Thu, Dec 12, 2024
Whatsapp

Ludhiana News : ਗਾਇਕ ਰਣਜੀਤ ਬਾਠ ਦੀ ਗ੍ਰਿਫਤਾਰੀ ਲਈ ਛਾਪੇਮਾਰੀ, ਪ੍ਰੇਮਿਕਾ ਦੇ ਪਿਤਾ ਦਾ ਕੀਤਾ ਕਤਲ, ਵਿਦੇਸ਼ ਭੱਜਣ ਦਾ ਸ਼ੱਕ

ਪ੍ਰੇਮਿਕਾ ਦੇ ਪਿਤਾ ਦੇ ਕਤਲ ਦੇ ਮਾਮਲੇ 'ਚ ਪੰਜਾਬ ਪੁਲਿਸ ਪੰਜਾਬੀ ਗਾਇਕ ਰਣਜੀਤ ਬਾਠ ਅਤੇ ਉਸ ਦੇ ਭਤੀਜੇ ਗੁੱਲੀ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।

Reported by:  PTC News Desk  Edited by:  Dhalwinder Sandhu -- August 31st 2024 11:13 AM
Ludhiana News : ਗਾਇਕ ਰਣਜੀਤ ਬਾਠ ਦੀ ਗ੍ਰਿਫਤਾਰੀ ਲਈ ਛਾਪੇਮਾਰੀ, ਪ੍ਰੇਮਿਕਾ ਦੇ ਪਿਤਾ ਦਾ ਕੀਤਾ ਕਤਲ, ਵਿਦੇਸ਼ ਭੱਜਣ ਦਾ ਸ਼ੱਕ

Ludhiana News : ਗਾਇਕ ਰਣਜੀਤ ਬਾਠ ਦੀ ਗ੍ਰਿਫਤਾਰੀ ਲਈ ਛਾਪੇਮਾਰੀ, ਪ੍ਰੇਮਿਕਾ ਦੇ ਪਿਤਾ ਦਾ ਕੀਤਾ ਕਤਲ, ਵਿਦੇਸ਼ ਭੱਜਣ ਦਾ ਸ਼ੱਕ

Punjabi Singer Ranjit Bath : ਲੁਧਿਆਣਾ 'ਚ ਆਪਣੀ ਪ੍ਰੇਮਿਕਾ ਦੇ ਪਿਤਾ ਦੇ ਕਤਲ ਦੇ ਮਾਮਲੇ 'ਚ ਪੰਜਾਬ ਪੁਲਿਸ ਪੰਜਾਬੀ ਗਾਇਕ ਰਣਜੀਤ ਬਾਠ ਅਤੇ ਉਸ ਦੇ ਭਤੀਜੇ ਗੁੱਲੀ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ। ਮੁੱਲਾਂਪੁਰ ਦਾਖਾ ਪੁਲਿਸ ਨੇ ਚਾਚੇ-ਭਤੀਜੇ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਵੀ ਕੀਤੀ ਹੈ, ਪਰ ਅਜੇ ਤੱਕ ਮੁਲਜ਼ਮ ਫੜੇ ਨਹੀਂ ਗਏ ਹਨ। ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਗਾਇਕ ਵਿਦੇਸ਼ ਭੱਜ ਸਕਦਾ ਹੈ।

ਪ੍ਰੇਮਿਕਾ ਦੇ ਪਿਤਾ ਦੀ ਹੱਤਿਆ ਦੇ ਇਲਜ਼ਾਮ


ਗਾਇਕ ਬਾਠ 'ਤੇ ਆਪਣੀ ਪ੍ਰੇਮਿਕਾ ਦੇ ਪਿਤਾ ਦੀ ਹੱਤਿਆ ਕਰਨ ਅਤੇ ਉਸ ਦੀ ਲਾਸ਼ ਨੂੰ ਝਾੜੀਆਂ 'ਚ ਸੁੱਟਣ ਦਾ ਇਲਜ਼ਾਮ ਹੈ। ਕਤਲ ਕਰਨ ਤੋਂ ਬਾਅਦ, ਉਸਨੇ ਖੁਦ ਵਟਸਐਪ ਰਾਹੀਂ ਆਪਣੀ ਪ੍ਰੇਮਿਕਾ ਨੂੰ ਇੱਕ ਸੰਦੇਸ਼ ਲਿਖ ਕੇ ਉਸ ਤੋਂ ਮੁਆਫੀ ਮੰਗੀ ਅਤੇ ਉਸ ਨੂੰ ਉਸ ਜਗ੍ਹਾ ਬਾਰੇ ਦੱਸਿਆ ਜਿੱਥੇ ਉਸਨੇ ਆਪਣੇ ਪਿਤਾ ਦੀ ਲਾਸ਼ ਸੁੱਟੀ ਸੀ।

