Ram Navami in Ayodhya : ਰਾਮ ਨੌਮੀ 'ਤੇ ਰਾਮਲਲਾ ਦਾ 4 ਮਿੰਟ ਤੱਕ ਹੋਇਆ ਸੂਰਿਆ ਤਿਲਕ ,ਅਯੁੱਧਿਆ 'ਚ 5 ਲੱਖ ਤੋਂ ਵੱਧ ਸ਼ਰਧਾਲੂ ਮੌਜੂਦ
Ram Navami in Ayodhya : ਅਯੁੱਧਿਆ ਵਿੱਚ ਰਾਮ ਨੌਮੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਅਭਿਜੀਤ ਮੁਹੂਰਤ 'ਚ ਰਾਮਲਲਾ ਨੂੰ ਸੂਰਜ ਦੀਆਂ ਕਿਰਨਾਂ ਨਾਲ ਅਭਿਸ਼ੇਕ ਕੀਤਾ ਗਿਆ। ਰਾਮਲਲਾ ਦਾ 4 ਮਿੰਟ ਤੱਕ ਸੂਰਿਆ ਤਿਲਕ ਹੋਇਆ ਹੈ
Ram Navami in Ayodhya : ਰਾਮ ਨੌਮੀ 'ਤੇ ਰਾਮਲਲਾ ਦਾ 4 ਮਿੰਟ ਤੱਕ ਹੋਇਆ ਸੂਰਿਆ ਤਿਲਕ ,ਅਯੁੱਧਿਆ 'ਚ 5 ਲੱਖ ਤੋਂ ਵੱਧ ਸ਼ਰਧਾਲੂ ਮੌਜੂਦ
Ram Navami in Ayodhya : ਅਯੁੱਧਿਆ ਵਿੱਚ ਰਾਮ ਨੌਮੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸ਼ੁੱਭ ਮੁਹੂਰਤ 'ਚ ਰਾਮਲਲਾ ਨੂੰ ਸੂਰਜ ਦੀਆਂ ਕਿਰਨਾਂ ਨਾਲ ਅਭਿਸ਼ੇਕ ਕੀਤਾ ਗਿਆ। ਰਾਮਲਲਾ ਦਾ 4 ਮਿੰਟ ਤੱਕ ਸੂਰਿਆ ਤਿਲਕ ਹੋਇਆ ਹੈ। ਸੂਰਿਆ ਤਿਲਕ ਤੋਂ ਬਾਅਦ ਰਾਮਲਲਾ ਦੀ ਆਰਤੀ ਕੀਤੀ ਗਈ।
ਹੁਣ ਤੱਕ 5 ਲੱਖ ਸ਼ਰਧਾਲੂ ਅਯੁੱਧਿਆ ਪਹੁੰਚ ਚੁੱਕੇ ਹਨ। ਰਾਮ ਜਨਮ ਭੂਮੀ ਕੰਪਲੈਕਸ ਵਿੱਚ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਰਾਮ ਮੰਦਰ ਦੇ ਬਾਹਰ ਵੀ ਇੱਕ ਕਿਲੋਮੀਟਰ ਲੰਬੀ ਕਤਾਰ ਹੈ। ਇਸ ਤੋਂ ਪਹਿਲਾਂ ਸਵੇਰੇ 9.30 ਵਜੇ ਰਾਮਲਲਾ ਨੂੰ ਪੰਚਅੰਮ੍ਰਿਤ ਨਾਲ ਇਸ਼ਨਾਨ ਕਰਵਾਇਆ ਗਿਆ ਅਤੇ ਫਿਰ ਸ਼ਿੰਗਾਰ ਕੀਤਾ ਗਿਆ।
ਰੇਲਵੇ ਸਟੇਸ਼ਨ ਅਤੇ ਬੱਸ ਸਟੇਸ਼ਨ 'ਤੇ ਹਾਊਸਫੁੱਲ ਵਰਗਾ ਮਾਹੌਲ ਹੈ। ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਮ ਮਾਰਗ, ਭਗਤੀ ਮਾਰਗ, ਧਰਮ ਮਾਰਗ ਅਤੇ ਰਾਮ ਜਨਮ ਭੂਮੀ ਮਾਰਗ 'ਤੇ ਸ਼ਰਧਾਲੂਆਂ ਲਈ ਲਾਲ ਕਾਰਪੇਟ ਵਿਛਾਏ ਗਏ ਸਨ। ਡਰੋਨ ਰਾਹੀਂ ਸ਼ਰਧਾਲੂਆਂ 'ਤੇ ਸਰਯੂ ਜਲ ਛਿੜਕਿਆ ਜਾ ਰਿਹਾ ਹੈ। ਵੱਖ-ਵੱਖ ਥਾਵਾਂ 'ਤੇ ਸ਼ੈੱਡ ਬਣਾਏ ਗਏ ਹਨ।
ਪੂਰਾ ਸ਼ਹਿਰ ਰਾਮ ਦੀ ਭਾਵਨਾ ਨਾਲ ਭਰਿਆ ਹੋਇਆ ਜਾਪਦਾ ਹੈ। ਰਾਮ ਮੰਦਰ ਦੀ ਸ਼ਾਨ ਦੇਖਣ ਯੋਗ ਹੈ। ਅੱਜ ਰਾਮਲਲਾ ਨੂੰ ਸੂਰਜ ਦੀਆਂ ਕਿਰਨਾਂ ਨਾਲ ਅਭਿਸ਼ੇਕ ਕੀਤਾ ਗਿਆ। 4 ਲੈਂਸਾਂ ਅਤੇ ਚਾਰ ਸ਼ੀਸ਼ਿਆਂ ਦੀ ਮਦਦ ਨਾਲ ਸੂਰਜ ਦੀਆਂ ਕਿਰਨਾਂ ਰਾਮਲਲਾ ਦੇ ਮੱਥੇ ਤੱਕ ਪਹੁੰਚੀਆਂ।
ਦੇਸ਼ ਦੇ ਕੋਨੇ-ਕੋਨੇ ਤੋਂ ਸ਼ਰਧਾਲੂ ਅਯੁੱਧਿਆ ਵਿਖੇ ਰਾਮ ਮੰਦਰ ਪਹੁੰਚ ਗਏ ਹਨ ਅਤੇ ਰਾਮ ਲੱਲਾ ਦੇ ਦਰਸ਼ਨ ਕਰ ਰਹੇ ਹਨ। ਅਯੁੱਧਿਆ ਵਿੱਚ ਹਰ ਪਾਸੇ ਭਗਵਾਨ ਰਾਮ ਦੇ ਜੈਕਾਰੇ ਗੂੰਜ ਰਹੇ ਹਨ। ਸੂਰਿਆ ਤਿਲਕ ਤੋਂ ਬਾਅਦ ਹੋਰ ਪ੍ਰੋਗਰਾਮ ਕਰਵਾਏ ਜਾਣਗੇ। ਹੁਣ ਦੇਰ ਸ਼ਾਮ ਨੂੰ ਅਯੁੱਧਿਆ ਵਿੱਚ ਸਰਯੂ ਨਦੀ ਦੇ ਕੰਢੇ ‘ਤੇ ਦੀਪਉਤਸਵ ਵੀ ਮਨਾਇਆ ਜਾਵੇਗਾ, ਜਿੱਥੇ ਡੇਢ ਲੱਖ ਤੋਂ ਵੱਧ ਦੀਵੇ ਜਗਾਏ ਜਾਣਗੇ।
- PTC NEWS