Central Railways Jobs 2024 : ਰੇਲਵੇ 'ਚ ਨਿਕਲੀਆਂ 2000 ਆਸਾਮੀਆਂ, 10ਵੀਂ ਪਾਸ ਵੀ ਕਰ ਸਕਦੇ ਹਨ ਅਪਲਾਈ
Central Railways Jobs 2024 : ਸਰਕਾਰੀ ਨੌਕਰੀ ਲਈ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਵੱਡੀ ਖੁਸ਼ਖਬਰੀ ਹੈ। ਕਿਉਂਕਿ ਰੇਲਵੇ ਭਰਤੀ ਸੈੱਲ ਨੇ ਹਾਲ ਹੀ 'ਚ ਕੇਂਦਰੀ ਰੇਲਵੇ ਡਵੀਜ਼ਨ 'ਚ ਅਪ੍ਰੈਂਟਿਸ ਅਹੁਦਿਆਂ ਲਈ ਬਿਨੈ ਪੱਤਰਾਂ ਨੂੰ ਸੱਦਾ ਦੇਣ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਦਾ ਮਹੱਤਵ ਕੇਂਦਰੀ ਰੇਲਵੇ ਦੇ ਅੰਦਰ ਵੱਖ-ਵੱਖ ਸ਼੍ਰੇਣੀਆਂ ਵਿੱਚ 2000 ਤੋਂ ਵੱਧ ਖਾਲੀ ਅਸਾਮੀਆਂ ਨੂੰ ਭਰਨਾ ਹੈ। ਯੋਗ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ rrccr.com ਰਾਹੀਂ ਆਪਣੀਆਂ ਅਰਜ਼ੀਆਂ ਆਨਲਾਈਨ ਜਮ੍ਹਾਂ ਕਰਾਉਣ ਦੀ ਲੋੜ ਹੋਵੇਗੀ।
ਨੋਟੀਫਿਕੇਸ਼ਨ 'ਚ ਦਿੱਤੀ ਗਈ ਜਾਣਕਾਰੀ ਮੁਤਾਬਕ ਉਮੀਦਵਾਰ 15 ਅਗਸਤ ਤੱਕ ਅਪਲਾਈ ਕਰ ਸਕਦੇ ਹਨ। ਇਹ ਭਰਤੀ ਪ੍ਰੀਖਿਆ ਕੇਂਦਰੀ ਰੇਲਵੇ 'ਚ 2424 ਅਪ੍ਰੈਂਟਿਸ ਅਸਾਮੀਆਂ ਲਈ ਆਯੋਜਿਤ ਕੀਤੀ ਜਾਵੇਗੀ। ਦਸ ਦਈਏ ਕਿ ਉਮੀਦਵਾਰ ਦੀ ਘੱਟੋ 'ਤੋਂ ਘੱਟ 50% ਅੰਕਾਂ ਨਾਲ 10ਵੀਂ ਪਾਸ ਹੋਣੀ ਚਾਹੀਦੀ ਹੈ। ਸਬੰਧਤ ਵਪਾਰ 'ਚ ਨੈਸ਼ਨਲ ਵੋਕੇਸ਼ਨਲ ਟਰੇਨਿੰਗ ਕੌਂਸਲ ਜਾਂ ਸਟੇਟ ਵੋਕੇਸ਼ਨਲ ਟਰੇਨਿੰਗ ਕੌਂਸਲ ਰਾਹੀਂ ਜਾਰੀ ਕੀਤਾ ਗਿਆ ਰਾਸ਼ਟਰੀ ਵਪਾਰ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ। ਨਾਲ ਹੀ ਉਮੀਦਵਾਰ ਦੀ ਉਮਰ 15 ਤੋਂ 24 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। SC-ST ਨੂੰ 5 ਸਾਲ ਦੀ ਛੋਟ ਮਿਲੇਗੀ ਅਤੇ OBC ਉਮੀਦਵਾਰਾਂ ਨੂੰ 3 ਸਾਲ ਦੀ ਛੋਟ ਮਿਲੇਗੀ। ਅਪ੍ਰੈਂਟਿਸ ਦੀ ਚੋਣ ਮੈਰਿਟ ਸੂਚੀ ਦੇ ਆਧਾਰ 'ਤੇ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਦਸਤਾਵੇਜ਼ ਤਸਦੀਕ ਲਈ ਵੀ ਬੁਲਾਇਆ ਜਾਵੇਗਾ।
ਅਰਜ਼ੀ ਦੇਣ ਦਾ ਆਸਾਨ ਤਰੀਕਾ
- PTC NEWS