Fri, Nov 15, 2024
Whatsapp

1000 ਸਾਲ ਤੋਂ ਵੱਧ ਸਮੇਂ ਤੱਕ ਸੁਰੱਖਿਅਤ ਰਹੇਗਾ ਰਾਮ ਮੰਦਿਰ, ਇਨ੍ਹੀ ਤੀਬਰਤਾ ਦੇ ਭੂਚਾਲ ਨੂੰ ਆਸਾਨੀ ਨਾਲ ਸਕਦਾ ਸਹਿ

Reported by:  PTC News Desk  Edited by:  Jasmeet Singh -- January 20th 2024 04:55 PM
1000 ਸਾਲ ਤੋਂ ਵੱਧ ਸਮੇਂ ਤੱਕ ਸੁਰੱਖਿਅਤ ਰਹੇਗਾ ਰਾਮ ਮੰਦਿਰ, ਇਨ੍ਹੀ ਤੀਬਰਤਾ ਦੇ ਭੂਚਾਲ ਨੂੰ ਆਸਾਨੀ ਨਾਲ ਸਕਦਾ ਸਹਿ

1000 ਸਾਲ ਤੋਂ ਵੱਧ ਸਮੇਂ ਤੱਕ ਸੁਰੱਖਿਅਤ ਰਹੇਗਾ ਰਾਮ ਮੰਦਿਰ, ਇਨ੍ਹੀ ਤੀਬਰਤਾ ਦੇ ਭੂਚਾਲ ਨੂੰ ਆਸਾਨੀ ਨਾਲ ਸਕਦਾ ਸਹਿ

ਪੀਟੀਸੀ ਨਿਊਜ਼ ਡੈਸਕ: ਰਾਮ ਮੰਦਿਰ (Ram Mandir) ਪ੍ਰਾਣ ਪ੍ਰਤਿਸ਼ਠਾ ਪੂਜਾ ਦੇ ਚੌਥਾ ਦਿਨ ਵੀਰਵਾਰ ਨੂੰ ਰਾਮਲੱਲਾ ਦੀ ਮੂਰਤੀ ਨੂੰ ਮੰਦਿਰ ਦੇ ਗਰਭ ਗ੍ਰਹਿ 'ਚ ਸਥਾਪਿਤ ਕਰ ਦਿੱਤਾ ਗਿਆ। 22 ਜਨਵਰੀ ਨੂੰ ਰਾਮ ਭਗਤਾਂ ਦਾ ਸਾਲਾਂ ਦਾ ਇੰਤਜ਼ਾਰ ਆਖ਼ਰਕਾਰ ਖ਼ਤਮ ਹੋਣ ਜਾ ਰਿਹਾ। ਰਾਮ ਮੰਦਿਰ 'ਚ ਰਾਮਲੱਲਾ ਦੀ ਆਮਦ ਨੂੰ ਲੈ ਕੇ ਖਾਸ ਤਰੀਕੇ ਨਾਲ ਤਿਆਰੀਆਂ ਜ਼ੋਰਾਂ 'ਤੇ ਹਨ। 

ਦੱਸ ਦੇਈਏ ਕਿ ਰਾਮ ਮੰਦਿਰ ਦਾ ਨਿਰਮਾਣ ਨਗਾਰਾ ਸ਼ੈਲੀ ਵਿੱਚ ਕੀਤਾ ਜਾ ਰਿਹਾ ਹੈ। ਇਹ ਮੰਦਿਰ 3 ਮੰਜ਼ਿਲਾਂ ਦਾ ਹੋਣ ਵਾਲਾ ਹੈ ਜਿਸਦਾ ਕੰਪਲੈਕਸ ਕੁੱਲ 57 ਏਕੜ ਹੋਵੇਗਾ। ਜਿਸ ਵਿੱਚੋਂ 10 ਏਕੜ ਵਿੱਚ ਮੰਦਿਰ ਬਣਾਇਆ ਜਾ ਰਿਹਾ ਹੈ। ਇਸ ਮੰਦਿਰ ਦੀ ਲੰਬਾਈ 360 ਫੁੱਟ, ਚੌੜਾਈ 235 ਫੁੱਟ ਅਤੇ ਉਚਾਈ 161 ਫੁੱਟ ਹੋਣ ਵਾਲੀ ਹੈ। 


ਇਹ ਵੀ ਪੜ੍ਹੋ: ਨਕੋਦਰ ’ਚ ਬੇਖੌਫ ਲੁਟੇਰੇ, ਦੋ ਪੈਟਰੋਲ ਪੰਪਾਂ ’ਤੇ ਦਿੱਤੀ ਲੁੱਟ ਦੀ ਵਾਰਦਾਤ ਨੂੰ ਅੰਜਾਮ