ਕਤਲ ਦਾ ਕਾਰਨ ਇਹ ਹੈ ਕਿ ਗਾਇਕ ਬਾਠ ਦੀ ਜਿਸ ਔਰਤ ਨਾਲ ਦੋਸਤੀ ਸੀ, ਉਹ ਉਸ 'ਤੇ ਦਬਾਅ ਬਣਾ ਰਿਹਾ ਸੀ ਕਿ ਉਹ ਆਪਣੇ ਪਤੀ ਨੂੰ ਜਲਦੀ ਤਲਾਕ ਦੇ ਕੇ ਉਸ ਨਾਲ ਵਿਆਹ ਕਰਵਾ ਲਵੇ। ਜੇਕਰ ਉਹ ਅਜਿਹਾ ਨਹੀਂ ਕਰਦੀ ਹੈ ਤਾਂ ਉਹ ਉਸਨੂੰ ਜਾਂ ਉਸਦੇ ਪਰਿਵਾਰ ਨੂੰ ਮਾਰ ਦੇਵੇਗਾ।

ਪੜ੍ਹੋ ਕੀ ਹੈ ਪੂਰਾ ਮਾਮਲਾ

ਪੰਜਾਬੀ ਗਾਇਕ ਰਣਜੀਤ ਬਾਠ ਅਤੇ ਉਸ ਦੇ ਭਤੀਜੇ ਗੁੱਲੀ ਨੇ ਲੁਧਿਆਣਾ ਵਿੱਚ ਇੱਕ ਬਜ਼ੁਰਗ ਰਵਿੰਦਰ ਸਿੰਘ ਪਾਲ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਐਲਆਈਸੀ ਦਾ ਏਜੰਟ ਸੀ। ਕਾਤਲਾਂ ਨੇ ਵਿਦੇਸ਼ 'ਚ ਰਹਿੰਦੀ ਮ੍ਰਿਤਕ ਦੀ ਧੀ ਨੂੰ ਵਟਸਐਪ 'ਤੇ ਮੈਸੇਜ ਭੇਜ ਕੇ ਕਤਲ ਦੀ ਗੱਲ ਕਬੂਲ ਕਰ ਲਈ ਅਤੇ ਮੁਆਫੀ ਵੀ ਮੰਗ ਲਈ। 

ਕੁਝ ਦਿਨਾਂ ਤੋਂ ਲਾਪਤਾ ਸੀ ਮ੍ਰਿਤਕ 

ਮ੍ਰਿਤਕ ਰਵਿੰਦਰ ਸਿੰਘ ਪਾਲ ਦੇ ਪੁੱਤਰ ਵਿਕਰਮ ਸੱਗੜ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਿਤਾ ਕੁਝ ਦਿਨਾਂ ਤੋਂ ਲਾਪਤਾ ਸੀ। 29 ਅਗਸਤ ਦੀ ਸਵੇਰ ਨੂੰ ਉਹ ਆਪਣੇ ਦੋਸਤ ਵਿਨੋਦ ਕੁਮਾਰ ਨਾਲ ਸਿਵਲ ਹਸਪਤਾਲ ਲੁਧਿਆਣਾ ਗਿਆ ਸੀ ਤੇ ਉਸ ਨੇ ਆਪਣੇ ਪਿਤਾ ਦੀ ਲਾਸ਼ ਦੀ ਪਛਾਣ ਕੀਤੀ।

ਵਿਕਰਮ ਦੀ ਭੈਣ ਕਿਰਨਦੀਪ ਕੌਰ ਨੇ ਉਸ ਨੂੰ ਦੱਸਿਆ ਕਿ ਉਸ ਦੀ ਮੁਲਾਕਾਤ ਰਣਜੀਤ ਸਿੰਘ ਕੋਹਲੀ ਉਰਫ ਰਣਜੀਤ ਬਾਠ ਨਾਲ ਟਿੱਕਟੌਕ 'ਤੇ ਹੋਈ ਸੀ। ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਪਰ ਉਸਨੇ ਉਸਨੂੰ ਕਿਹਾ ਕਿ ਉਹ ਵਿਆਹ ਤੋਂ ਪਹਿਲਾਂ ਉਸਨੂੰ ਜਾਣਨਾ ਚਾਹੁੰਦੀ ਹੈ।

