Anand Mahindra on Long Work Hours : ਮੇਰੀ ਪਤਨੀ ਬਹੁਤ ਚੰਗੀ ਹੈ, ਮੈਂ ਉਸਨੂੰ ਦੇਖਦਾ ਰਹਿੰਦਾ ਹਾਂ... 90 ਘੰਟੇ ਕੰਮ ਕਰਨ ਦੇ ਬਿਆਨ 'ਤੇ ਆਨੰਦ ਮਹਿੰਦਰਾ ਨੇ ਕੀਤੀ ਟਿੱਪਣੀ
Anand Mahindra on Long Work Hours : ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਸ਼ਨੀਵਾਰ ਨੂੰ ਕੰਮ ਦੀ ਗੁਣਵੱਤਾ 'ਤੇ ਧਿਆਨ ਕੇਂਦਰਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੰਮ ਦੀ ਗੁਣਵੱਤਾ 'ਤੇ ਧਿਆਨ ਦਿਓ, ਉਸਦੀ ਮਾਤਰਾ 'ਤੇ ਨਹੀਂ, ਕਿਉਂਕਿ ਦੁਨੀਆ 10 ਘੰਟਿਆਂ ਵਿੱਚ ਬਦਲ ਸਕਦੀ ਹੈ।
ਉਨ੍ਹਾਂ ਨੇ ਇਹ ਬਿਆਨ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਆਯੋਜਿਤ ਰਾਸ਼ਟਰੀ ਯੁਵਾ ਉਤਸਵ ਦੌਰਾਨ ਦਿੱਤਾ, ਜਦੋਂ ਉਨ੍ਹਾਂ ਦਾ ਇੰਟਰਵਿਊ ਲਾਰਸਨ ਐਂਡ ਟੂਬਰੋ (ਐਲ ਐਂਡ ਟੀ) ਦੇ ਚੇਅਰਮੈਨ ਐਸ. ਐਨ. ਸੁਬਰਾਮਨੀਅਨ ਤੋਂ ਹਫ਼ਤੇ ਵਿੱਚ 90 ਘੰਟੇ ਕੰਮ ਕਰਨ ਦੇ ਉਨ੍ਹਾਂ ਦੇ ਬਿਆਨ ਬਾਰੇ ਪੁੱਛਗਿੱਛ ਕੀਤੀ ਗਈ।
ਪਿਛਲੇ ਸਾਲ ਇਨਫੋਸਿਸ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਨੇ ਵੀ ਇਹ ਕਹਿ ਕੇ ਬਹਿਸ ਛੇੜ ਦਿੱਤੀ ਸੀ ਕਿ ਨੌਜਵਾਨਾਂ ਨੂੰ ਹਫ਼ਤੇ ਵਿੱਚ 70 ਘੰਟੇ ਕੰਮ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਦਰਅਸਲ ਐੱਸ. ਐਨ. ਸੁਬਰਾਮਨੀਅਮ ਨੇ ਕੁਝ ਦਿਨ ਪਹਿਲਾਂ ਟਿੱਪਣੀ ਕੀਤੀ ਸੀ ਕਿ ਕਰਮਚਾਰੀਆਂ ਨੂੰ ਹਫ਼ਤੇ ਵਿੱਚ 90 ਘੰਟੇ ਕੰਮ ਕਰਨਾ ਚਾਹੀਦਾ ਹੈ ਅਤੇ ਐਤਵਾਰ ਨੂੰ ਵੀ ਛੁੱਟੀ ਨਹੀਂ ਲੈਣੀ ਚਾਹੀਦੀ। ਇਸ ਟਿੱਪਣੀ ਨੇ ਸੋਸ਼ਲ ਮੀਡੀਆ 'ਤੇ ਬਹਿਸ ਛੇੜ ਦਿੱਤੀ। ਉਨ੍ਹਾਂ ਕਿਹਾ ਸੀ ਕਿ, "ਤੁਸੀਂ ਆਪਣੀ ਪਤਨੀ ਨੂੰ ਕਿੰਨਾ ਚਿਰ ਦੇਖ ਸਕਦੇ ਹੋ?" ਬਹੁਤ ਸਾਰੇ ਲੋਕ ਇਸ ਟਿੱਪਣੀ ਨਾਲ ਅਸਹਿਮਤ ਹੋ ਗਏ ਸਨ। ਹਾਲਾਂਕਿ, ਆਨੰਦ ਮਹਿੰਦਰਾ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਸ ਬਹਿਸ ਦਾ ਕੇਂਦਰ ਸਿਰਫ਼ ਕੰਮ ਦੀ ਮਾਤਰਾ 'ਤੇ ਹੈ, ਜਦਕਿ ਅਸਲ ਮੁੱਦਾ ਕੰਮ ਦੀ ਗੁਣਵੱਤਾ ਦਾ ਹੈ।
ਇਹ ਵੀ ਪੜ੍ਹੋ : Microsoft layoffs 2025 : ਮਾਈਕ੍ਰੋਸਾਫਟ ਦਾ ਵੱਡਾ ਫੈਸਲਾ ! ਕੰਮ ਚੰਗਾ ਨਹੀਂ ਕੀਤਾ ਤਾਂ ਗੁਆ ਬੈਠੋਗੇ ਨੌਕਰੀ, ਛਾਂਟੀ ਜਲਦ
- PTC NEWS