RAKHSA BANDHAN SPECIAL: ਰੱਖੜੀ ਦੇ ਤਿਉਹਾਰ 'ਤੇ ਆਪਣੇ ਭਰਾ ਨੂੰ ਘਰ 'ਚ ਬਣੀ ਇਹ ਖਾਸ ਮਿਠਾਈ ਖਿਲਾਓ, ਉਨ੍ਹਾਂ ਦੀ ਖੁਸ਼ੀ ਹੋ ਜਾਵੇਗੀ ਦੁੱਗਣੀ
Raksha bandhan Sweets: ਇਸ ਰੱਖੜੀ 'ਤੇ ਜੇਕਰ ਤੁਸੀਂ ਆਪਣੇ ਭਰਾ ਲਈ ਕੁੱਝ ਸੁਆਦਿਸ਼ਟ ਮਿਠਾਈਆਂ ਬਣਾ ਕੇ ਖਿਲਾਉਣਾ ਚਾਹੁੰਦੇ ਹਾਂ, ਤਾਂ ਤੁਸੀਂ ਇਹ ਤੁਰੰਤ ਬਣਨ ਵਾਲੀਆਂ ਮਿਠਾਈਆਂ ਦੇਖ ਸਕਦੇ ਹੋ।
ਹਰ ਸਾਲ ਭਰਾ-ਭੈਣ ਦੇ ਪਿਆਰ ਦਾ ਤਿਉਹਾਰ ਰੱਖੜੀ ਬੜੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਰੱਖੜੀ ਦਾ ਤਿਉਹਾਰ 19 ਅਗਸਤ ਨੂੰ ਮਨਾਇਆ ਜਾ ਰਿਹਾ,ਇਸ ਮੌਕੇ ਤੇ ਹਰ ਭਰਾ ਆਪਣੀ ਭੈਣ ਲਈ ਕੁੱਝ ਨ ਕੁੱਝ ਗਿਫ਼ਟ ਜ਼ਰੂਰ ਲੈ ਕੇ ਜਾਂਦਾ ਹੈ, ਓਥੇ ਭੈਣ ਆਪਣੇ ਭਰਾ ਲਈ ਕੁੱਝ ਖ਼ਾਸ ਬਣਾਉਂਦੀ ਹੈ।
ਮਿਲਕ ਕੇਕ
ਜੇਕਰ ਤੁਸੀਂ ਵੀ ਆਪਣੇ ਭਰਾ ਲਈ ਕੁੱਝ ਖ਼ਾਸ ਬਣਾਉਣਾ ਚਾਹੁੰਦੇ ਹੋ, ਤਾਂ ਇਸ ਰੱਖੜੀ ਆਪਣੇ ਭਰਾ ਨੂੰ ਮਿਲਕ ਕੇਕ ਬਣਾ ਕੇ ਖਵਾਂ ਸਕਦੇ ਹੋ। ਇਸ ਨਾਲ ਤੁਹਾਡਾ ਭਰਾ ਬਹੁਤ ਖ਼ੁਸ਼ ਹੋ ਜਾਵੇਗਾ। ਆਓ ਜਾਣਦੇ ਹਾਂ ਮਿਲਕ ਕੇਕ ਬਣਾਉਣ ਦੀ ਆਸਾਨ ਰੈਸੀਪੀ ਬਾਰੇ।
ਮਿਲਕ ਕੇਕ ਬਣਾਉਣ ਲਈ ਸਮੱਗਰੀ
ਮਿਲਕ ਕੇਕ ਬਣਾਉਣ ਲਈ ਕਿਹੜੀ ਸਮੱਗਰੀ ਲੱਗੇਗੀ:
-2 ਲੀਟਰ ਦੁੱਧ
-ਇੱਕ ਚੁਟਕੀ ਨਿੰਬੂ ਦਾ ਰਸ
-2 ਚਮਚ ਦਹੀਂ
-200 ਗ੍ਰਾਮ ਚੀਨੀ
-50 ਗ੍ਰਾਮ ਘੀ
ਮਿਲਕ ਕੇਕ ਬਣਾਉਣ ਦੀ ਵਿਧੀ
1. ਪਹਿਲਾਂ ਇੱਕ ਭਾਰੀ ਤਲੇ ਵਾਲੀ ਕੜਾਹੀ ਲਵੋ ਅਤੇ ਉਸ ਵਿੱਚ ਸਾਰਾ ਦੁੱਧ ਪਾ ਦਿਓ। ਇਸ ਨੂੰ ਮਧਿਮ ਅੱਗ 'ਤੇ ਉਬਾਲ ਲਵੋ।
2. ਜਦੋਂ ਦੁੱਧ ਵਿੱਚ ਚੰਗੀ ਤਰ੍ਹਾਂ ਉਬਾਲ ਆ ਜਾਵੇ, ਤਦ ਅੱਗ ਨੂੰ ਘੱਟ ਕਰ ਦਿਓ ਅਤੇ ਦੁੱਧ ਨੂੰ ਲਗਾਤਾਰ ਹਿਲਾਉਦੇ ਰਹੋ।