ਕੰਮ 2024 ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ

ਰਾਮ ਮੰਦਿਰ ਵਿੱਚ 5 ਮੰਡਪ ਅਤੇ 318 ਥੰਮ੍ਹ ਹੋਣਗੇ। ਮੰਦਿਰ ਦੇ ਇਨ੍ਹਾਂ ਥੰਮ੍ਹਾਂ ਦੀ ਉਚਾਈ 14.6 ਫੁੱਟ ਹੈ। ਕਾਬਲੇਗੌਰ ਹੈ ਕਿ ਮੰਦਿਰ ਦਾ ਲਗਭਗ 55% ਕੰਮ ਪੂਰਾ ਹੋ ਚੁੱਕਾ ਹੈ। ਇਸ ਦੇ ਨਾਲ ਹੀ ਬਾਕੀ ਬਚਿਆ ਕੰਮ 2024 ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ। ਪਹਿਲੀ ਮੰਜ਼ਿਲ ਦਾ ਵੀ 80% ਮੁਕੰਮਲ ਹੋ ਚੁੱਕਿਆ ਹੈ। ਰਹਿੰਦੀ ਤੀਸਰੀ ਮੰਜ਼ਿਲ ਦੀ ਤਿਆਰੀ ਵੀ ਬਹੁਤ ਜਲਦ ਸ਼ੁਰੂ ਹੋ ਜਾਵੇਗੀ। 

ਮੰਦਿਰ ਦੀ ਇਮਾਰਤ ਨੂੰ ਮਜ਼ਬੂਤ ​​ਬਣਾਉਣ ਲਈ ਵਿਸ਼ੇਸ਼ ਤੌਰ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਮੰਦਿਰ ਦੀ ਨੀਂਹ ਦੀ ਗੱਲ ਕਰੀਏ ਤਾਂ ਇਹ 15 ਫੁੱਟ ਡੂੰਘੀ ਹੈ ਅਤੇ ਪੂਰੀ ਤਰ੍ਹਾਂ ਪੱਥਰ ਦੀ ਬਣੀ ਹੈ ਤਾਂ ਜੋ ਮੰਦਿਰ 6.5 ਤੀਬਰਤਾ ਤੱਕ ਦੇ ਭੂਚਾਲ ਨੂੰ ਵੀ ਬੜੀ ਅਰਾਮ ਨਾਲ ਸਹਿ ਸਕੇ। 

ਇਹ ਵੀ ਪੜ੍ਹੋ: ਸਿੱਖ ਇਤਿਹਾਸ ਨਾਲ ਕਿਉਂ ਜੁੜਿਆ ਹੈ ਚਾਬੀਆਂ ਦਾ ਮੋਰਚਾ, ਜਾਣੋ

ਨਹੀਂ ਹੋਈ ਲੋਹੇ ਜਾਂ ਸਟੀਲ ਦੀ ਵਰਤੋਂ

ਮੰਦਿਰ ਦੀ ਖਾਸ ਗੱਲ ਇਹ ਵੀ ਹੈ ਕਿ ਇਸ ਵਿੱਚ ਲੋਹਾ ਜਾਂ ਸਟੀਲ ਦੀ ਵੀ ਵਰਤੋਂ ਨਹੀਂ ਕੀਤੀ ਗਈ ਹੈ। ਉੱਤੇ ਦੱਸੀਆਂ ਵਿਸ਼ੇਸ਼ਤਾਵਾਂ ਦਾ ਹਵਾਲਾ ਦਿੰਦਿਆਂ ਮਾਹਿਰਾਂ ਅਤੇ ਟਰੱਸਟ ਅਧਿਕਾਰੀਆਂ ਦਾ ਕਹਿਣਾ ਕਿ ਇਹ ਮੰਦਿਰ 1000 ਸਾਲ ਤੋਂ ਵੱਧ ਸਮੇਂ ਤੱਕ ਸੁਰੱਖਿਅਤ ਰਹੇਗਾ।

ਇਹ ਵੀ ਪੜ੍ਹੋ: ਸਿੱਖ ਇਤਿਹਾਸ ਨਾਲ ਕਿਉਂ ਜੁੜਿਆ ਹੈ ਚਾਬੀਆਂ ਦਾ ਮੋਰਚਾ, ਜਾਣੋ

ਇਹ ਵੀ ਪੜ੍ਹੋ: ਚੰਡੀਗੜ੍ਹ ਮੇਅਰ ਚੋਣਾਂ: ਬਿਮਾਰ ਪ੍ਰੀਜ਼ਾਈਡਿੰਗ ਅਫ਼ਸਰ GMSH16 'ਚ ਦਾਖਲ, ਖਾ ਰਹੇ ਸਿਰਫ਼ ਇਕ ਗੋਲੀ

-

  • Tags

Top News view more...

Latest News view more...

PTC NETWORK