Thu, Feb 27, 2025
Whatsapp

Chandigarh News : ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ 'ਪੰਜਾਬੀ' ਬਣੀ ਮੋਹਰੀ ! ਪੰਡਿਤ ਰਾਓ ਧਨੇਰਵਰ ਨੇ ਚੁੱਕਿਆ ਸੀ ਮੁੱਦਾ

Punjabi Language Top on Chandigarh Railway Station : ਉਤਰ ਰੇਲਵੇ ਨੇ ਇਸ ਸਬੰਧੀ ਚੰਡੀਗੜ੍ਹ ਰੇਲਵੇ ਵਿਭਾਗ ਨੂੰ ਮਨਜੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਰੇਲਵੇ ਸਟੇਸ਼ਨ 'ਤੇ ਸਾਰੇ ਬੋਰਡਾਂ 'ਤੇ ਪੰਜਾਬੀ ਪਹਿਲ ਦੇ ਆਧਾਰ 'ਤੇ ਲਿਖੇ ਗਏ ਹਨ, ਉਪਰੰਤ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਲਿਖੀ ਜਾਵੇਗੀ।

Reported by:  PTC News Desk  Edited by:  KRISHAN KUMAR SHARMA -- January 31st 2025 12:12 PM -- Updated: January 31st 2025 12:32 PM
Chandigarh News : ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ 'ਪੰਜਾਬੀ' ਬਣੀ ਮੋਹਰੀ ! ਪੰਡਿਤ ਰਾਓ ਧਨੇਰਵਰ ਨੇ ਚੁੱਕਿਆ ਸੀ ਮੁੱਦਾ

Chandigarh News : ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ 'ਪੰਜਾਬੀ' ਬਣੀ ਮੋਹਰੀ ! ਪੰਡਿਤ ਰਾਓ ਧਨੇਰਵਰ ਨੇ ਚੁੱਕਿਆ ਸੀ ਮੁੱਦਾ

Chandigarh Railway Station : ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਹੁਣ ਪੰਜਾਬੀ ਭਾਸ਼ਾ ਪਹਿਲ ਦੇ ਆਧਾਰ 'ਤੇ ਲਿਖੀ ਜਾਵੇਗੀ। ਉਤਰ ਰੇਲਵੇ ਨੇ ਇਸ ਸਬੰਧੀ ਚੰਡੀਗੜ੍ਹ ਰੇਲਵੇ ਵਿਭਾਗ ਨੂੰ ਮਨਜੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਰੇਲਵੇ ਸਟੇਸ਼ਨ 'ਤੇ ਸਾਰੇ ਬੋਰਡਾਂ 'ਤੇ ਪੰਜਾਬੀ ਪਹਿਲ ਦੇ ਆਧਾਰ 'ਤੇ ਲਿਖੇ ਗਏ ਹਨ, ਉਪਰੰਤ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਲਿਖੀ ਜਾਵੇਗੀ।


ਦੱਸ ਦਈਏ ਕਿ ਬੋਰਡਾਂ 'ਤੇ ਪੰਜਾਬੀ ਨੂੰ ਪਹਿਲ ਦੇ ਆਧਾਰ 'ਤੇ ਲਿਖੇ ਜਾਣ ਦਾ ਮਾਮਲਾ ਸਮਾਜ ਸੇਵਾ ਪੰਡਿਤ ਡਾ. ਰਾਓ ਧਨੇਰਵਰ ਨੇ ਮੁੱਦਾ ਚੁੱਕਿਆ ਸੀ। ਉਨ੍ਹਾਂ ਨੇ ਇਸ ਸਬੰਧੀ ਉਤਰ ਰੇਲਵੇ ਦੇ ਅੰਬਾਲਾ ਡਿਵੀਜ਼ਨ ਨੂੰ ਪੱਤਰ ਰਾਹੀਂ ਪੰਜਾਬੀ ਭਾਸ਼ਾ ਨੂੰ ਪਹਿਲ ਦੇਣ ਬਾਰੇ ਕਿਹਾ ਸੀ।

ਪੰਡਿਤ ਧਨੇਰਵਰ ਰਾਓ ਨੇ ਪੱਤਰ ਵਿੱਚ ਲਿਖਿਆ ਸੀ ਕਿ ਰਾਜ ਭਾਸ਼ਾ ਐਕਟ ਤਹਿਤ ਪੰਜਾਬੀ ਨੂੰ ਪਹਿਲ ਦੇ ਆਧਾਰ 'ਤੇ ਲਿਖਿਆ ਜਾਣਾ ਚਾਹੀਦਾ ਹੈ, ਜਿਸ ਤੋਂ ਬਾਅਦ ਹਿੰਦੀ ਅਤੇ ਅੰਗਰੇਜ਼ੀ ਲਿਖੀ ਜਾਣੀ ਚਾਹੀਦੀ ਹੈ।

ਇਸ 'ਤੇ ਅੰਬਾਲਾ ਮੰਡਲ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਪੱਤਰ ਲਿਖ ਕੇ ਸਾਰੇ ਬੋਰਡਾਂ, ਪੱਟੀਆਂ ਅਤੇ ਦਿਸ਼ਾ-ਸੰਕੇਤਾਂ ਦੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਕੰਮ ਵਿੱਚ ਲਿਖੇ ਜਾਣ 'ਤੇ ਅਤੇ ਸੂਚਿਤ ਕੀਤੇ ਜਾਣ ਬਾਰੇ ਪੱਤਰ ਵੀ ਲਿਖਿਆ ਸੀ।

- PTC NEWS

Top News view more...

Latest News view more...

PTC NETWORK