Mon, Jan 6, 2025
Whatsapp

Supreme Court Vacancy 2024 : ਸੁਪਰੀਮ ਕੋਰਟ ਵਿੱਚ ਗ੍ਰੈਜੂਏਟਾਂ ਲਈ ਨਿਕਲੀ ਅਸਾਮੀਆਂ, ਜਾਣੋ ਕਦੋਂ ਅਤੇ ਕਿਵੇਂ ਕਰਨਾ ਹੈ ਅਪਲਾਈ

ਕੋਰਟ ਮਾਸਟਰ (ਸ਼ਾਰਟਹੈਂਡ) ਲਈ ਕੁੱਲ 31, ਸੀਨੀਅਰ ਨਿੱਜੀ ਸਹਾਇਕ ਲਈ 33 ਅਤੇ ਨਿੱਜੀ ਸਹਾਇਕ ਲਈ 43 ਅਸਾਮੀਆਂ ਹਨ। ਇਸ ਭਰਤੀ ਲਈ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ ਅੱਜ 4 ਦਸੰਬਰ ਤੋਂ https://www.sci.gov.in 'ਤੇ ਸ਼ੁਰੂ ਹੋਵੇਗੀ।

Reported by:  PTC News Desk  Edited by:  Aarti -- December 04th 2024 04:35 PM
Supreme Court Vacancy 2024 : ਸੁਪਰੀਮ ਕੋਰਟ ਵਿੱਚ ਗ੍ਰੈਜੂਏਟਾਂ ਲਈ ਨਿਕਲੀ ਅਸਾਮੀਆਂ, ਜਾਣੋ ਕਦੋਂ ਅਤੇ ਕਿਵੇਂ ਕਰਨਾ ਹੈ ਅਪਲਾਈ

Supreme Court Vacancy 2024 : ਸੁਪਰੀਮ ਕੋਰਟ ਵਿੱਚ ਗ੍ਰੈਜੂਏਟਾਂ ਲਈ ਨਿਕਲੀ ਅਸਾਮੀਆਂ, ਜਾਣੋ ਕਦੋਂ ਅਤੇ ਕਿਵੇਂ ਕਰਨਾ ਹੈ ਅਪਲਾਈ

Supreme Court Vacancy 2024 : ਸੁਪਰੀਮ ਕੋਰਟ ਵਿੱਚ ਗ੍ਰੈਜੂਏਟ ਨੌਜਵਾਨਾਂ ਲਈ 107 ਅਸਾਮੀਆਂ ਲਈ ਭਰਤੀ ਕੀਤੀ ਗਈ ਹੈ। ਕੋਰਟ ਮਾਸਟਰ (ਸ਼ਾਰਟਹੈਂਡ) ਲਈ ਕੁੱਲ 31, ਸੀਨੀਅਰ ਨਿੱਜੀ ਸਹਾਇਕ ਲਈ 33 ਅਤੇ ਨਿੱਜੀ ਸਹਾਇਕ ਲਈ 43 ਅਸਾਮੀਆਂ ਹਨ। ਇਸ ਭਰਤੀ ਲਈ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ ਅੱਜ 4 ਦਸੰਬਰ ਤੋਂ https://www.sci.gov.in 'ਤੇ ਸ਼ੁਰੂ ਹੋਵੇਗੀ।

ਯੋਗਤਾ


ਕੋਰਟ ਮਾਸਟਰ (ਸ਼ਾਰਟਹੈਂਡ) ਗਰੁੱਪ ਏ ਗਜ਼ਟਿਡ ਪੋਸਟ

  • ਭਾਰਤ ਵਿੱਚ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਾਨੂੰਨ ਵਿੱਚ ਡਿਗਰੀ।
  • ਸ਼ਾਰਟਹੈਂਡ (ਅੰਗਰੇਜ਼ੀ) ਵਿੱਚ ਮੁਹਾਰਤ, 120 ਸ਼ਬਦ ਪ੍ਰਤੀ ਮਿੰਟ ਦੀ ਗਤੀ ਨਾਲ।
  • 40 ਸ਼ਬਦ ਪ੍ਰਤੀ ਮਿੰਟ ਦੀ ਟਾਈਪਿੰਗ ਸਪੀਡ ਦੇ ਨਾਲ ਕੰਪਿਊਟਰ ਆਪਰੇਸ਼ਨ ਦਾ ਗਿਆਨ।

