Mon, Sep 23, 2024
Whatsapp

Rajiv Gandhi National University of Law : ਵਿਦਿਆਰਥਣਾਂ ਵੱਲੋਂ ਵਾਈਸ ਚਾਂਸਲਰ 'ਤੇ ਲਾਏ ਗੰਭੀਰ ਆਰੋਪ, ਅਸਤੀਫੇ ਦੀ ਮੰਗ ਨੂੰ ਲੈ ਕੇ ਧਰਨਾ ਜਾਰੀ

Rajiv Gandhi Law University : ਸਮੂਹ ਵਿਦਿਆਰਥੀ ਵਾਈਸ ਚਾਂਸਲਰ ਜੈ ਸ਼ੰਕਰ ਸਿੰਘ ਦੀ ਇਸ ਹਰਕਤ ਤੋਂ ਇੰਨੇ ਭੜਕੇ ਹੋਏ ਹਨ ਕਿ ਅਸਤੀਫੇ ਦੀ ਮੰਗ ਨੂੰ ਲੈ ਕੇ ਯੂਨੀਵਰਸਿਟੀ ਦੇ ਗੇਟ ਅੱਗੇ ਧਰਨਾ ਲਾ ਕੇ ਬੈਠੇ ਹੋਏ ਹਨ।

Reported by:  PTC News Desk  Edited by:  KRISHAN KUMAR SHARMA -- September 23rd 2024 11:08 AM -- Updated: September 23rd 2024 12:29 PM
Rajiv Gandhi National University of Law : ਵਿਦਿਆਰਥਣਾਂ ਵੱਲੋਂ ਵਾਈਸ ਚਾਂਸਲਰ 'ਤੇ ਲਾਏ ਗੰਭੀਰ ਆਰੋਪ, ਅਸਤੀਫੇ ਦੀ ਮੰਗ ਨੂੰ ਲੈ ਕੇ ਧਰਨਾ ਜਾਰੀ

Rajiv Gandhi National University of Law : ਵਿਦਿਆਰਥਣਾਂ ਵੱਲੋਂ ਵਾਈਸ ਚਾਂਸਲਰ 'ਤੇ ਲਾਏ ਗੰਭੀਰ ਆਰੋਪ, ਅਸਤੀਫੇ ਦੀ ਮੰਗ ਨੂੰ ਲੈ ਕੇ ਧਰਨਾ ਜਾਰੀ

Patiala Rajiv Gandhi Law University : ਪਟਿਆਲਾ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ 'ਚ ਵਾਈਸ ਚਾਂਸਲਰ ਦੇ ਬਿਨਾਂ ਦੱਸੇ ਕੁੜੀਆਂ ਦੇ ਹੋਸਟਲ 'ਚ ਵੜਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਵਿਦਿਆਰਥੀਆਂ ਦਾ ਧਰਨਾ ਦੇਰ ਰਾਤ ਤੋਂ ਜਾਰੀ ਹੈ। ਸਮੂਹ ਵਿਦਿਆਰਥੀ ਵਾਈਸ ਚਾਂਸਲਰ ਜੈ ਸ਼ੰਕਰ ਸਿੰਘ ਦੀ ਇਸ ਹਰਕਤ ਤੋਂ ਇੰਨੇ ਭੜਕੇ ਹੋਏ ਹਨ ਕਿ ਅਸਤੀਫੇ ਦੀ ਮੰਗ ਨੂੰ ਲੈ ਕੇ ਯੂਨੀਵਰਸਿਟੀ ਦੇ ਗੇਟ ਅੱਗੇ ਧਰਨਾ ਲਾ ਕੇ ਬੈਠੇ ਹੋਏ ਹਨ।

ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੱਲੋਂ ਵਾਈਸ ਚਾਂਸਲਰ 'ਤੇ ਗੰਭੀਰ ਆਰੋਪ ਲਾਏ ਗਏ ਹਨ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਵੀਸੀ ਜੈ ਸ਼ੰਕਰ ਉਨ੍ਹਾਂ ਦੇ ਨਿੱਜੀ ਮਾਮਲਿਆਂ 'ਚ ਦਖਲਅੰਦਾਜ਼ੀ ਕਰਦੇ ਹਨ। ਬੀਤੇ ਦਿਨ ਜਦੋਂ ਵਾਈਸ ਚਾਂਸਲਰ ਉਨ੍ਹਾਂ ਦੇ ਹੋਸਟਲ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਉੱਪਰ ਕੁਮੈਂਟਬਾਜ਼ੀ ਵੀ ਕੀਤੀ ਜਾਂਦੀ ਹੈ। ਨਾਲ ਹੀ ਉਨ੍ਹਾਂ ਦੇ ਨਿੱਜੀ ਲੈਪਟਾਪ ਵੀ ਚੈਕ ਕੀਤੇ ਜਾਂਦੇ ਹਨ। ਵਿਦਿਆਰਥਣਾਂ ਦਾ ਆਰੋਪ ਸੀ ਕਿ ਇਸਤੋਂ ਪਹਿਲਾਂ ਵੀ ਵਾਈਸ ਚਾਂਸਲਰ ਨੇ ਅਜਿਹੀ ਹਰਕਤ ਕੀਤੀ ਸੀ। 


ਦੱਸ ਦਈਏ ਕਿ ਮਾਮਲਾ ਐਤਵਾਰ ਦਾ ਹੈ ਜਦੋਂ ਉਪ ਕੁਲਪਤੀ ਪਹਿਲਾਂ ਹੋਸਟਲ ਦੀ ਮੈਸ ਦਾ ਨਿਰੀਖਣ ਕਰਨ ਗਏ ਦੱਸੇ ਜਾਂਦੇ ਹਨ, ਜਿਸ ਪਿੱਛੋਂ ਬਿਨਾਂ ਦੱਸੇ ਉਹ ਵਿਦਿਆਰਥਣਾਂ ਦੇ ਹੋਸਟਲ ਵਿੱਚ ਦਾਖਲ ਹੋਏ ਦੱਸੇ ਜਾਂਦੇ ਹਨ। ਵਾਈਸ ਚਾਂਸਲਰ ਦੀ ਇੱਕ ਵਿਦਿਆਰਥਣਾਂ ਦੇ ਕਮਰੇ ਵਿੱਚ ਖੜੇ ਹੋਏ ਦੀ ਵੀਡੀਓ ਵੀ ਵਾਇਰਲ ਹੋਈ ਹੈ।

ਘਟਨਾ ਤੋਂ ਬਾਅਦ ਸਮੂਹ ਵਿਦਿਆਰਥੀਆਂ 'ਚ ਰੋਸ ਦੀ ਲਹਿਰ ਫੈਲ ਗਈ ਸੀ ਅਤੇ ਯੂਨੀਵਰਸਿਟੀ ਕੈਂਪਸ 'ਚ ਉਦੋਂ ਤੋਂ ਧਰਨਾ ਲਾਇਆ ਗਿਆ ਹੈ। ਵਿਦਿਆਰਥੀਆਂ ਵੱਲੋਂ ਵਾਈਸ ਚਾਂਸਲਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਵਿਦਿਆਰਥਣਾਂ ਨੇ ਵਾਈਸ ਚਾਂਸਲਰ ਨੂੰ ਹਟਾਏ ਜਾਣ ਤੱਕ ਹੜਤਾਲ ਖਤਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

- PTC NEWS

Top News view more...

Latest News view more...

PTC NETWORK