Wed, Jan 15, 2025
Whatsapp

Deepika Ranveer : ਰਣਵੀਰ-ਦੀਪਿਕਾ ਬਣੇ ਮਾਤਾ-ਪਿਤਾ, ਨੰਨ੍ਹੀ ਪਰੀ ਨੇ ਲਿਆ ਘਰ 'ਚ ਜਨਮ

Deepika Ranveer became Parents : ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਘਰ 'ਚ ਹਾਸਾ-ਮਜ਼ਾਕ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜੋੜੇ ਦੇ ਘਰ ਬੇਟੀ ਨੇ ਜਨਮ ਲਿਆ ਹੈ।

Reported by:  PTC News Desk  Edited by:  KRISHAN KUMAR SHARMA -- September 08th 2024 01:13 PM -- Updated: September 08th 2024 01:51 PM
Deepika Ranveer : ਰਣਵੀਰ-ਦੀਪਿਕਾ ਬਣੇ ਮਾਤਾ-ਪਿਤਾ, ਨੰਨ੍ਹੀ ਪਰੀ ਨੇ ਲਿਆ ਘਰ 'ਚ ਜਨਮ

Deepika Ranveer : ਰਣਵੀਰ-ਦੀਪਿਕਾ ਬਣੇ ਮਾਤਾ-ਪਿਤਾ, ਨੰਨ੍ਹੀ ਪਰੀ ਨੇ ਲਿਆ ਘਰ 'ਚ ਜਨਮ

Deepika Ranveer became Parents : ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਘਰ 'ਚ ਨਵੀਂ ਕਿਲਕਾਰੀ ਗੂੰਜੀ ਹੈ। ਜੋੜੇ ਦੇ ਘਰ ਬੇਟੀ ਨੇ ਜਨਮ ਲਿਆ ਹੈ।

ਦੱਸ ਦਈਏ ਕਿ ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਸ਼ਨੀਵਾਰ ਨੂੰ ਮੁੰਬਈ ਦੇ ਇਕ ਹਸਪਤਾਲ 'ਚ ਦੇਖਿਆ ਗਿਆ। ਜਿੱਥੇ ਉਹ ਆਪਣੇ ਪਤੀ ਰਣਵੀਰ ਸਿੰਘ ਨਾਲ ਪਹੁੰਚੀ ਸੀ। ਉਦੋਂ ਤੋਂ ਹੀ ਪ੍ਰਸ਼ੰਸਕ ਖੁਸ਼ਖਬਰੀ ਦਾ ਇੰਤਜ਼ਾਰ ਕਰ ਰਹੇ ਸਨ। ਹੁਣ ਆਖਰਕਾਰ ਖੁਸ਼ਖਬਰੀ ਮਿਲੀ ਹੈ। ਖਬਰਾਂ ਮੁਤਾਬਕ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਇਕ ਬੇਟੀ ਦੇ ਮਾਤਾ-ਪਿਤਾ ਬਣ ਗਏ ਹਨ।


ਇਸਤੋਂ ਪਹਿਲਾਂ ਸ਼ਨੀਵਾਰ ਨੂੰ ਡਿਲੀਵਰੀ ਤੋਂ ਪਹਿਲਾਂ ਦੀਪਿਕਾ ਨੂੰ ਮੁੰਬਈ ਦੇ HN ਰਿਲਾਇੰਸ ਫਾਊਂਡੇਸ਼ਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਸ ਦੌਰਾਨ ਅੱਜ ਦੀਪਿਕਾ ਨੇ ਇਕ ਪਿਆਰੀ ਬੇਟੀ ਨੂੰ ਜਨਮ ਦਿੱਤਾ ਹੈ। ਜਿਵੇਂ ਹੀ ਇਹ ਖਬਰ ਸਾਹਮਣੇ ਆਈ ਤਾਂ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਛੋਟੇ ਮਹਿਮਾਨ ਦੇ ਆਉਣ 'ਤੇ ਹਰ ਕੋਈ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦੇ ਰਿਹਾ ਹੈ।