ਮਾਰਚ 2024 ਵਿੱਚ ਰਣਜੀਤ ਬਾਠ ਕਿਰਨਦੀਪ ਨਾਲ ਆਸਟ੍ਰੇਲੀਆ ਆਇਆ ਸੀ। ਕਿਰਨਦੀਪ ਅਨੁਸਾਰ ਉਹ ਅਕਸਰ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਸਨ। ਰਣਜੀਤ ਸਿੰਘ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ, ਜਿਸ ਕਾਰਨ ਉਹ ਉਸ ਦੇ ਘਰ ਦੇ ਬਾਹਰ ਆ ਕੇ ਉਸ ਨਾਲ ਦੁਰਵਿਵਹਾਰ ਕਰਦਾ ਸੀ।

ਤਲਾਕ ਲਈ ਦਬਾਅ ਪਾ ਰਿਹਾ ਸੀ

ਗਾਇਕ ਰਣਜੀਤ ਕਿਰਨਦੀਪ 'ਤੇ ਉਸ ਦੇ ਪਤੀ ਨੂੰ ਤਲਾਕ ਦੇ ਕੇ ਉਸ ਨਾਲ ਵਿਆਹ ਕਰਨ ਦਾ ਦਬਾਅ ਬਣਾ ਰਿਹਾ ਸੀ। ਕਿਰਨਦੀਪ ਨੇ ਉਸ ਨੂੰ ਦੱਸਿਆ ਕਿ ਮੁਲਜ਼ਮ ਰਣਜੀਤ ਸਿੰਘ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਆਪਣੇ ਪਤੀ ਨੂੰ ਤਲਾਕ ਨਾ ਦਿੱਤਾ ਤਾਂ ਉਹ ਉਸ ਨੂੰ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮਾਰ ਦੇਵੇਗਾ। ਇਸ ਧਮਕੀ ਤੋਂ ਬਾਅਦ ਉਸ ਨੇ ਪੁਲਿਸ ਨੂੰ ਫੋਨ ਕਰਕੇ ਸੂਚਿਤ ਕੀਤਾ ਅਤੇ ਰਣਜੀਤ ਖਿਲਾਫ ਮਾਮਲਾ ਵੀ ਦਰਜ ਕਰਵਾਇਆ।

ਆਸਟ੍ਰੇਲੀਆ ਸਰਕਾਰ ਨੇ ਬਾਠ ਨੂੰ ਜੂਨ ਮਹੀਨੇ 'ਚ ਕੀਤਾ ਸੀ ਡਿਪੋਰਟ

ਆਸਟ੍ਰੇਲੀਆ ਸਰਕਾਰ ਨੇ ਜੂਨ ਮਹੀਨੇ ਰਣਜੀਤ ਸਿੰਘ ਬਾਠ ਨੂੰ ਭਾਰਤ ਡਿਪੋਰਟ ਕਰ ਦਿੱਤਾ ਸੀ। ਮੁਲਜ਼ਮ 2024 ਵਿੱਚ ਬਿਨਾਂ ਦੱਸੇ ਮੁੜ ਆਸਟ੍ਰੇਲੀਆ ਆ ਗਿਆ ਸੀ। ਪਰ ਉਸ ਨੂੰ ਪੁਲਿਸ ਨੇ ਏਅਰਪੋਰਟ ਤੋਂ ਗ੍ਰਿਫਤਾਰ ਕਰਕੇ ਭਾਰਤ ਭੇਜ ਦਿੱਤਾ। 28 ਅਗਸਤ 2024 ਨੂੰ ਰਾਤ 8 ਵਜੇ ਦੇ ਕਰੀਬ ਰਣਜੀਤ ਸਿੰਘ ਅਤੇ ਉਸ ਦਾ ਭਤੀਜਾ ਗੁੱਲੀ ਲੁਧਿਆਣਾ ਵਿਖੇ ਰਵਿੰਦਰ ਸਿੰਘ ਪਾਲ ਕੋਲ ਆਏ। ਇੱਥੇ ਦੋਵਾਂ ਕਾਤਲਾਂ ਨੇ ਮਿਲ ਕੇ ਰਵਿੰਦਰ ਸਿੰਘ ਪਾਲ ਦਾ ਕਤਲ ਕਰ ਦਿੱਤਾ।

ਇਸ ਮਾਮਲੇ ਸਬੰਧੀ ਥਾਣਾ ਦਾਖਾ ਦੇ ਐਸਐਚਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕਤਲ ਕੀਤੇ ਗਏ ਗਾਇਕ ਰਣਜੀਤ ਬਾਠ ਅਤੇ ਉਸ ਦੇ ਭਤੀਜੇ ਗੁੱਲੀ ਦੀ ਭਾਲ ਵਿੱਚ ਪੁਲਿਸ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

- PTC NEWS

Top News view more...

Latest News view more...

PTC NETWORK