Rail Roko Andolan Live Updates : ਕਿਸਾਨਾਂ ਦਾ ਦੇਸ਼ ਪੱਧਰੀ ਰੇਲ ਰੋਕੋ ਅੰਦੋਲਨ ਅੱਜ, ਜਾਣੋ ਪੰਜਾਬ 'ਚ ਕਿੱਥੇ-ਕਿੱਥੇ ਰੋਕੀਆਂ ਜਾਣਗੀਆਂ ਰੇਲਾਂ
Dec 18, 2024 11:11 AM
ਜਗਜੀਤ ਡੱਲੇਵਾਲ ਨੂੰ ਮਿਲਣ ਪਹੁੰਚੇ ਹਰਜਿੰਦਰ ਸਿੰਘ ਧਾਮੀ
ਖਨੌਰੀ ਬਾਰਡਰ ‘ਤੇ ਡੱਲੇਵਾਲ ਕੋਲ ਬੈਠ ਕੇ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਜਪੁਜੀ ਸਾਹਿਬ ਦਾ ਪਾਠ
ਜਗਜੀਤ ਡੱਲੇਵਾਲ ਨੂੰ ਮਿਲਣ ਪਹੁੰਚੇ ਹਰਜਿੰਦਰ ਸਿੰਘ ਧਾਮੀ
Dec 18, 2024 09:13 AM
ਰੇਲਾਂ ਰਾਹੀਂ ਯਾਤਰਾ ਕਰਨ ਵਾਲੇ ਸਾਵਧਾਨ!
ਜੇਕਰ ਅੱਜ ਤੁਸੀ ਰੇਲ ਰਾਹੀਂ ਯਾਤਰਾ ਦਾ ਪ੍ਰੋਗਰਾਮ ਬਣਾਇਆ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੈ, ਕਿਉਂਕਿ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਦੇਸ਼ ਭਰ ਦੇ ਨਾਲ ਪੂਰੇ ਪੰਜਾਬ ਵਿੱਚ ਹੋਵੇਗਾ, ਜਿਸ ਕਾਰਨ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਸਕਦੀ ਹੈ ਅਤੇ ਯਾਤਰੀਆਂ ਨੂੰ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ....ਵੇਖੋ ਪੀਟੀਸੀ ਨਿਊਜ਼ ਦੀ ਇਹ ਰਿਪੋਰਟ...
Dec 18, 2024 09:10 AM
ਸਰਵਣ ਸਿੰਘ ਪੰਧੇਰ ਵੱਲੋਂ ਸਮੂਹ ਪੰਜਾਬੀਆਂ ਨੂੰ ਸੱਦਾ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ, “ਅੱਜ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਅਸੀਂ ਪੰਜਾਬ ਵਿੱਚ ਰੇਲਾਂ ਰੋਕਾਂਗੇ… ਮੈਂ ਅੰਮ੍ਰਿਤਸਰ ਦੇ ਦੇਵੀ ਦਾਸਪੁਰਾ ਵਿੱਚ ਰਹਾਂਗਾ (ਪ੍ਰਦਰਸ਼ਨ ਵਿੱਚ ਸ਼ਾਮਲ)… ਅਸੀਂ ਸਾਰੇ ਪੰਜਾਬੀਆਂ ਨੂੰ ‘ਰੇਲ ਰੋਕੋ’ ਕਰਨ ਦਾ ਸੱਦਾ ਦਿੰਦੇ ਹਾਂ। ਸਾਰੇ ਰੇਲ ਕਰਾਸਿੰਗਾਂ ਅਤੇ ਰੇਲਵੇ ਸਟੇਸ਼ਨਾਂ 'ਤੇ... ਗੁਰੂ ਰੰਧਾਵਾ ਵਰਗੇ ਕਈ ਗਾਇਕ ਵਿਰੋਧ ਦਾ ਸਮਰਥਨ ਕਰ ਰਹੇ ਹਨ..."
Dec 18, 2024 09:04 AM
ਪੰਜਾਬ 'ਚ ਇਨ੍ਹਾਂ ਥਾਂਵਾਂ 'ਤੇ ਰੋਕੀਆਂ ਜਾਣਗੀਆਂ ਰੇਲਾਂ...
ਰੇਲ ਰੋਕੋ ਧਰਨਿਆਂ ਵਿੱਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਰੋਕੇ ਜਾਣ ਵਾਲੀਆਂ ਥਾਂਵਾਂ...