ਪ੍ਰਸ਼ੰਸਕਾਂ ਨੇ ਦਿੱਤੀ ਵਧਾਈ

ਜਿਵੇਂ ਹੀ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਮਾਤਾ-ਪਿਤਾ ਬਣਨ ਦੀ ਖਬਰ ਸਾਹਮਣੇ ਆਈ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਖੁਸ਼ੀ ਨਾਲ ਝੂਮ ਉੱਠੇ। ਗਣੇਸ਼ ਚਤੁਰਥੀ ਦੇ ਸ਼ੁਭ ਮੌਕੇ 'ਤੇ ਪ੍ਰਸ਼ੰਸਕ ਦੀਪਿਕਾ ਦੇ ਬੇਟੀ ਨੂੰ ਜਨਮ ਦੇਣ 'ਤੇ ਖੂਬ ਟਿੱਪਣੀਆਂ ਕਰ ਰਹੇ ਹਨ। ਦੱਸ ਦੇਈਏ ਕਿ ਦੀਪਿਕਾ ਦੇ ਬੇਬੀ ਬੰਪ ਨੂੰ ਦੇਖ ਕੇ ਕਈ ਯੂਜ਼ਰਸ ਨੇ ਅੰਦਾਜ਼ਾ ਲਗਾਇਆ ਸੀ ਕਿ ਸ਼ਾਇਦ ਉਹ ਜੁੜਵਾਂ ਬੱਚਿਆਂ ਨੂੰ ਜਨਮ ਦੇਵੇਗੀ। ਇਸ ਬਾਰੇ ਵੀ ਪ੍ਰਸ਼ੰਸਕ ਟਿੱਪਣੀ ਕਰ ਰਹੇ ਹਨ ਕਿ ਸਾਨੂੰ ਉਮੀਦ ਸੀ ਕਿ ਦੀਪਵੀਰ ਦੇ ਜੁੜਵਾਂ ਬੱਚੇ ਹੋਣਗੇ। ਇੱਕ ਯੂਜ਼ਰ ਨੇ ਲਿਖਿਆ, 'ਲਕਸ਼ਮੀ ਆ ਗਈ', ਇਕ ਨੇ ਲਿਖਿਆ, 'ਹੁਣ ਮੀਡੀਆ ਸ਼ਾਂਤੀ ਨਾਲ ਸੌਂ ਸਕਦਾ ਹੈ।' ਹੁਣ ਫੈਨਜ਼ ਦੀਪਿਕਾ-ਰਣਵੀਰ ਦੀ ਝਲਕ ਦੇਖਣ ਲਈ ਬੇਤਾਬ ਹਨ।

ਦੀਪਿਕਾ ਪਾਦੁਕੋਣ ਨੇ ਸਾਲ 2018 'ਚ ਰਣਵੀਰ ਸਿੰਘ ਨਾਲ ਵਿਆਹ ਕੀਤਾ ਸੀ। ਦੋਵਾਂ ਦੀ ਪਹਿਲੀ ਮੁਲਾਕਾਤ ਫਿਲਮ 'ਗੋਲਿਓਂ ਕੀ ਰਾਸਲੀਲਾ: ਰਾਮਲੀਲਾ' ਦੇ ਸੈੱਟ 'ਤੇ ਹੋਈ ਸੀ। ਇਕੱਠੇ ਕੰਮ ਕਰਨ ਦੌਰਾਨ ਦੋਹਾਂ ਨੂੰ ਪਿਆਰ ਹੋ ਗਿਆ ਅਤੇ 5 ਸਾਲ ਦੇ ਰਿਲੇਸ਼ਨਸ਼ਿਪ ਤੋਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ ਸੀ।

- PTC NEWS

Top News view more...

Latest News view more...

PTC NETWORK