Punjab Weather : ਪੰਜਾਬ 'ਚ ਰੁਕ-ਰੁਕ ਕੇ ਪੈ ਰਿਹੈ ਮੀਂਹ, ਅਲਰਟ ਜਾਰੀ; ਜਾਣੋ ਚੰਡੀਗੜ੍ਹ ਦਾ ਵੀ ਮੌਸਮ
Punjab Weather : ਪੰਜਾਬ ਵਿੱਚ ਮੀਂਹ ਨੂੰ ਲੈ ਕੇ ਫਲੈਸ਼ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਬੀਤੇ ਦਿਨ ਸੂਬੇ ਦੇ ਕਈ ਸ਼ਹਿਰਾਂ ਭਰ ਵਿੱਚ ਰੁਕ-ਰੁਕ ਕੇ ਮੀਂਹ ਪਿਆ। ਪਰ ਅੱਜ ਮਾਨਸੂਨ ਇੱਕ ਵਾਰ ਫਿਰ ਸੁਸਤ ਹੋ ਗਿਆ ਹੈ। ਸੂਬੇ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ ਚੰਗੀ ਬਾਰਿਸ਼ ਹੋਈ ਹੈ।
ਪੰਜਾਬ ਦੇ 5 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ, ਰੁਨਗਰ ਅਤੇ ਐਸਏਐਸ ਨਗਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਭਾਵੇਂ ਪੂਰੇ ਸੀਜ਼ਨ ਦੌਰਾਨ ਮੌਨਸੂਨ ਸੁਸਤ ਰਿਹਾ ਹੈ, ਪਰ ਪਿਛਲੇ ਹਫ਼ਤੇ ਤੋਂ ਸੂਬੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ। 22 ਤੋਂ 28 ਅਗਸਤ ਤੱਕ ਪੰਜਾਬ ਵਿੱਚ 33.2 ਮਿਲੀਮੀਟਰ ਬਾਰਿਸ਼ ਹੋਈ, ਜੋ ਕਿ ਆਮ ਨਾਲੋਂ 18 ਫੀਸਦੀ ਵੱਧ ਹੈ। ਜਦੋਂ ਕਿ 1 ਜੂਨ ਤੋਂ 28 ਅਗਸਤ ਤੱਕ ਦੇ ਪੂਰੇ ਸੀਜ਼ਨ ਦੌਰਾਨ ਪੰਜਾਬ ਵਿੱਚ ਸਿਰਫ਼ 250.1 ਮਿਲੀਮੀਟਰ ਮੀਂਹ ਹੀ ਪਿਆ ਹੈ, ਜੋ ਕਿ ਆਮ ਨਾਲੋਂ 29 ਫ਼ੀਸਦੀ ਘੱਟ ਹੈ। ਇਹ ਪੂਰੇ ਸੀਜ਼ਨ ਦੀ ਸਭ ਤੋਂ ਘੱਟ ਬਾਰਿਸ਼ ਹੈ।
ਚੰਡੀਗੜ੍ਹ ਦਾ ਮੌਸਮ
ਚੰਡੀਗੜ੍ਹ ਵਿੱਚ ਮਾਨਸੂਨ ਸਰਗਰਮ ਹੋਣ ਕਾਰਨ ਦੋ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਮੌਸਮ ਬਦਲ ਗਿਆ ਹੈ। ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3 ਡਿਗਰੀ ਘੱਟ ਗਿਆ। ਇਸ ਦੇ ਨਾਲ ਹੀ ਹੁਣ ਤਾਪਮਾਨ 30 ਡਿਗਰੀ ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ 'ਚ ਅੱਜ ਅਤੇ ਸ਼ੁੱਕਰਵਾਰ ਨੂੰ ਵੀ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣਗੇ।
ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਮੀਂਹ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਚਿਤਾਵਨੀ ਨਹੀਂ ਹੈ। ਟਰਾਈਸਿਟੀ ਵਿੱਚ ਸ਼ਾਮਲ ਮੋਹਾਲੀ ਅਤੇ ਪੰਚਕੂਲਾ ਵਿੱਚ ਵੀ ਅਜਿਹੀ ਹੀ ਸਥਿਤੀ ਰਹੇਗੀ। ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਕੱਲ੍ਹ ਤੋਂ ਮੌਸਮ 'ਚ ਬਦਲਾਅ ਹੋਵੇਗਾ। ਇਸ ਦੇ ਨਾਲ ਹੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ।
ਇਹ ਵੀ ਪੜ੍ਹੋ : Irritable Bowel Syndrome : ਚਿੜਚਿੜਾ ਬੋਅਲ ਸਿੰਡਰੋਮ ਕੀ ਹੁੰਦਾ ਹੈ ? ਜਾਣੋ ਇਸ ਦੇ ਲੱਛਣ ਅਤੇ ਕਾਰਨ
- PTC NEWS