Patiala ਦੇ ਰਾਜਿੰਦਰਾ ਹਸਪਤਾਲ ਦੇ ਬੱਚਾ ਵਾਰਡ 'ਚ ਹੋਇਆ ਸ਼ਾਰਟ ਸਰਕਿਟ, ਮਰੀਜ਼ਾਂ 'ਚ ਮੱਚੀ ਹਾਹਾਕਾਰ
Rajindra Hospital Patiala : ਪਟਿਆਲਾ ਦੇ ਰਜਿੰਦਰਾ ਹਸਪਤਾਲ ਮੁੜ ਤੋਂ ਚਰਚਾ ’ਚ ਆ ਗਿਆ ਹੈ। ਦਰਅਸਲ ਰਾਜਿੰਦਰਾ ਹਸਪਤਾਲ ਦੇ ਬੱਚਾ ਵਾਰਡ ’ਚ ਭਿਆਨਕ ਅੱਗ ਗਈ। ਜਿਸ ਤੋਂ ਬਾਅਦ ਪੂਰੇ ਹਸਪਤਾਲ ’ਚ ਹਫੜਾ ਦਫੜੀ ਮਚ ਗਈ। ਹਾਲਾਂਕਿ ਗਣੀਮਤ ਇਹ ਰਹੀ ਕਿ ਇਸ ਹਾਦਸੇ ਦੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਬੱਚਾ ਵਾਰਡ ਵੱਲੋਂ ਸ਼ਾਰਟ ਸਰਕਿਟ ਨਾਲ ਤਾਰਾਂ ਅਤੇ ਪਲੱਗ ਸੜਕੇ ਖਾਕ ਹੋ ਗਈਆਂ ਹਨ। ਮੌਕੇ ’ਤੇ ਫਾਇਰ ਐਕਸਟਿਨਗੁਇਸ਼ ਨਾਲ ਅੱਗ ’ਤੇ ਕਾਬੂ ਪਾਇਆ ਗਿਆ।
ਕਾਬਿਲੇਗੌਰ ਹੈ ਕਿ ਪਿਛਲੇ ਕਈ ਦਿਨਾਂ ਤੋਂ ਅਜਿਹੀਆਂ ਘਟਨਾ ਸਾਹਮਣੇ ਆਈਆਂ ਹਨ। ਜਿਸ ਤੋਂ ਸਾਫ ਹੈ ਕਿ ਪ੍ਰਸ਼ਾਸਨ ਦੇ ਦਾਅਵੇ ਖੋਖਲੇ ਹਨ। ਹਸਪਤਾਲ ’ਚ ਕਦੇ ਏਸੀ ਫੂਕ ਜਾਂਦਾ ਹੈ ਅਤੇ ਕਦੇ ਜਨਰੇਟਰ ਅਤੇ ਕਦੇ ਬੱਤੀ ਚੱਲੀ ਜਾਂਦੀ ਹੈ ਜਿਸਦਾ ਖਾਮੀਆਜਾ ਆਮ ਲੋਕਾਂ ਨੂੰ ਚੁਕਾਉਣਾ ਪੈਂਦਾ ਹੈ।
ਇਹ ਵੀ ਪੜ੍ਹੋ : Punjab Cabinet Meeting News : 3 ਅਪ੍ਰੈਲ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਮੁੱਦਿਆਂ ਉਤੇ ਹੋ ਸਕਦੀ ਚਰਚਾ
- PTC NEWS