ਇਸਦੇ ਇਲਾਵਾ ਬਾਕੀ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ ) ਵਲੋਂ ਹੋਰ ਥਾਂਵਾਂ 'ਤੇ ਵੀ ਰੇਲਾਂ ਰੋਕੀਆਂ ਜਾਣਗੀਆਂ।
FARMERS RAIL ROKO PROTEST : ਕਿਸਾਨਾਂ ਵੱਲੋਂ ਅੱਜ ਦੇਸ਼ ਭਰ 'ਚ ਰੇਲ ਰੋਕੋ ਅੰਦੋਲਨ ਦਾ ਸੱਦਾ ਦਿੱਤਾ ਗਿਆ ਹੈ, ਜਿਸ ਤਹਿਤ ਦੇਸ਼ ਭਰ 'ਚ 12 ਤੋਂ 3 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ। ਇਸ ਦਾ ਦਿੱਲੀ ਤੋਂ ਪੰਜਾਬ, ਹਿਮਾਚਲ ਅਤੇ ਜੰਮੂ ਜਾਣ ਵਾਲੀਆਂ ਰੇਲਾਂ ਦੇ ਸੰਚਾਲਨ 'ਤੇ ਵੱਡੀ ਪੱਧਰ ਅਸਰ ਪੈਂਦਾ ਵਿਖਾਈ ਦੇ ਰਿਹਾ ਹੈ। ਰੇਲਵੇ ਵਿਭਾਗ ਵੱਲੋਂ ਕਈ ਰੇਲਾਂ ਦੇ ਰੂਟ ਵੀ ਬਦਲੇ ਗਏ ਹਨ।
ਪੰਜਾਬ ਵਿੱਚ ਵੀ ਸੰਯੁਕਤ ਕਿਸਾਨ ਮੋਰਚੇ ਸਮੇਤ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਦਾ ਤਿਆਰੀ ਪੂਰੀ ਹੈ ਅਤੇ ਜਿਨ੍ਹਾਂ ਥਾਂਵਾਂ 'ਤੇ ਰੇਲਾਂ ਰੋਕੀਆਂ ਜਾਣੀਆਂ ਹਨ, ਉਨ੍ਹਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਇਸਤੋਂ ਇਲਾਵਾ ਹੋਰ ਵੀ ਕਿਸਾਨ ਜਥੇਬੰਦੀਆਂ ਵੱਲੋਂ ਕਈ ਥਾਂਵਾਂ 'ਤੇ ਰੇਲਾਂ ਰੋਕਣ ਦਾ ਫੈਸਲਾ ਕੀਤਾ ਗਿਆ ਹੈ।
ਦੱਸ ਦਈਏ ਕਿ ਕਿਸਾਨਾਂ ਵੱਲੋਂ ਇਹ ਰੇਲ ਰੋਕੋ ਅੰਦੋਲਨ ਦਾ ਸੱਦਾ 13 ਸੂਤਰੀ ਮੰਗਾਂ ਨੂੰ ਲੈ ਕੇ ਦਿੱਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਪਹਿਲੇ ਕਿਸਾਨ ਅੰਦੋਲਨ ਤੋਂ ਲੈ ਕੇ ਹੁਣ ਤੱਕ ਮੰਗੀਆਂ ਮੰਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕਿਸਾਨਾਂ 'ਚ ਨਾਰਾਜ਼ਗੀ ਪਾਈ ਜਾ ਰਹੀ ਹੈ, ਜਿਸ ਕਾਰਨ ਕਿਸਾਨਾਂ ਵੱਲੋਂ ਅੱਜ 3 ਘੰਟੇ ਦੇ ਰੇਲਾਂ ਦੇ ਚੱਕਾ ਜਾਮ ਦਾ ਫੈਸਲਾ ਕੀਤਾ ਗਿਆ।
ਰੇਲ ਰੋਕੋ ਧਰਨਿਆਂ ਵਿੱਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਰੋਕੇ ਜਾਣ ਵਾਲੀਆਂ ਥਾਂਵਾਂ...
ਇਸਦੇ ਇਲਾਵਾ ਬਾਕੀ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ ) ਵਲੋਂ ਹੋਰ ਥਾਂਵਾਂ 'ਤੇ ਵੀ ਰੇਲਾਂ ਰੋਕੀਆਂ ਜਾਣਗੀਆਂ।
- PTC NEWS