3. ਜਦੋਂ ਦੁੱਧ ਅੱਧਾ ਹੋ ਜਾਵੇ, ਤਾਂ ਕੜਾਹੀ ਦੇ ਕਿਨਾਰੇ 'ਤੇ ਬਣਨ ਵਾਲੀ ਮਲਾਈ ਨੂੰ ਇੱਕ ਪਾਸੇ ਕਰ ਦਿਓ। ਹੁਣ ਦੁੱਧ ਵਿੱਚ ਥੋੜ੍ਹਾ ਨਿੰਬੂ ਦਾ ਰਸ ਪਾ ਦਿਓ ਅਤੇ ਫਿਰ ਦਹੀਂ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ।
4. ਹੁਣ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਲਵੋ। ਜਦੋਂ ਦੁੱਧ ਫੱਟ ਕੇ ਛੇਨਾ ਬਣ ਜਾਵੇ, ਤਾਂ ਛੇਨੇ ਨੂੰ ਇੱਕ ਮਲਮਲ ਦੇ ਕੱਪੜੇ ਵਿੱਚ ਛਾਣ ਲਵੋ ਅਤੇ ਠੰਢੇ ਪਾਣੀ ਨਾਲ ਧੋ ਲਵੋ।
5. ਛੇਨੇ ਨੂੰ ਕੱਪੜੇ ਨਾਲ ਕੱਸ ਕੇ ਕਿਸੇ ਭਾਰੀ ਚੀਜ਼ ਨਾਲ ਦਬਾ ਦਿਓ।
6. ਇੱਕ ਪੈਨ ਲਵੋ, ਉਸ ਵਿੱਚ ਘੀ ਗਰਮ ਕਰੋ। ਜਦੋਂ ਘੀ ਗਰਮ ਹੋ ਜਾਵੇ, ਤਾਂ ਉਸ ਵਿੱਚ ਛੇਨਾ ਪਾ ਦਿਓ ਅਤੇ ਮਧਿਮ ਅੱਗ 'ਤੇ 10-15 ਮਿੰਟ ਤੱਕ ਭੁੰਨ ਲਵੋ।
7. ਹੁਣ ਇਸ ਵਿੱਚ ਚੀਨੀ ਪਾ ਦਿਓ ਅਤੇ ਚੰਗੀ ਤਰ੍ਹਾਂ ਮਿਲਾ ਲਵੋ। ਇਸਨੂੰ ਅੱਗ 'ਤੇ ਰੱਖੋ ਜਦੋਂ ਤੱਕ ਚੀਨੀ ਪਿਘਲ ਨਾ ਜਾਵੇ ਅਤੇ ਮਿਸ਼ਰਣ ਗਾੜ੍ਹਾ ਨਾ ਹੋ ਜਾਵੇ।
8. ਇੱਕ ਟਰੇ ਲਵੋ, ਉਸ 'ਤੇ ਘੀ ਲੱਗਾ ਦਿਓ ਅਤੇ ਇਸ ਮਿਸ਼ਰਣ ਨੂੰ ਟਰੇ 'ਚ ਪਾ ਦਿਓ ਅਤੇ ਚੰਗੀ ਤਰ੍ਹਾਂ ਫੈਲਾ ਦਿਓ।
9. ਹੁਣ ਇਸਨੂੰ ਮਨਪਸੰਦ ਆਕਾਰ 'ਚ ਕੱਟ ਲਵੋ ਅਤੇ ਕੁੱਝ ਸਮੇਂ ਲਈ ਫ੍ਰਿੱਜ 'ਚ ਰੱਖ ਦਿਓ।
ਮਿਲਕ ਕੇਕ ਬਣਾਉਣ ਦੇ ਸੁਝਾਅ
ਆਪਣਾ ਮਿਲਕ ਕੇਕ ਹੋਰ ਵੀ ਸਵਾਦੀ ਬਣਾਉਣ ਲਈ, ਤੁਸੀਂ ਇਸ ਵਿੱਚ ਇਲਾਇਚੀ ਪਾਊਡਰ, ਕੇਸਰ ਜਾਂ ਪਿਸਤਾ ਪਾਊਡਰ ਵੀ ਪਾ ਸਕਦੇ ਹੋ।
ਇਸ ਅਸਾਨ ਰੈਸੀਪੀ ਦੀ ਮਦਦ ਨਾਲ ਤੁਸੀਂ ਘਰ ਵਿੱਚ ਮਿਲਕ ਕੇਕ ਬਣਾ ਸਕਦੇ ਹੋ ਅਤੇ ਆਪਣੇ ਭਰਾ ਨੂੰ ਖੁਸ਼ ਕਰ ਸਕਦੇ ਹੋ। ਇਸ ਰੱਖੜੀ ਨੂੰ ਯਾਦਗਾਰ ਬਣਾਉਣ ਲਈ ਇਹ ਰੈਸੀਪੀ ਜ਼ਰੂਰ ਅਜ਼ਮਾਓ।
- PTC NEWS