ਤਜਰਬਾ:- ਸਰਕਾਰੀ/ਪਬਲਿਕ ਸੈਕਟਰ ਅੰਡਰਟੇਕਿੰਗਜ਼/ਸਟੈਚੂਟਰੀ ਬਾਡੀਜ਼ ਵਿੱਚ ਪ੍ਰਾਈਵੇਟ ਸੈਕਟਰੀ/ਸੀਨੀਅਰ ਪੀਏ/ਪੀਏ/ਸੀਨੀਅਰ ਸਟੈਨੋਗ੍ਰਾਫਰ ਦੇ ਕਾਡਰ ਵਿੱਚ ਘੱਟੋ-ਘੱਟ 5 ਸਾਲ ਦੀ ਨਿਯਮਤ ਸੇਵਾ। 

ਸੀਨੀਅਰ ਨਿੱਜੀ ਸਹਾਇਕ - ਗਰੁੱਪ ਬੀ ਗਜ਼ਟਿਡ ਪੋਸਟ

  • ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਡਿਗਰੀ।
  • ਸ਼ਾਰਟਹੈਂਡ (ਅੰਗਰੇਜ਼ੀ) ਵਿੱਚ ਮੁਹਾਰਤ, 110 ਸ਼ਬਦ ਪ੍ਰਤੀ ਮਿੰਟ ਦੀ ਗਤੀ ਨਾਲ।
  • 40 ਸ਼ਬਦ ਪ੍ਰਤੀ ਮਿੰਟ ਦੀ ਟਾਈਪਿੰਗ ਸਪੀਡ ਦੇ ਨਾਲ ਕੰਪਿਊਟਰ ਆਪਰੇਸ਼ਨਾਂ ਦਾ ਗਿਆਨ। 

ਨਿੱਜੀ ਸਹਾਇਕ (ਗਰੁੱਪ ਬੀ, ਨਾਨ ਗਜ਼ਟਿਡ ਪੋਸਟ)

  • ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਡਿਗਰੀ।
  • ਸ਼ਾਰਟਹੈਂਡ (ਅੰਗਰੇਜ਼ੀ) ਵਿੱਚ ਮੁਹਾਰਤ, ਪ੍ਰਤੀ ਮਿੰਟ 100 ਸ਼ਬਦਾਂ ਦੀ ਗਤੀ ਨਾਲ।
  • 40 ਸ਼ਬਦ ਪ੍ਰਤੀ ਮਿੰਟ ਦੀ ਟਾਈਪਿੰਗ ਸਪੀਡ ਦੇ ਨਾਲ ਕੰਪਿਊਟਰ ਆਪਰੇਸ਼ਨਾਂ ਦਾ ਗਿਆਨ।

ਉਮਰ ਸੀਮਾ

  • ਕੋਰਟ ਮਾਸਟਰ (ਸ਼ਾਰਟਹੈਂਡ): 30 ਤੋਂ 45 ਸਾਲ
  • ਸੀਨੀਅਰ ਨਿੱਜੀ ਸਹਾਇਕ: 18 ਤੋਂ 30 ਸਾਲ
  • ਨਿੱਜੀ ਸਹਾਇਕ: 18 ਤੋਂ 30 ਸਾਲ

ਚੋਣ - ਹੁਨਰ ਟੈਸਟ, ਲਿਖਤੀ ਪ੍ਰੀਖਿਆ ਅਤੇ ਇੰਟਰਵਿਊ।

ਅਰਜ਼ੀ ਦੀ ਫੀਸ -

  • ਜਨਰਲ/EWS/OBC - 1000 ਰੁਪਏ
  • SC, ST, ਦਿਵਯਾਂਗ - 250 ਰੁਪਏ

ਇਹ ਵੀ ਪੜ੍ਹੋ : Sukhbir Singh Badal Gunman : ''ਸਾਨੂੰ ਪਹਿਲਾਂ ਹੀ ਪਤਾ ਸੀ...'' ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਉਣ ਵਾਲੇ ਜਸਬੀਰ ਸਿੰਘ ਦਾ ਵੱਡਾ ਖੁਲਾਸਾ

- PTC NEWS

Top News view more...

Latest News view more...

PTC NETWORK