Sun, Dec 22, 2024
Whatsapp

Malerkotla News : ਪੰਜਾਬੀ ਨੌਜਵਾਨ ਦੀ ਅਮਰੀਕਾ 'ਚ ਮੌਤ, 12 ਸਾਲ ਬਾਅਦ ਕੁਲਵੀਰ ਸਿੰਘ ਨੇ ਆਉਣਾ ਸੀ ਪਿੰਡ

Punjabi Youth Died in America : ਪਰਿਵਾਰਕ ਮੈਂਬਰਾਂ ਅਨੁਸਾਰ 30 ਸਾਲਾ ਕੁਲਵੀਰ ਸਿੰਘ ਨੇ ਹੁਣ ਅਗਲੇ ਸਾਲ ਜਨਵਰੀ 2025 'ਚ ਪਿੰਡ ਆਉਣਾ ਸੀ ਅਤੇ ਪਰਿਵਾਰ ਵਿੱਚ ਉਸ ਦੇ ਵਿਆਹ ਨੂੰ ਲੈ ਕੇ ਵਿਚਾਰਾਂ ਕੀਤੀਆਂ ਜਾ ਰਹੀਆਂ ਸਨ, ਪਰ ਇਸ ਤੋਂ ਪਹਿਲਾਂ ਹੀ ਉਸ ਦੀ ਮੌਤ ਦੀ ਮੰਦਭਾਗੀ ਖ਼ਬਰ ਆ ਗਈ।

Reported by:  PTC News Desk  Edited by:  KRISHAN KUMAR SHARMA -- September 29th 2024 03:51 PM -- Updated: September 29th 2024 04:10 PM
Malerkotla News : ਪੰਜਾਬੀ ਨੌਜਵਾਨ ਦੀ ਅਮਰੀਕਾ 'ਚ ਮੌਤ, 12 ਸਾਲ ਬਾਅਦ ਕੁਲਵੀਰ ਸਿੰਘ ਨੇ ਆਉਣਾ ਸੀ ਪਿੰਡ

Malerkotla News : ਪੰਜਾਬੀ ਨੌਜਵਾਨ ਦੀ ਅਮਰੀਕਾ 'ਚ ਮੌਤ, 12 ਸਾਲ ਬਾਅਦ ਕੁਲਵੀਰ ਸਿੰਘ ਨੇ ਆਉਣਾ ਸੀ ਪਿੰਡ

Sangrur News : ਅਮਰੀਕਾ ਤੋਂ ਪੰਜਾਬ ਲਈ ਮੰਦਭਾਗੀ ਖ਼ਬਰ ਹੈ। ਜਿਥੇ ਅੱਜ ਤੋਂ 12 ਸਾਲ ਪਹਿਲਾਂ ਵਿਦੇਸ਼ ਗਏ ਸੰਗਰੂਰ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਦੱਸੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ 30 ਸਾਲਾ ਕੁਲਵੀਰ ਸਿੰਘ ਨੇ ਹੁਣ ਅਗਲੇ ਸਾਲ ਜਨਵਰੀ 2025 'ਚ ਪਿੰਡ ਆਉਣਾ ਸੀ ਅਤੇ ਪਰਿਵਾਰ ਵਿੱਚ ਉਸ ਦੇ ਵਿਆਹ ਨੂੰ ਲੈ ਕੇ ਵਿਚਾਰਾਂ ਕੀਤੀਆਂ ਜਾ ਰਹੀਆਂ ਸਨ, ਪਰ ਇਸ ਤੋਂ ਪਹਿਲਾਂ ਹੀ ਉਸ ਦੀ ਮੌਤ ਦੀ ਮੰਦਭਾਗੀ ਖ਼ਬਰ ਆ ਗਈ। ਨੌਜਵਾਨ ਦੀ ਮੌਤ ਦੀ ਖ਼ਬਰ ਪਰਿਵਾਰ ਅਤੇ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਵਿਦੇਸ਼ ਰਹਿੰਦੇ ਰਿਸ਼ਤੇਦਾਰਾਂ ਨੇ ਫੋਨ ਕਰਕੇ ਕੁਲਵੀਰ ਸਿੰਘ ਦੀ ਮੌਤ ਬਾਰੇ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਕੁਲਵੀਰ ਸਿੰਘ ਅਮਰੀਕਾ 'ਚ ਟਰੱਕ ਚਲਾਉਣ ਦਾ ਕੰਮ ਕਰਦਾ ਸੀ ਅਤੇ ਘਟਨਾ ਵਾਲੇ ਦਿਨ ਵੀ ਟਰੱਕ ਲੈ ਕੇ ਗਿਆ ਸੀ। ਇਸ ਦੌਰਾਨ ਉਸ ਨੂੰ ਜਦੋਂ ਰਸਤੇ ਵਿੱਚ ਦਰਦ ਹੋਇਆ ਤਾਂ ਉਸ ਨੇ ਆਪਣੇ ਇੱਕ ਦੋਸਤ ਨੂੰ ਫੋਨ ਕਰਕੇ ਢਿੱਡ 'ਚ ਦਰਦ ਬਾਰੇ ਵੀ ਦੱਸਿਆ। ਉਪਰੰਤ ਜਦੋਂ ਉਹ ਰਸਤੇ 'ਚ ਪੈਂਦੇ ਇੱਕ ਪੈਟਰੋਲ ਪੰਪ ਉਪਰ ਬਾਥਰੂਮ ਲਈ ਰੁਕਿਆ, ਜਿਥੇ ਅਚਾਨਕ ਉਹ ਚੱਕਰ ਖਾ ਕੇ ਡਿੱਗ ਗਿਆ ਅਤੇ ਉਥੇ ਹੀ ਮੌਤ ਹੋ ਗਈ।


ਪਰਿਵਾਰਕ ਮੈਂਬਰਾਂ ਅਨੁਸਾਰ ਨੌਜਵਾਨ ਨੇ ਅਗਲੇ ਸਾਲ 2025 ਦੇ ਜਨਵਰੀ ਮਹੀਨੇ 'ਚ 12 ਸਾਲ ਬਾਅਦ ਪਿੰਡ ਪਰਤਣਾ ਸੀ। ਉਨ੍ਹਾਂ ਦੱਸਿਆ ਕਿ ਨੌਜਵਾਨ 30 ਸਾਲ ਦਾ ਸੀ ਅਤੇ ਅੱਗੇ 31 ਸਾਲ ਦਾ ਹੋ ਜਾਣਾ ਸੀ, ਜਿਸ ਦੇ ਘਰ ਵਿੱਚ ਵਿਆਹ ਦੀਆਂ ਵਿਚਾਰਾਂ ਵੀ ਚੱਲ ਰਹੀਆਂ ਸਨ, ਪਰ ਇਸਤੋਂ ਪਹਿਲਾਂ ਹੀ ਉਸ ਦੀ ਮੌਤ ਦੀ ਖ਼ਬਰ ਆ ਗਈ।

- PTC NEWS

Top News view more...

Latest News view more...

PTC NETWORK