕ ਐਲਪੀਜੀ ਦੀ ਕੀਮਤ ਵਿਚ 115.50 ਰੁਪਏ ਪ੍ਰਤੀ ਸਿਲੰਡਰ ਦੀ ਕਟੌਤੀ
Commercial Cooking Gas Price Cut: ਇੰਡੀਅਨ ਆਇਲ ਨੇ ਰਾਸ਼ਟਰੀ ਰਾਜਧਾਨੀ ਵਿਚ 19 ਕਿਲੋਗ੍ਰਾਮ ਵਪਾਰਕ ਐਲਪੀਜੀ (ਤਰਲ ਪੈਟਰੋਲੀਅਮ ਗੈਸ) ਦੀਆਂ ਕੀਮਤਾਂ ਵਿਚ ਤੁਰੰਤ ਪ੍ਰਭਾਵ ਨਾਲ 115.50 ਰੁਪਏ ਪ੍ਰਤੀ ਸਿਲੰਡਰ ਦੀ ਕਟੌਤੀ ਕੀਤੀ ਹੈ। ਇਸ ਨਵੀਨਤਮ ਕੀਮਤ ਦੇ ਸੰਸ਼ੋਧਨ ਦੇ ਨਾਲ ਜਿੱਥੇ ਦਿੱਲੀ 'ਚ ਪਹਿਲਾਂ ਇਕ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 1,859.50 ਰੁਪਏ ਸੀ ਹੁਣ ਉਹ 1,744 ਰੁਪਏ ਰਹਿ ਜਾਵੇਗੀ। 19 ਮਈ 2022 ਤੋਂ ਕੀਮਤਾਂ ਵਿਚ ਲਗਾਤਾਰ ਇਹ ਛੇਵੀਂ ਕਟੌਤੀ ਹੈ। ਇਸ ਤੋਂ ਪਹਿਲਾਂ 1 ਅਕਤੂਬਰ ਨੂੰ, ਰਾਸ਼ਟਰੀ ਰਾਜਧਾਨੀ ਵਿਚ 19 ਕਿਲੋਗ੍ਰਾਮ ਦੇ ਵਪਾਰਕ ਸਿਲੰਡਰ ਦੀ ਪ੍ਰਤੀ-ਯੂਨਿਟ ਕੀਮਤ ₹25.50 ਘਟਾ ਕੇ ₹1,885 ਤੋਂ ₹1,859.50 ਹੋ ਗਈ ਸੀ। ਹਾਲਾਂਕਿ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ: ਗੌਤਮ ਅਡਾਨੀ ਦੀ ਦੌਲਤ 'ਚ ਵਾਧਾ, ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣੇ
- PTC NEWS