Ratan Tata Pet Dog : ਰਤਨ ਟਾਟਾ ਦੇ ਆਖਰੀ ਦਰਸ਼ਨ ਲਈ ਪਹੁੰਚਿਆ ਉਨ੍ਹਾਂ ਦਾ ਪਾਲਤੂ ਕੁੱਤਾ 'ਗੋਆ', ਜਾਣੋ ਕਿਵੇਂ ਪਿਆ ਸੀ ਇਸਦਾ ਇਹ ਨਾਂ
Ratan Tata Pet Dog : ਟਾਟਾ ਸਮੂਹ ਨੂੰ ਵਿਸ਼ਵ ਪੱਧਰ 'ਤੇ ਪਛਾਣ ਦਿਵਾਉਣ ਵਾਲੇ ਰਤਨ ਟਾਟਾ ਦਾ ਬੁੱਧਵਾਰ ਰਾਤ ਨੂੰ 86 ਸਾਲ ਦੀ ਉਮਰ 'ਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਦੇਹਾਂਤ ਹੋ ਗਿਆ। ਆਮ ਲੋਕਾਂ ਦੇ ਵਾਂਗ ਹੀ ਉਦਯੋਗਪਤੀ ਰਤਨ ਟਾਟਾ ਵੀ ਕੁੱਤਿਆਂ ਨੂੰ ਬਹੁਤ ਪਿਆਰ ਕਰਦੇ ਸੀ।
ਟਾਟਾ ਦੇ ਸਾਰੇ ਕੰਪਲੈਕਸ ਵਿਚ ਆਵਾਰਾ ਕੁੱਤਿਆਂ ਦੀ ਆਵਾਜਾਈ 'ਤੇ ਕੋਈ ਪਾਬੰਦੀ ਨਹੀਂ ਸੀ - ਚਾਹੇ ਉਹ ਤਾਜ ਮਹਿਲ ਹੋਟਲ ਹੋਵੇ ਜਾਂ ਸਮੂਹ ਹੈੱਡਕੁਆਰਟਰ ਅਤੇ ਇਸੇ ਕਰਕੇ ਉਨ੍ਹਾਂ ਦਾ ਇਕ ਪਾਲਤੂ ਕੁੱਤਾ ਵੀ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈਆਇਆ। ਇਸ ਪਾਲਤੂ ਕੁੱਤੇ ਦਾ ਨਾਂ 'ਗੋਆ' ਹੈ।
ਟਾਟਾ ਦੇ ਸਾਰੇ ਕੰਪਲੈਕਸ ਵਿਚ ਆਵਾਰਾ ਕੁੱਤਿਆਂ ਦੀ ਆਵਾਜਾਈ 'ਤੇ ਕੋਈ ਪਾਬੰਦੀ ਨਹੀਂ ਸੀ - ਚਾਹੇ ਉਹ ਤਾਜ ਮਹਿਲ ਹੋਟਲ ਹੋਵੇ ਜਾਂ ਸਮੂਹ ਹੈੱਡਕੁਆਰਟਰ ਅਤੇ ਇਸੇ ਕਰਕੇ ਉਨ੍ਹਾਂ ਦਾ ਇਕ ਪਾਲਤੂ ਕੁੱਤਾ ਵੀ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਆਇਆ। ਇਸ ਪਾਲਤੂ ਕੁੱਤੇ ਦਾ ਨਾਂ 'ਗੋਆ' ਹੈ।
ਆਪਣੇ ਮਾਲਕ ਨੂੰ ਸ਼ਰਧਾਂਜਲੀ ਦੇਣ ਆਇਆ ਕੁੱਤਾ ਵੀ ਉਦਾਸ ਨਜ਼ਰ ਆ ਰਿਹਾ ਸੀ। ਜਦੋਂ ਰਤਨ ਟਾਟਾ ਇੱਕ ਵਾਰ ਗੋਆ ਗਏ ਸੀ ਤਾਂ ਇਹ ਕੁੱਤਾ ਉਨ੍ਹਾਂ ਦਾ ਪਿੱਛੇ ਆ ਗਿਆ ਸੀ, ਤਾਂ ਰਤਨ ਟਾਟਾ ਇਸ ਨੂੰ ਆਪਣੇ ਨਾਲ ਮੁੰਬਈ ਲੈ ਗਏ ਅਤੇ ਇਸ ਕੁੱਤੇ ਦਾ ਨਾਮ ਗੋਵਾ ਰੱਖਿਆ। 'ਗੋਵਾ' ਬੰਬੇ ਹਾਊਸ, ਮੁੰਬਈ ਵਿੱਚ ਹੋਰ ਕੁੱਤਿਆਂ ਨਾਲ ਰਹਿੰਦਾ ਹੈ। ਕੁੱਤਿਆਂ ਲਈ ਰਤਨ ਟਾਟਾ ਦੇ ਪਿਆਰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
