Fri, Jul 5, 2024
Whatsapp

ਅਮਰੀਕਾ ’ਚ ਇੱਕ ਪੰਜਾਬੀ ਨੌਜਵਾਨ ਨੇ ਸਕੇ ਭਰਾ ਤੇ ਮਾਂ ’ਤੇ ਚਲਾਈਆਂ ਤਾਬੜਤੋੜ ਗੋਲੀਆਂ; ਭਰਾ ਦੀ ਮੌਤ, ਜਾਣੋ ਮਾਮਲਾ

ਦੱਸਿਆ ਜਾ ਰਿਹਾ ਹੈ ਕਿ ਪਰਿਵਾਰਿਕ ਮਸਲੇ ਦੇ ਚੱਲਦੇ ਸਕੇ ਭਰਾਵਾਂ ’ਚ ਖੂਨੀ ਝੜਪ ਹੋਈ। ਦੱਸ ਦਈਏ ਕਿ ਅਮਰੀਕਾ ਪੁਲਿਸ ਨੇ ਦੋਹਾਂ ਮ੍ਰਿਤਕ ਭਰਾਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Reported by:  PTC News Desk  Edited by:  Aarti -- June 10th 2024 04:57 PM
ਅਮਰੀਕਾ ’ਚ ਇੱਕ ਪੰਜਾਬੀ ਨੌਜਵਾਨ ਨੇ ਸਕੇ ਭਰਾ ਤੇ ਮਾਂ ’ਤੇ ਚਲਾਈਆਂ ਤਾਬੜਤੋੜ ਗੋਲੀਆਂ; ਭਰਾ ਦੀ ਮੌਤ, ਜਾਣੋ ਮਾਮਲਾ

ਅਮਰੀਕਾ ’ਚ ਇੱਕ ਪੰਜਾਬੀ ਨੌਜਵਾਨ ਨੇ ਸਕੇ ਭਰਾ ਤੇ ਮਾਂ ’ਤੇ ਚਲਾਈਆਂ ਤਾਬੜਤੋੜ ਗੋਲੀਆਂ; ਭਰਾ ਦੀ ਮੌਤ, ਜਾਣੋ ਮਾਮਲਾ

Horrible Murder In America: ਅਮਰੀਕਾ ’ਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇੱਕ ਨੌਜਵਾਨ ਨੇ ਪਹਿਲਾਂ ਆਪਣੇ ਸਕੇ ਭਰਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਫਿਰ ਆਪਣੀ ਮਾਂ ਨੂੰ ਵੀ ਗੋਲੀ ਮਾਰ ਦਿੱਤੀ ਸਇ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। 

ਦੱਸਿਆ ਜਾ ਰਿਹਾ ਹੈ ਕਿ ਪਰਿਵਾਰਿਕ ਮਸਲੇ ਦੇ ਚੱਲਦੇ ਸਕੇ ਭਰਾਵਾਂ ’ਚ ਖੂਨੀ ਝੜਪ ਹੋਈ। ਦੱਸ ਦਈਏ ਕਿ ਅਮਰੀਕਾ ਪੁਲਿਸ ਨੇ ਦੋਹਾਂ ਮ੍ਰਿਤਕ ਭਰਾਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਰ ਮ੍ਰਿਤਕ ਭਰਾਵਾਂ ਦੀ ਮਾਂ ਇਸ ਸਮੇਂ ਅਮਰੀਕਾ ਦੇ ਇੱਕ ਹਸਪਤਾਲ ’ਚ ਜ਼ੇਰੇ ਇਲਾਜ ਹੈ। 


ਮਿਲੀ ਜਾਣਕਾਰੀ ਮੁਤਾਬਿਕ ਇਹ ਪੰਜਾਬੀ ਪਰਿਵਾਰ ਜ਼ਿਲ੍ਹਾ ਕਪੂਰਥਲਾ ਦੇ ਨਿਰੰਗਪੁਰ ਪਿੰਡ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦੀ ਖਬਰ ਜਦੋ ਪਿੰਡ ਪਹੁੰਚੀ ਤਾਂ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। ਫਿਲਹਾਲ ਅਮਰੀਕਾ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਹਰੇਕ ਪਹਿਲੂ ਤੋਂ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ: Modi Reply To Justin Trudeau: ਕੈਨੇਡਾ ਦੇ PM ਟਰੂਡੋ ਨੇ ਦਿੱਤੀ ਸੀ ਵਧਾਈ, ਤਾਂ PM ਨਰਿੰਦਰ ਮੋਦੀ ਨੇ ਇਸ ਅੰਦਾਜ਼ ’ਚ ਦਿੱਤਾ ਜਵਾਬ

- PTC NEWS

Top News view more...

Latest News view more...

PTC NETWORK