Quran Beadbi Case : 'ਕੁਰਾਨ' ਜਲਾਉਣ ਵਾਲੇ ਸਲਵਾਨ ਮੋਮਿਕਾ ਦਾ ਸਵੀਡਨ 'ਚ ਗੋਲੀ ਮਾਰ ਕੇ ਕਤਲ, ਲਗਾਤਾਰ ਨਾਰਾਜ਼ ਚੱਲ ਰਹੇ ਸਨ ਮੁਸਲਿਮ ਦੇਸ਼
Quran Burning Case : ਸਵੀਡਨ 'ਚ ਸਲਵਾਨ ਮੋਮਿਕਾ ਨਾਂ ਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਵਿਅਕਤੀ ਨੇ ਸਾਲ 2023 'ਚ ਕਈ ਵਾਰ ਕੁਰਾਨ ਦੀਆਂ ਕਾਪੀਆਂ ਸਾੜੀਆਂ ਸਨ। ਕੁਰਾਨ ਦੀਆਂ ਕਾਪੀਆਂ ਸਾੜਨ ਦਾ ਮਾਮਲਾ ਇੰਨਾ ਵੱਧ ਗਿਆ ਸੀ ਕਿ ਮੁਸਲਿਮ ਦੇਸ਼ਾਂ ਨੇ ਵੀ ਇਸ ਦੀ ਆਲੋਚਨਾ ਕੀਤੀ ਸੀ। ਨਿਊਜ਼ ਏਜੰਸੀ ਏਐਫਪੀ ਦੀ ਰਿਪੋਰਟ ਮੁਤਾਬਕ ਸਲਵਾਨ ਇਰਾਕੀ ਮੂਲ ਦਾ ਈਸਾਈ ਨਾਗਰਿਕ ਸੀ। ਸਲਵਾਨ ਨੂੰ ਕੁਰਾਨ ਨੂੰ ਸਾੜਨ ਦੇ ਮਾਮਲੇ ਵਿਚ ਅਦਾਲਤ ਵਿਚ ਪੇਸ਼ ਹੋਣਾ ਪਿਆ ਸੀ। ਹਾਲਾਂਕਿ ਅਦਾਲਤ ਨੇ ਕਿਹਾ ਕਿ ਇੱਕ ਦੋਸ਼ੀ ਦੀ ਮੌਤ ਹੋ ਗਈ ਹੈ ਅਤੇ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਸਵੀਡਿਸ਼ ਮੀਡੀਆ ਨੇ ਦੱਸਿਆ ਕਿ ਉਸ ਦੀ ਮੌਤ ਨੇੜਲੇ ਕਸਬੇ ਵਿੱਚ ਹੋਈ ਗੋਲੀਬਾਰੀ ਵਿੱਚ ਹੋਈ।
ਉਹ ਕਈ ਪ੍ਰਦਰਸ਼ਨਾਂ ਦੌਰਾਨ ਕੁਰਾਨ ਨੂੰ ਸਾੜਦਾ ਸੀ, ਜਿਸ ਕਾਰਨ ਉਸ ਨੂੰ ਦੁਨੀਆ ਭਰ ਦੇ ਮੁਸਲਮਾਨਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਵੀਰਵਾਰ ਨੂੰ ਅਦਾਲਤ ਨੇ ਇਸ 'ਤੇ ਆਪਣਾ ਫੈਸਲਾ ਸੁਣਾਉਣਾ ਸੀ ਕਿ ਕੀ ਸਲਵਾਮ ਮੋਮਿਕਾ ਨਸਲੀ ਨਫਰਤ ਭੜਕਾਉਣ ਦਾ ਦੋਸ਼ੀ ਹੈ ਜਾਂ ਨਹੀਂ। ਫੈਸਲਾ ਉਦੋਂ ਟਾਲ ਦਿੱਤਾ ਗਿਆ, ਜਦੋਂ ਅਦਾਲਤ ਨੇ ਕਿਹਾ ਕਿ ਇੱਕ ਦੋਸ਼ੀ ਦੀ ਮੌਤ ਹੋ ਗਈ ਹੈ। ਕੁਰਾਨ ਦਾ ਅਪਮਾਨ ਕਰਨ ਤੋਂ ਬਾਅਦ ਕਈ ਮੁਸਲਿਮ ਬਹੁਗਿਣਤੀ ਦੇਸ਼ਾਂ ਵਿੱਚ ਮੋਮਿਕਾ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਹੋਏ ਸਨ।
ਮੁਸਲਮਾਨਾਂ ਖਿਲਾਫ ਕੀਤੀ ਸੀ ਇਤਰਾਜ਼ਯੋਗ ਟਿੱਪਣੀ
ਸਵੀਡਿਸ਼ ਵਕੀਲਾਂ ਨੇ ਮੋਮਿਕਾ ਅਤੇ ਇੱਕ ਹੋਰ ਵਿਅਕਤੀ, ਸਲਵਾਨ ਨਜੇਮ, 'ਤੇ ਇੱਕ ਨਸਲੀ ਜਾਂ ਰਾਸ਼ਟਰੀ ਸਮੂਹ ਦੇ ਵਿਰੁੱਧ ਅਪਰਾਧਾਂ ਦਾ ਦੋਸ਼ ਲਗਾਇਆ ਸੀ। ਇਸਤਗਾਸਾ ਪੱਖ ਨੇ ਕਿਹਾ ਕਿ ਦੋ ਵਿਅਕਤੀਆਂ ਨੇ ਕੁਰਾਨ ਨੂੰ ਸਾੜਿਆ ਅਤੇ ਸਟਾਕਹੋਮ ਦੀ ਇੱਕ ਮਸਜਿਦ ਦੇ ਬਾਹਰ ਸਮੇਤ ਚਾਰ ਮੌਕਿਆਂ 'ਤੇ ਮੁਸਲਮਾਨਾਂ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਸੀਨੀਅਰ ਵਕੀਲ ਅੰਨਾ ਹੈਂਕਿਓ ਨੇ ਕਿਹਾ, 'ਇਨ੍ਹਾਂ ਚਾਰ ਮੌਕਿਆਂ 'ਤੇ ਮੁਸਲਮਾਨਾਂ ਦੇ ਵਿਸ਼ਵਾਸ ਅਤੇ ਕੁਰਾਨ ਦੀਆਂ ਕਾਪੀਆਂ ਸਾੜਨ ਕਾਰਨ ਉਨ੍ਹਾਂ ਖਿਲਾਫ ਅਪਮਾਨਜਨਕ ਟਿੱਪਣੀਆਂ ਕਰਨ ਦੇ ਮਾਮਲੇ ਦਰਜ ਕੀਤੇ ਗਏ ਸਨ।'
- PTC NEWS