#WATCH | The Caretaker of the dog, says "This dog has been with us for the last 11 years. The security guards brought this dog from Goa when we went there for a picnic. Ratan Tata loved him a lot. The name of the dog is Goa since he was brought from Goa..." https://t.co/nCvG5OHBVr pic.twitter.com/2zBWk4sJ8Q — ANI (@ANI) October 10, 2024
ਉੱਥੇ ਹੀ ਕੁੱਤਿਆਂ ਦੀ ਦੇਖਭਾਲ ਕਰਨ ਵਾਲੇ ਅਧਿਕਾਰੀ ਨੇ ਦੱਸਿਆ ਕਿ ਇਹ ਕੁੱਤਾ ਪਿਛਲੇ 11 ਸਾਲਾਂ ਤੋਂ ਸਾਡੇ ਕੋਲ ਹੈ। ਜਦੋਂ ਅਸੀਂ ਉੱਥੇ ਪਿਕਨਿਕ ਲਈ ਗਏ ਤਾਂ ਸੁਰੱਖਿਆ ਗਾਰਡ ਇਸ ਕੁੱਤੇ ਨੂੰ ਗੋਆ ਤੋਂ ਲੈ ਕੇ ਆਏ ਸੀ। ਰਤਨ ਟਾਟਾ ਉਸ ਨੂੰ ਬਹੁਤ ਪਿਆਰ ਕਰਦੇ ਸਨ। ਕੁੱਤੇ ਦਾ ਨਾਂ ਗੋਵਾ ਹੈ। ਕਿਉਂਕਿ ਇਹ ਗੋਆ ਤੋਂ ਲਿਆਂਦਾ ਗਿਆ ਸੀ। ਇਸ ਲਈ ਇਸ ਦਾ ਨਾਂ ਗੋਵਾ ਰੱਖਿਆ ਗਿਆ।
ਦੱਸ ਦਈਏ ਕਿ ਰਤਨ ਟਾਟਾ ਨੂੰ ਕੁੱਤਿਆਂ ਨਾਲ ਬਹੁਤ ਹੀ ਲਗਾਅ ਸੀ। ਤਾਜ ਮਹਿਲ ਹੋਟਲ ਹੋਵੇ ਜਾਂ ਟਾਟਾ ਗਰੁੱਪ ਦਾ ਹੈੱਡਕੁਆਰਟਰ, ਹਰ ਜਗ੍ਹਾ ਕੁੱਤਿਆਂ ਦੇ ਦਾਖਲੇ ਦੀ ਮਨਾਹੀ ਨਹੀਂ ਸੀ। ਇੱਕ ਘਟਨਾ ਇਹ ਵੀ ਹੈ ਕਿ ਰਤਨ ਟਾਟਾ ਇੱਕ ਵਾਰ ਬਿਮਾਰ ਕੁੱਤੇ ਦੀ ਦੇਖਭਾਲ ਕਰਨ ਕਾਰਨ ਬ੍ਰਿਟੇਨ ਦੇ ਤਤਕਾਲੀ ਪ੍ਰਿੰਸ ਚਾਰਲਸ ਨੂੰ ਨਹੀਂ ਮਿਲ ਸਕੇ ਸਨ। ਬ੍ਰਿਟੇਨ ਦੇ ਬਕਿੰਘਮ ਪੈਲੇਸ ਵਿੱਚ ਪ੍ਰਿੰਸ ਚਾਰਲਸ ਦੁਆਰਾ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ ਅਤੇ ਉਦਯੋਗਪਤੀ ਰਤਨ ਟਾਟਾ ਨੂੰ ਸਨਮਾਨਿਤ ਕਰਨ ਲਈ ਉਸੇ ਸਮਾਗਮ ਵਿੱਚ ਸੱਦਾ ਦਿੱਤਾ ਗਿਆ ਸੀ। ਪਰ ਉਸਦੇ ਕੁੱਤੇ ਬਿਮਾਰ ਹੋ ਗਏ ਅਤੇ ਰਤਨ ਟਾਟਾ ਨੇ ਆਪਣੇ ਕੁੱਤਿਆਂ ਦੀ ਦੇਖਭਾਲ ਲਈ ਯੂਕੇ ਦਾ ਦੌਰਾ ਰੱਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ : Ratan Tata Last Rites Live Updates : ਵਰਲੀ ਸ਼ਮਸ਼ਾਨਘਾਟ ਪਹੁੰਚੀ ਰਤਨ ਟਾਟਾ ਦੀ ਮ੍ਰਿਤਕ ਦੇਹ, ਕੁਝ ਸਮੇਂ 'ਚ ਕੀਤਾ ਜਾਵੇਗਾ ਅੰਤਿਮ ਸੰਸਕਾਰ
- PTC NEWS